ਖ਼ਬਰਾਂ   ਰਾਸ਼ਟਰੀ  05 Mar 2019  ਦਿੱਲੀ ‘ਚ ਰਾਹੁਲ ਗਾਂਧੀ-ਕੇਜਰੀਵਾਲ ਚਾਹੁੰਦੇ ਸਨ ਗਠਜੋੜ, ਪਰ ਸ਼ੀਲਾ ਦੀਕਸ਼ਿਤ ਨੇ ਅਟਕਾਇਆ ਰੋੜਾ

ਦਿੱਲੀ ‘ਚ ਰਾਹੁਲ ਗਾਂਧੀ-ਕੇਜਰੀਵਾਲ ਚਾਹੁੰਦੇ ਸਨ ਗਠਜੋੜ, ਪਰ ਸ਼ੀਲਾ ਦੀਕਸ਼ਿਤ ਨੇ ਅਟਕਾਇਆ ਰੋੜਾ

ਸਪੋਕਸਮੈਨ ਸਮਾਚਾਰ ਸੇਵਾ
Published Mar 5, 2019, 5:47 pm IST
Updated Mar 5, 2019, 5:47 pm IST
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਦੋਵੇਂ ਹੀ ਚਾਹੁੰਦੇ ਸਨ ਕਿ ਦਿੱਲੀ ਦੀ 7 ਸੀਟਾਂ ਤੇ ਦੋਵਾਂ ਪਾਰਟੀਆਂ ਵਿਚ ਗਠਜੋੜ ਹੋਵੇ...
Arvind Kejriwal-Rahul Gandhi
 Arvind Kejriwal-Rahul Gandhi

ਨਵੀ ਦਿੱਲੀ : 2019 ਲੋਕਸਭਾ ਚੋਣਾਂ ਦੇ ਮੱਦੇਨਜ਼ਰ ਦੋਵੇ ਪਾਰਟੀਆਂ ਆਪ ਅਤੇ ਕਾਂਗਰਸ ਨੇ ਗਠਜੋੜ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਉਹ ਇਕੱਲੇ ਚੋਣ ਲੜਨਗੇ। ਸੂਤਰਾਂ ਦੇ ਮੁਤਾਬਿਕ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਦੋਵੇਂ ਹੀ ਚਾਹੁੰਦੇ ਸਨ ਕਿ ਦਿੱਲੀ ਦੀ 7 ਸੀਟਾਂ ਤੇ ਦੋਵਾਂ ਪਾਰਟੀਆਂ ਵਿਚ ਗਠਜੋੜ ਹੋਵੇ। ਪਰ ਸ਼ੀਲਾ ਦੀਕਸ਼ਿਤ ਦੀ ਦਲੀਲਾਂ ਸਾਹਮਣੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਝੁਕਣਾ ਪਿਆ। ਦਸਣਯੋਗ ਹੈ ਕਿ ਮੰਗਲਵਾਰ ਦੀ ਦੁਪਹਿਰ ਨੂੰ ਰਾਹੁਲ ਗਾਂਧੀ ਦੀ ਦਿੱਲੀ ਸਥਿਤ ਰਿਹਾਇਸ ਤੇ ਵੱਡੇ ਕਾਂਗਰਸੀ ਨੇਤਾਵਾਂ ਦੀ ਬੈਠਕ ਹੋਈ ਹੈ। 

ਜਿਸ ਵਿਚ ਦਿੱਲੀ ਕਾਂਗਰਸ ਦੇ ਪ੍ਰਧਾਨ ਸਮੇਤ ਵੱਡੇ ਮੰਤਰੀ ਸ਼ਾਮਿਲ ਸਨ। ਆਪ ਅਤੇ ਕਾਂਗਰਸ ਦੇ ਗਠਜੋੜ ਨਾਲ ਸਬੰਧਿਤ ਬੈਠਕ ਖਤਮ ਹੋਣ ਤੋਂ ਬਾਅਦ ਸ਼ੀਲਾ ਦੀਕਸ਼ਿਤ ਨੇ ਐਲਾਨ ਕੀਤਾ ਕਿ ਆਪ ਤੇ ਕਾਂਗਰਸ ਵਿਚਕਾਰ ਕੋਈ ਗਠਜੋੜ ਨਹੀ ਹੋਵੇਗਾ। ਦਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਤੇ ਕੇਜਰੀਵਾਲ ਦੋਵੇਂ ਆਗੂ ਗਠਜੋੜ ਚਾਹੁੰਦੇ ਹਨ ਪਰ ਅੰਤ ਨੂੰ ਸ਼ੀਲਾ ਦੀਕਸ਼ਿਤ ਦੀ ਦਲੀਲ ਤੇ ਮੋਹਰ ਲੱਗੀ ਹੈ।

ਗੋਰਤਲਬ ਹੈ ਕਿ ਏਆਈਸੀਸੀ ਦੇ ਨਿਰਦੇਸ਼ਨ ਤੇ ਸ਼ੀਲਾ ਨੇ ਲਗਾਤਾਰ 2 ਦਿਨਾਂ ਸੀਨੀਅਰ ਨੇਤਾਵਾਂ ਦੀ ਬੈਠਕਾਂ ਬੁਲਾਕੇ ਉਨ੍ਹਾਂ ਤੋਂ ਗਠਜੋੜ ਬਾਰੇ ਸ਼ਲਾਹ ਮੰਗੀ ਸੀ, ਜਿਸ ਵਿਚ ਸਾਰਿਆਂ ਨੇ ਇਹ ਕਹਿੰਦੇ ਹੋਏ ਗਠਜੋੜ ਨਾ ਕਰਨ ਦੀ ਸਲਾਹ ਦਿਤੀ ਕਿ ਦਿੱਲੀ ਵਿਚ ਲਗਾਤਾਰ ਕਾਂਗਰਸ ਦੀ ਪ੍ਰਸਿੱਧੀ ਵਿਚ ਵਾਧਾ ਹੋ ਰਿਹਾ ਹੈ। ਜਦਕਿ ਆਮ ਆਦਮੀ ਪਾਰਟੀ ਦੀ ਲੋਕਾਂ ਵਿਚ ਪ੍ਰਸਿਧੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਨੇ ਕਾਂਗਰਸ ਦੇ ਅਲੱਗ-ਅਲੱਗ ਪ੍ਰੋਗਰਾਮਾਂ ਤੇ ਹੋਣ ਵਾਲੀ ਲੋਕਾ ਦੇ ਇਕੱਠ ਦੀ ਵੀ ਉਦਾਹਰਣ ਦਿੱਤੀ ਹੈ।

  • ਦਿੱਲੀ ਕਾਂਗਰਸ ਚਾਹੁੰਦੀ ਹੈ ਕਿ ਦਿੱਲੀ ਵਿਚ ਪਾਰਟੀ ਨੂੰ ਮਜਬੂਤ ਬਣਾਏ ਰੱਖਣ ਦੇ ਲਈ ਇਕੱਲੇ ਚੋਣਾਂ ਲੜਨੀਆਂ ਜਰੂਰੀ ਹਨ।
  • ਇਕੱਲੇ ਲੜਨ ਨਾਲ ਵਿਧਾਨਸਭਾ ਚੋਣਾ ਵਿਚ ਪਾਰਟੀ ਦਿੱਲੀ ਵਿਚ ਫਿਰ ਤੋਂ ਆਪਣੀ ਮਜਬੂਤ ਸਥਿਤੀ ਹਾਸ਼ਿਲ ਕਰ ਸਕਦੀ ਹੈ।
  • ਦਿੱਲੀ ਕਾਂਗਰਸ ਪਾਰਟੀ ਦੇ ਨੇਤਾ ਅਤੇ ਵਰਕਰ ਮੰਨ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਜਿਵੇ ਗਠਜੋੜ ਲਈ ਕਾਹਲੇ ਹਨ, ਇਸ ਤੋਂ ਇਹ ਸਪੱਸ਼ਟ ਹੋਣ ਲੱਗਿਆ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਕਮਜੋਰ ਹੋ ਰਹੀ ਹੈ। ਅਜਿਹੇ ਵਿਚ ਗਠਜੋੜ ਦੀ ਜਰੂਰਤ ਆਮ ਆਦਮੀ ਪਾਰਟੀ ਨੂੰ ਹੀ ਹੈ।
  • ਵਿਧਾਨਸਭਾ ਉਪ-ਚੋਣਾਂ ਵਿਚ ਖਾਤਾ ਖੁਲਣ ਨਾਲ ਵੀ ਦਿੱਲੀ ਦੇ ਕਾਂਗਰਸੀ ਨੇਤਾ ਅਤੇ ਵਰਕਰਾਂ ਵਿਚ ਭਰੋਸਾ ਵੱਧ ਰਿਹਾ ਹੈ ਅਤੇ ਉਹ ਮੰਨ ਰਹੇ ਹਨ ਕਿ ਦਿੱਲੀ ਦੇ ਬਦਲਦੇ ਰਾਜਨੀਤਿਕ ਹਾਲਾਤ ਦੇ ਚੱਲਦਿਆ ਕਾਂਗਰਸ ਇਕ ਵਾਰ ਫਿਰ ਆਪਣੇ ਆਪ ਨੂੰ ਦਿੱਲੀ ਵਿਚ ਮਜਬੂਤ ਕਰ ਸਕਦੀ ਹੈ।
  • ਦਿੱਲੀ ਵਿਚ ਕਾਂਗਰਸ ਦੇ ਵੱਡੇ ਨੇਤਾ ਲਗਾਤਾਰ ਕਹਿ ਰਹੇ ਹਨ ਕਿ ਜੇਕਰ ਦੋਵਾਂ ਪਾਰਟੀਆਂ ਦਰਮਿਆਨ ਗਠਜੋੜ ਹੋਇਆ ਤਾਂ ਨੇਤਾਵਾਂ ਅਤੇ ਵਰਕਰਾਂ ਵਿਚ ਨਿਰਾਸ਼ਤਾ ਦੀ ਭਾਵਨਾ ਪੈਦਾ ਹੋਵੇਗੀ।
  • ਦਿੱਲੀ ਵਿਚ ਸ਼ੀਲਾ ਦੀਕਸ਼ਿਤ ਦੇ ਪ੍ਰਧਾਨ ਬਣਨ ਨਾਲ ਪੂਰੀ ਕਾਂਗਰਸ ਪਾਰਟੀ ਉਤਸ਼ਾਹਿਤ ਹੈ।
  • ਕਾਂਗਰਸ ਦੇ ਨੇਤਾ ਮੰਨ ਰਹੇ ਹਨ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਦੀ ਹਾਲਾਤ ਦਿਨ-ਬ-ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਆਪ ਵਿਧਾਇਕ ਅਤੇ ਨੇਤਾਵਾਂ ਵਿਚ ਉਦਾਸੀਨਤਾ ਫੈਲੀ ਹੋਈ ਹੈ। ਅਜਿਹੇ ਵਿਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਗਠਜੋੜ ਹੀ ਆਖਰੀ ਰਾਸਤਾ ਨਜਰ ਆ ਰਿਹਾ ਹੈ।
  • ਕਾਂਗਰਸ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਆਪ ਪਾਰਟੀ ਦੇ ਕੰਮਕਾਜ ਨੂੰ ਲੈ ਕੇ ਲੋਕਾਂ ਵਿਚ ਰੌਸ਼ ਹੈ। ਇਸ ਲਈ ਆਪ ਨੂੰ ਸ਼ੀਲਾ ਦੀਕਸ਼ਿਤ ਦਾ 15 ਸਾਲ ਦਾ ਕਾਰਜਕਾਲ ਨਜਰ ਆ ਰਿਹਾ ਹੈ।        
  • ਗਠਜੋੜ ਨਾ ਕਰਨ ਦਾ ਕਾਂਗਰਸ ਨੂੰ ਦਿਲੀ ਵਿਚ ਤਾਂ ਫਾਇਦਾ ਤਾਂ ਹੋਵੇਗਾ ਹੀ, ਅਗਲੇ ਸਾਲ ਦੀ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਦੀ ਟਕਰ ਸਿੱਧੀ ਭਾਜਪਾ ਨਾਲ ਹੋਵੇਗੀ।

Advertisement