
ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਤੇ...
ਨਵੀਂ ਦਿੱਲੀ: ਸਰਕਾਰ ਦੇ ਇਸ ਕਦਮ ਤੇ ਸਵਾਲ ਚੁੱਕਦੇ ਹੋਏ ਦਾਰਾਪੁਰੀ ਨੇ ਕਿਹਾ ਤਸਵੀਰਾਂ ਅਤੇ ਪਤੇ ਨੂੰ ਜਨਤਕ ਕਰ ਕੇ ਸਰਕਾਰ ਤੇ ਪ੍ਰਸ਼ਾਸਨ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨਾਲ ਉਹਨਾਂ ਦਾ ਜੀਵਨ ਦਾਅ ਤੇ ਲਗ ਜਾਵੇਗਾ। ਜਿਹੜੇ ਲੋਕਾਂ ਨੇ ਸੀਏਏ ਅਤੇ ਐਨਆਰਸੀ ਖਿਲਾਫ ਵਿਰੋਧ ਕਰ ਰਹੇ ਹਨ ਇਸ ਸਭ ਉਹਨਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Delhi Violence
77 ਸਾਲਾ ਬਜ਼ੁਰਗ ਨੇ ਕਿਹਾ ਕਿ ਉਸ ਨੇ ਪ੍ਰਮੁੱਖ ਸਕੱਤਰ (ਗ੍ਰਹਿ), ਯੂਪੀ ਡੀਜੀਪੀ, ਲਖਨਊ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਇਹ ਹੋਰਡਿੰਗਜ਼ ਹਟਾਉਣ ਲਈ ਕਿਹਾ ਹੈ। ਪੁਰੀ ਨੇ ਕਿਹਾ ਇਸ ਨਾਲ ਦਿਖਾਏ ਗਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਹਿੰਸਾ ਹੋ ਸਕਦੀ ਹੈ। ਹੁਣ, ਕੋਈ ਵੀ ਮੇਰੇ ਘਰ ਆ ਸਕਦਾ ਹੈ ਅਤੇ ਮੇਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।
Delhi Violence
ਜਫ਼ਰ, ਸ਼ੋਇਬ ਅਤੇ ਦਾਰਾਪੁਰੀ ਤੇ ਹਜਰਤਗੰਜ ਪੁਲਿਸ ਸਟੇਸ਼ਨ ਵਿਚ ਮਾਰਕੁੱਟ, ਹੱਤਿਆ ਦੀ ਕੋਸ਼ਿਸ਼ ਅਤੇ ਅੱਗ ਲਗਾਉਣ ਦੇ ਆਰੋਪ ਹੈ। ਪੁਲਿਸ ਨੇ ਹੁਣ ਤਕ ਮਾਮਲਿਆਂ ਵਿਚ ਚਾਰਜਸ਼ੀਟ ਦਾਖਲ ਨਹੀਂ ਕੀਤੀ। ਦਾਰਾਪੁਰੀ ਨੂੰ 20 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 7 ਜਨਵਰੀ ਨੂੰ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਸੀ। 19 ਦਸੰਬਰ ਨੂੰ ਹਜ਼ਰਤਗੰਜ, ਹਸਨਗੰਜ, ਕੈਸਰਬਾਗ ਅਤੇ ਠਾਕੁਰਗੰਜ ਇਲਾਕਿਆਂ ਵਿਚ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ ਜਿਸ ਦੇ ਚਲਦੇ ਬੰਦੂਕ ਦੀ ਗੋਲੀ ਲਗਣ ਨਾਲ ਇਕ ਦੀ ਮੌਤ ਹੋ ਗਈ ਸੀ।
Delhi Violence
ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀਬਾਰੀ ਕੀਤੀ ਸੀ। ਦਸ ਦਈਏ ਕਿ ਇਸ ਸਬੰਧੀ ਕਈ ਵੀਡੀਉ ਤੇ ਤਸਵੀਰਾਂ ਜਨਤਕ ਹੋਈਆਂ ਹਨ। 1.31 ਸਕਿੰਟ ਦੇ ਇਸ ਵੀਡੀਓ ਨੂੰ ਕਿਸੇ ਛੱਤ ਤੋਂ ਫ਼ਿਲਮਾਇਆ ਗਿਆ ਹੈ। ਵੀਡੀਓ ਦੀ ਸ਼ੁਰੂਆਤ 'ਚ ਲੋਕ ਦੌੜਦੇ ਹੋਏ ਨਜ਼ਰ ਆ ਰਹੇ ਹਨ। ਮੌਕੇ 'ਤੇ ਕੁਝ ਵਰਦੀ ਧਾਰੀ ਵੀ ਦਿਖ ਰਹੇ ਹਨ। ਹਫ਼ੜਾ-ਦਫ਼ੜੀ ਦੇ ਮਾਹੌਲ 'ਚ ਲੋਕ ਪੁਲਿਸ 'ਤੇ ਡਾਂਗਾਂ ਅਤੇ ਪੱਥਰ ਸੁੱਟਦੇ ਦਿਖ ਰਹੇ ਹਨ।
Delhi Violence
ਮੌਕੇ 'ਤੇ ਮੌਜੂਦ ਤਮਾਮ ਪੁਲਿਸ ਵਾਲੇ ਸੜਕ ਵਿਚਾਲੇ ਬਣੇ ਡਿਵਾਈਡਰ 'ਤੇ ਇੱਕ ਥਾਂ ਬਚਣ ਦੇ ਲਈ ਇਕੱਠੇ ਹੋ ਗਏ। ਭੀੜ ਨੂੰ ਹਮਲਾਵਰ ਹੁੰਦੇ ਦੇਖ ਕੁਝ ਪੁਲਿਸ ਵਾਲੇ ਸੜਕ ਪਾਰ ਕਰ ਕੇ ਦੂਜੇ ਪਾਸੇ ਜਾਂਦੇ ਹੋਏ ਵੀਡੀਓ 'ਚ ਦੇਖੇ ਜਾ ਸਕਦੇ ਹਨ। ਵੀਡੀਓ 'ਚ ਬੁਰਕੇ 'ਚ ਔਰਤਾਂ ਵੀ ਦੇਖੀਆਂ ਜਾ ਸਕਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।