T20 world cup : ਅਮਰੀਕਾ ਨੇ ਨੀਦਰਲੈਂਡ ਨੂੰ 93 ਰਨਾਂ ਨਾਲ ਹਰਾਇਆ
Published : Feb 13, 2026, 10:52 pm IST
Updated : Feb 13, 2026, 10:57 pm IST
SHARE ARTICLE
ਅਮਰੀਕਾ ਨੇ ਨੀਦਰਲੈਂਡ ਨੂੰ 93 ਰਨਾਂ ਨਾਲ ਹਰਾਇਆ. ਹਰਮੀਤ ਸਿੰਘ ‘ਪਲੇਅਰ ਆਫ਼ ਦ ਮੈਚ' ਬਣਿਆ
ਅਮਰੀਕਾ ਨੇ ਨੀਦਰਲੈਂਡ ਨੂੰ 93 ਰਨਾਂ ਨਾਲ ਹਰਾਇਆ. ਹਰਮੀਤ ਸਿੰਘ ‘ਪਲੇਅਰ ਆਫ਼ ਦ ਮੈਚ' ਬਣਿਆ

ਹਰਮੀਤ ਸਿੰਘ ‘ਪਲੇਅਰ ਆਫ਼ ਦ ਮੈਚ' ਬਣਿਆ

ਚੇਨਈ : ਟੀ20 ਵਰਲਡ ਕੱਪ ਦੇ ਗਰੁੱਪ ਮੈਚ ਵਿੱਚ ਅਮਰੀਕਾ ਦੀ ਟੀਮ ਨੇ ਨੀਦਰਲੈਂਡ ਨੂੰ 93 ਰਨਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਇਹ ਅਮਰੀਕਾ ਦੀ ਨੀਦਰਲੈਂਡ ਖ਼ਿਲਾਫ਼ ਪਹਿਲੀ ਟੀ20 ਅੰਤਰਰਾਸ਼ਟਰੀ ਜਿੱਤ ਸੀ।

ਸਾਇਤੇਜਾ ਮੁੱਕਮੱਲਾ ਨੇ 51 ਗੇਂਦਾਂ ’ਤੇ 79 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਉਸ ਦੀ ਇਨਿੰਗਜ਼ ਵਿੱਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਕਪਤਾਨ ਮੋਨੰਕ ਪਟੇਲ (36) ਨਾਲ ਉਸਦੀ 55 ਰਨਾਂ ਦੀ ਸਾਂਝ ਅਤੇ ਸ਼ੁਭਮ ਰੰਜਨੇ (48* ਰਨ, 24 ਗੇਂਦਾਂ) ਨਾਲ 54 ਰਨਾਂ ਦੀ ਭਾਗੀਦਾਰੀ ਨੇ ਸਕੋਰ ਨੂੰ 196/6 ਤੱਕ ਪਹੁੰਚਾਇਆ। ਰੰਜਨੇ ਨੇ ਅੰਤ ਵਿੱਚ ਛੋਟੀਆਂ ਗੇਂਦਾਂ ’ਤੇ ਤਾਬੜਤੋੜ ਹਮਲੇ ਕਰਕੇ ਟੀਮ ਨੂੰ ਲਗਭਗ 200 ਦੇ ਨੇੜੇ ਲੈ ਗਿਆ।

ਗੇਂਦਬਾਜ਼ੀ ਵਿੱਚ ਹਰਮੀਤ ਸਿੰਘ ਨੇ ਕਮਾਲ ਕਰਦਿਆਂ 4 ਵਿਕਟਾਂ 21 ਰਨਾਂ ’ਤੇ ਹਾਸਲ ਕੀਤੀਆਂ। ਉਸ ਦਾ ਇਹ ਪ੍ਰਦਰਸ਼ਨ ਅਮਰੀਕਾ ਵੱਲੋਂ ਟੀ20 ਵਰਲਡ ਕੱਪ ਵਿੱਚ ਸਭ ਤੋਂ ਵਧੀਆ ਰਿਹਾ। ਉਸ ਨੂੰ ‘ਪਲੇਅਰ ਆਫ਼ ਦ ਮੈਚ’ ਵੀ ਐਲਾਨਿਆ ਗਿਆ। ਉਸ ਨੇ ਮੈਕਸ ਓ’ਡੌਡ (13), ਬਾਸ ਡੇ ਲੀਡੇ (23), ਸਕਾਟ ਐਡਵਰਡਜ਼ ਅਤੇ ਰੋਲੋਫ਼ ਵੈਨ ਡਰ ਮਰਵੇ ਨੂੰ ਪਵਿਲੀਅਨ ਭੇਜਿਆ। ਨੋਸਤੁਸ਼ ਕੇਂਜੀਗੇ ਨੇ ਵੀ ਮਹੱਤਵਪੂਦੌੜਾਂ ਵਿਕਟ ਹਾਸਲ ਕੀਤੀ।

ਨੀਦਰਲੈਂਡ ਦੀ ਟੀਮ 15.5 ਓਵਰਾਂ ਵਿੱਚ ਸਿਰਫ਼ 103 ਰਨਾਂ ’ਤੇ ਢਹਿ ਗਈ। ਬਾਸ ਡੇ ਲੀਡੇ ਨੇ 3 ਵਿਕਟਾਂ ਲਈਆਂ ਪਰ ਉਸਦੀ ਕੋਸ਼ਿਸ਼ ਟੀਮ ਨੂੰ ਬਚਾ ਨਾ ਸਕੀ। ਇਸ ਜਿੱਤ ਨਾਲ ਅਮਰੀਕਾ ਨੇ ਟੂਰਨਾਮੈਂਟ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਮੁੱਕਮੱਲਾ ਅਤੇ ਹਰਮੀਤ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸਾਇਆ ਕਿ ਅਮਰੀਕੀ ਟੀਮ ਹੁਣ ਵੱਡੇ ਮੰਚ ’ਤੇ ਮੁਕਾਬਲੇ ਲਈ ਤਿਆਰ ਹੈ।

Tags: t20i

SHARE ARTICLE

ਏਜੰਸੀ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement