
1.2 ਕਰੋੜ ਰੁਪਏ ਦੀ ਅਣ-ਐਲਾਨੇ ਜਾਇਦਾਦ ਜ਼ਬਤ ਕੀਤਾ
ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਤਾਮਿਲਨਾਡੂ ਦੇ ਇਕ ਸਰਾਫਾ ਵਪਾਰੀ ਤੇ ਦਖਣੀ ਭਾਰਤ ਦੇ ਸੱਭ ਤੋਂ ਵੱਡੇ ਪ੍ਰਚੂਨ ਗਹਿਣਾ ਕਾਰੋਬਾਰੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ 1000 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ ਹੈ। ਇਨਕਮ ਟੈਕਸ ਵਿਭਾਗ ਨੇ ਹਾਲਾਂਕਿ ਕਿਸੇ ਦਾ ਨਾਂ ਤਾਂ ਨਹੀਂ ਦਸਿਆ ਪਰ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ ਜਦੋਂ ਸੂਬੇ ’ਚ ਵਿਧਾਨ ਸਭਾ ਚੋਣਾਂ ਹੋਣ ਵਾਲਾ ਹੈ।
Income Tax department
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਕਿਹਾ ਕਿ ਚਾਰ ਮਾਰਚ ਨੂੰ ਚੇਨਈ, ਮੁੰਬਈ, ਕੋਇੰਬਟੂਰ, ਮਦੁਰੈ, ਤਿਰੂਚਿਰਾਪੱਲੀ, ਤਿ੍ਰਸ਼ੂਰ, ਨੇਲੋਰ, ਜੈਪੁਰ ਤੇ ਇੰਦੌਰ ’ਚ 27 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਸ ਦੌਰਾਨ 1.2 ਕਰੋੜ ਰੁਪਏ ਦੀ ਅਣ-ਐਲਾਨੇ ਜਾਇਦਾਦ ਨੂੰ ਵੀ ਜ਼ਬਤ ਕਰ ਲਿਆ।
Income Tax Department
ਸੀਬੀਡੀਟੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਰਾਫਾ ਵਪਾਰੀ ਦੇ ਕੰਪਲੈਕਸਾਂ ਤੋਂ ਮਿਲੇ ਸਬੂਤਾਂ ਤੋਂ ਅਣ-ਐਲਾਨੀ ਨਕਦੀ ਦੀ ਵਿਕਰੀ, ਅਪਣੀਆਂ ਬ੍ਰਾਂਚਾਂ ਰਾਹੀਂ ਫ਼ਰਜ਼ੀ ਕਰਜ਼, ਨੋਟਬੰਦੀ ਦੌਰਾਨ ਬਿਨਾਂ ਵੇਰਵੇ ਦੇ ਕੈਸ਼ ਡਿਪਾਜਿਟ ਆਦਿ ਦੀ ਜਾਣਕਾਰੀ ਮਿਲੀ।
Income Tax Department
ਪ੍ਰਚੂਨ ਗਹਿਣਾ ਕਾਰੋਬਾਰੀ ਦੇ ਮਾਮਲੇ ’ਚ ਪਤਾ ਲੱਗਾ ਕਿ ਕਰਦਾਤਿਆਂ ਨੇ ਸਥਾਨਕ ਫਾਇਨਾਂਸਰਾਂ ਤੋਂ ਨਕਦ ਕਰਜ਼ਾ ਹਾਸਲ ਕੀਤਾ ਤੇ ਅਦਾਇਗੀ ਕੀਤੀ, ਬਿਲਡਰਾਂ ਨੂੰ ਨਕਦ ਕਰਜ਼ਾ ਦਿਤਾ ਤੇ ਅਚੱਲ ਜਾਇਦਾਦ ’ਚ ਨਕਦ ਨਿਵੇਸ਼ ਕੀਤਾ।