
ਮੌਕੇ 'ਤੇ ਪਹੁੰਚੀ ਪੁਲਿਸ
ਜਗਰਾਓ (ਦਵਿੰਦਰ ਜੈਨ) ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ,ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ।
Tractor Driver
ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਮੋਗਾ ਲੁਧਿਆਣਾ ਜੀ ਟੀ ਰੋਡ ਤੋਂ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਮੋਗੇ ਤੋਂ ਇਕ ਚਾਰੇ ਨਾਲ ਭਰੀ ਟਰਾਲੀ ਆ ਰਹੀ ਸੀ ।
Tractor Driver
ਜੋ ਕਿ ਲੁਧਿਆਣਾ ਵੱਲ ਜਾ ਰਹੀ ਸੀ ।ਥਾਣੇਦਾਰ ਪ੍ਰੀਤਮ ਸਿੰਘ ਦੇ ਕਹਿਣ ਮੁਤਾਬਿਕ ਟਰੈਕਟਰ ਚਾਲਕ ਟਾਇਰ ਪੈਂਚਰ ਹੋਣ ਕਰਕੇ ਟਰੈਕਟਰ ਉਪਰ ਸੋ ਗਿਆ।
police
ਦੋ ਅਣਪਛਾਤੇ ਨੌਜਵਾਨ ਮੋਟਰ ਸਾਈਕਲ ਤੇ ਆਏ ਟਰੈਕਟਰ ਤੋਂ ਨੀਚੇ ਉਤਾਰ ਨੌਜਵਾਨ ਕੋਲੋ ਪੈਸੇ ਮੰਗਣ ਲੱਗੇ ਤੇ ਉਸ ਪਾਸੋਂ 500 ਰੁਪਏ ਹੀ ਜੇਬ ਵਿੱਚੋਂ ਨਿਕਲਣ ਤੇ ਪੈਸੇ ਲੈ ਕੇ ਚਲੇ ਗਏ ਅਤੇ ਜਾਂਦੇ ਜਾਂਦੇ ਉਸਦੀ ਪਿੱਠ ਤੇ ਗੋਲੀ ਮਾਰ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਬੀਤੀ ਦੇਰ ਰਾਤ ਇਹ ਘਟਨਾ ਵਾਪਰੀ। ਟਰੈਕਟਰ ਚਾਲਕ ਨੂੰ ਜਖਮੀ ਹਾਲਾਤ ਵਿੱਚ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਸ ਪਾਸ ਸੀਸੀਟੀਵੀ ਫੁਟੇਜ ਚੈਕ ਕਰ ਰਹੀ ਹੈ।