
ਆਪ੍ਰੇਸ਼ਨ ਗੰਗਾ ਦੇ ਤਹਿਤ 1314 ਭਾਰਤੀਆਂ ਨੂੰ ਅੱਜ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 7 ਨਾਗਰਿਕ ਉਡਾਣਾਂ ਦੁਆਰਾ ਏਅਰਲਿਫਟ ਕੀਤਾ ਗਿਆ ਹੈ
ਨਵੀਂ ਦਿੱਲੀ : ਯੂਕਰੇਨ ਅਤੇ ਰੂਸ ਵਿਚਾਲੇ ਜੰਗ ਜਾਰੀ ਹੈ ਇਸ ਦੇ ਚਲਦੇ ਹੀ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਵੱਡੀ ਗਿਣਤੀ ਵਿਚ ਯੂਕਰੇਨ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਨੂੰ ਵਾਪਸ ਦੇਸ਼ ਲਿਆਂਦਾ ਜਾ ਚੁੱਕਾ ਹੈ।
indian students
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਸੁਸੇਵਾ ਤੋਂ 2 ਵਿਸ਼ੇਸ਼ ਨਾਗਰਿਕ ਉਡਾਣਾਂ ਦੇ ਸੰਚਾਲਨ ਦੀ ਉਮੀਦ ਹੈ ਜਿਸ ਨਾਲ 400 ਤੋਂ ਵੱਧ ਭਾਰਤੀਆਂ ਨੂੰ ਘਰ ਵਾਪਸ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 6 ਵਿਸ਼ੇਸ਼ ਨਾਗਰਿਕ ਉਡਾਣਾਂ ਭਾਰਤ ਆਇਆ ਹਨ ਜਿਨ੍ਹਾਂ ਵਿਚੋਂ 4 ਨਵੀਂ ਦਿੱਲੀ ਅਤੇ 2 ਮੁੰਬਈ ਪਹੁੰਚੀਆਂ ਹਨ।
Indian Students in Ukraine
ਦੇਰ ਸ਼ਾਮ ਇਕ ਉਡਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਬੁਡਾਪੇਸਟ ਤੋਂ 5 ਉਡਾਣਾਂ ਸਨ ਜਦਕਿ ਬੁਖਾਰੇਸਟ ਅਤੇ ਸੁਸੇਵਾ ਤੋਂ ਇਕ-ਇਕ ਉਡਾਣ ਸੀ। ਦੱਸਣਯੋਗ ਹੈ ਕਿ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਆਪ੍ਰੇਸ਼ਨ ਗੰਗਾ ਦੇ ਤਹਿਤ 1314 ਭਾਰਤੀਆਂ ਨੂੰ ਅੱਜ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 7 ਨਾਗਰਿਕ ਉਡਾਣਾਂ ਦੁਆਰਾ ਏਅਰਲਿਫਟ ਕੀਤਾ ਗਿਆ ਹੈ। ਇਸ ਦੇ ਨਾਲ, 22 ਫਰਵਰੀ ਨੂੰ ਸਪੈਸ਼ਲ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ 17,400 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ।