ਸੀਤਾਪੁਰ 'ਚ ਨਿਰਮਾਣ ਅਧੀਨ ਫੈਕਟਰੀ ਦੀ ਡਿੱਗੀ ਛੱਤ, ਮਲਬੇ ਹੇਠ ਦੱਬੇ 9 ਮਜ਼ਦੂਰ, 1 ਦੀ ਮੌਤ
Published : Mar 7, 2023, 11:58 am IST
Updated : Mar 7, 2023, 11:58 am IST
SHARE ARTICLE
photo
photo

ਹਾਦਸੇ ਤੋਂ ਬਾਅਦ ਇਮਾਰਤ ਦਾ ਮਾਲਕ ਅਤੇ ਠੇਕੇਦਾਰ ਫਰਾਰ ਹੋ ਗਏ।

 

ਉੱਤਰ ਪ੍ਰਦੇਸ਼ : ਸੀਤਾਪੁਰ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿਰਮਾਣ ਅਧੀਨ ਫੈਕਟਰੀ ਦੀ ਛੱਤ ਡਿੱਗਣ ਕਾਰਨ 9 ਮਜ਼ਦੂਰ ਮਲਬੇ ਹੇਠ ਦੱਬ ਗਏ ਅਤੇ ਇਕ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ। ਸਾਰੇ ਮਜ਼ਦੂਰਾਂ ਨੂੰ ਮਲਬੇ ਹੇਠੋਂ ਬਾਹਰ ਕੱਢ ਲਿਆ ਗਿਆ। ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ 8 ਮਜ਼ਦੂਰ ਜ਼ਖਮੀ ਹਨ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਖੈਰਾਬਾਦ ਇਲਾਕੇ ਦੇ ਬਾਰਾਬੜੀ ਦੀ ਹੈ।

ਹਾਦਸੇ ਤੋਂ ਬਾਅਦ ਇਮਾਰਤ ਦਾ ਮਾਲਕ ਅਤੇ ਠੇਕੇਦਾਰ ਫਰਾਰ ਹੋ ਗਏ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਬਾਰਾਭਰੀ 'ਚ ਨੈਸ਼ਨਲ ਹਾਈਵੇਅ ਦੇ ਨਾਲ ਲੱਗਦੀ ਜ਼ਮੀਨ 'ਤੇ ਮਸ਼ਹੂਰ ਪੋਲਨ ਰਸਕ ਫੈਕਟਰੀ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ

SHARE ARTICLE

ਏਜੰਸੀ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement