
ਪਾਕਿਸਤਾਨੀ ਫ਼ੌਜ ਨੇ ਪੁਣਛ ਸੈਕਟਰ 'ਚ ਕੰਟਰੋਲ ਰੇਖਾ ਨਾਲ ਲੱਗੀਆਂ ਅਗਾਊਂ ਚੌਕੀਆਂ ਅਤੇ ਪਿੰਡਾਂ ਉਤੇ ਸਾਰੀ ਰਾਤ ਮੋਰਟਾਰ ਗੋਲੇ ਦਾਗ਼ੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ..
ਜੰਮੂ, 10 ਜੁਲਾਈ: ਪਾਕਿਸਤਾਨੀ ਫ਼ੌਜ ਨੇ ਪੁਣਛ ਸੈਕਟਰ 'ਚ ਕੰਟਰੋਲ ਰੇਖਾ ਨਾਲ ਲੱਗੀਆਂ ਅਗਾਊਂ ਚੌਕੀਆਂ ਅਤੇ ਪਿੰਡਾਂ ਉਤੇ ਸਾਰੀ ਰਾਤ ਮੋਰਟਾਰ ਗੋਲੇ ਦਾਗ਼ੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਗੋਲੀਬੰਦੀ ਦੀ ਉਲੰਘਣਾ ਕਰ ਕੇ ਇਕ ਵਪਾਰ ਸਹੂਲਤ ਕੇਂਦਰ ਅਤੇ ਪੁਲਿਸ ਬੈਰਕਾਂ ਨੂੰ ਨੁਕਸਾਨ ਪੁੱਜਾ। ਕਲ ਪਾਕਿਸਤਾਨੀ ਫ਼ੌਜ ਨੇ ਛੋਟੇ ਹਥਿਆਰਾਂ, ਆਟੋਮੈਟਿਕ ਹਥਿਆਰਾਂ ਅਤੇ ਮੋਰਟਾਰ ਬੰਬਾਂ ਨਾਲ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨਾਲ ਲੱਗੇ ਪਿੰਡਾਂ ਅਤੇ ਭਾਰਤੀ ਫ਼ੌਜੀ ਚੌਕੀਆਂ ਉਤੇ ਹਮਲਾ ਕੀਤਾ।
ਦੂਜੇ ਪਾਸੇ ਅਧਿਕਾਰੀਆਂ ਨੇ ਪੁਣਛ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਰਾਵਲਕੋਟ ਵਿਚਕਾਰ ਕੰਟਰੋਲ ਰੇਖਾ (ਐਲ.ਓ.ਸੀ.) ਦੇ ਪਾਰ ਬੱਸ ਸੇਵਾ ਨੂੰ ਇੱਥੇ ਅਧਿਕਾਰੀਆਂ ਨੇ ਅੱਗ ਪਾਕਿਸਤਾਨ ਦੀ ਫ਼ੌਜ ਵਲੋਂ ਗੋਲੀਬਾਰੀ ਅਤੇ ਗੋਲੇਬਾਰੀ ਦੇ ਮੱਦੇਨਜ਼ਰ ਮੁਅੱਤਲ ਕਰ ਦਿਤਾ ਹੈ। ਅੱਜ ਕੰਟਰੋਲ ਰੇਖਾ ਤੋਂ ਇਹ ਯਾਤਰਾ ਹੋਣੀ ਸੀ। ਜੰਮੂ-ਕਸ਼ਮੀਰ ਅਤੇ ਪੀ.ਓ.ਕੇ. 'ਚ ਰਹਿਣ ਵਾਲੇ ਵੰਡੇ ਗਏ ਪ੍ਰਵਾਰਾਂ ਨੂੰ ਮੁੜ ਮਿਲਾਉਣ ਲਈ 2006 'ਚ ਚਾਕਨ ਦਾ ਬਾਗ਼ ਆਵਾਜਾਈ ਬਿੰਦੂ ਤੋਂ ਹੋ ਕੇ ਪੁਣਛ ਅਤੇ ਰਾਵਲਕੋਟ ਵਿਚਕਾਰ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ। ਇਹ ਵਪਾਰ ਦੇ ਲਿਹਾਜ਼ ਨਾਲ ਵੀ ਇਕ ਬਿੰਦੂ ਹੈ। (ਪੀਟੀਆਈ)