ਭਾਰਤੀ ਰੇਲਵੇ ਵਲੋਂ ਦਲਾਲਾਂ 'ਤੇ ਸ਼ਿਕੰਜਾ, ਆਨਲਾਈਨ ਟਿਕਟ ਬੁਕਿੰਗ 'ਚ ਕੀਤੇ ਕਈ ਵੱਡੇ ਬਦਲਾਅ
Published : Apr 7, 2018, 12:27 pm IST
Updated : Apr 7, 2018, 12:27 pm IST
SHARE ARTICLE
Vendors on Broker Railways made big changes Online Ticket Booking
Vendors on Broker Railways made big changes Online Ticket Booking

ਭਾਰਤੀ ਰੇਲਵੇ ਨੇ ਦਲਾਲਾਂ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਅਤੇ ਆਮ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਉਠਾਇਆ ਹੈ।

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਦਲਾਲਾਂ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਅਤੇ ਆਮ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਉਠਾਇਆ ਹੈ। ਆਨਲਾਈਨ ਟਿਕਟ ਬੁਕਿੰਗ 'ਚ ਦਲਾਲਾਂ 'ਤੇ ਨਕੇਲ ਕਸਣ ਦੇ ਇਰਾਦੇ ਨਾਲ ਰੇਲਵੇ ਨੇ ਕਈ ਬਦਲਾਅ ਕੀਤੇ ਹਨ। ਤਤਕਾਲ ਸ਼੍ਰੇਣੀ ਵਿਚ ਇਕ ਆਈਡੀ ਤੋਂ ਲਾਗਿਨ ਕਰਨ 'ਤੇ ਸਿਰਫ਼ ਇਕ ਹੀ ਟਿਕਟ ਦੀ ਬੁਕਿੰਗ ਹੋਵੇਗੀ। ਦੂਜੇ ਟਿਕਟ ਲਈ ਫਿਰ ਤੋਂ ਲਾਗਿਨ ਕਰਨੀ ਹੋਵੇਗੀ। 

Vendors on Broker Railways made big changes Online Ticket BookingVendors on Broker Railways made big changes Online Ticket Booking

ਉਥੇ ਇਕ ਲਾਗਿਨ ਨਾਲ ਇਕ ਦਿਨ ਵਿਚ ਦੋ ਟਿਕਟ ਅਤੇ ਇਕ ਮਹੀਨੇ ਵਿਚ ਛੇ ਟਿਕਟ ਤੋਂ ਜ਼ਿਆਦਾ ਦੀ ਬੁਕਿੰਗ ਨਹੀਂ ਹੋਵੇਗੀ। ਇਸ ਤੋਂ ਇਲਾਵਾ ਐਡਵਾਂਸ ਰਿਜ਼ਰਵੇਸ਼ਨ ਦਾ ਓਪਨਿੰਗ ਟਿਕਟ ਵੀ ਹੁਦ ਦੋ ਤੋਂ ਜ਼ਿਆਦਾ ਬੁੱਕ ਨਹੀਂ ਕਰ ਸਕਦੇ। ਇਕ ਯੂਜ਼ਰ ਇਕ ਵਾਰ ਦੋ ਵਿੰਡੋ ਤੋਂ ਅਪਣੀ ਆਈਡੀ ਨੂੰ ਅਪਰੇਟ ਨਹੀਂ ਕਰ ਸਕੇਗਾ। 

Vendors on Broker Railways made big changes Online Ticket BookingVendors on Broker Railways made big changes Online Ticket Booking

ਖ਼ਬਰਾਂ ਮੁਤਾਬਕ ਇਕ ਵਾਰ ਦੋ ਤੋਂ ਜ਼ਿਆਦਾ ਤਤਕਾਲ ਟਿਕਟ ਦੀ ਬੁਕਿੰਗ ਨਹੀਂ ਹੋਵੇਗੀ। ਇਕ ਆਈਡੀ 'ਤੇ ਮਹੀਨੇ ਵਿਚ ਛੇ ਤੋਂ ਜ਼ਿਆਦਾ ਟਿਕਟ ਬੁੱਕ ਨਹੀਂ ਕੀਤੇ ਜਾ ਸਕਦੇ ਹਨ। ਹਾਲਾਂਕਿ ਆਧਾਰ ਲਿੰਗ ਆਈਡੀ ਨਾਲ ਮਹੀਨੇ ਵਿਚ 12 ਟਿਕਟ ਤਕ ਬੁੱਕ ਕਰਨ ਦੀ ਛੋਟ ਦਿਤੀ ਗਈ ਹੈ ਪਰ ਇਸ ਵਿਚ ਘੱਟ ਤੋਂ ਘੱਟ ਇਕ ਯਾਤਰੀ ਦਾ ਆਧਾਰ ਵੈਰੀਫਾਈਡ ਹੋਣਾ ਜ਼ਰੂਰੀ ਹੈ। 

Vendors on Broker Railways made big changes Online Ticket BookingVendors on Broker Railways made big changes Online Ticket Booking

ਇਸ ਦੇ ਨਾਲ ਹੀ ਹੁਣ ਆਨਲਾਈਨ ਰਿਜ਼ਰਵੇਸ਼ਨ ਪਰਚੀ ਭਰਨ ਲਈ ਪ੍ਰਤੀ ਯਾਤਰੀ 25 ਸਕਿੰਟ ਦਾ ਸਮਾਂ ਤੈਅ ਕੀਤਾ ਗਿਆ ਹੈ ਜਦਕਿ ਭੁਗਤਾਨ ਲਈ ਜ਼ਿਆਦਾਤਰ 10 ਸਕਿੰਟ ਦਾ ਸਮਾਂ ਤੈਅ ਕੀਤਾ ਗਿਆ ਹੈ। ਕੈਪਚਾ ਲਈ 5 ਸਕਿੰਟ ਦਾ ਸਮਾਂ ਤੈਅ ਹੈ। ਹੁਣ ਲਾਗਿਨ ਕਰਦੇ ਸਮੇਂ, ਯਾਤਰੀਆਂ ਦਾ ਵੇਰਵਾ ਦਿੰਦੇ ਸਮੇਂ ਅਤੇ ਭੁਗਤਾਨ ਦੇ ਸਮੇਂ ਵੱਖ-ਵੱਖ ਕੈਪਚਾ ਦੇਣਾ ਹੋਵੇਗਾ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement