
ਆਈ.ਸੀ.ਯੂ. 'ਚ ਬੀਤੀ ਬੋਰਿਸ ਜਾਨਸਨ ਦੀ ਰਾਤ
ਲੰਡਨ, 7 ਅਪ੍ਰੈਲ : ਕੋਰੋਨਾ ਵਾਇਰਸ ਦੇ ਲੱਛਣਾ ਤੋਂ ਨਿਜਾਤ ਨਾ ਮਿਲਣ ਦੇ ਕਾਰਨ ਹਸਪਤਾਲ ਵਿਚ ਦਾਖ਼ਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਥਿਤੀ ਖ਼ਰਾਬ ਹੋਣ ਦੇ ਬਾਅਦ ਉਨ੍ਹਾਂ ਸਖ਼ਤ ਨਿਗਰਾਨੀ ਯੂਨਿਟ (ਆਈ.ਸੀ.ਯੂ) ਵਿਚ ਰਖਿਆ ਗਿਆ ਹੈ। 10 ਡਾਉਨਿੰਗ ਸਟ੍ਰੀਟ ਨੇ ਇਹ ਜਾਣਕਾਰੀ ਦਿਤੀ ਹੈ ਅਤੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਇਹ ਕਦਮ ਚੁੱਕਿਆ ਗਿਆ ਹੈ ਕਿਉਂਕਿ ਠੀਕ ਹੋਣ ਲਈ ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਹੈ। ਜਾਨਸਨ ਵਿਚ ਕੋਰੋਨਾ ਵਾਇਰਸ ਦੇ ਲੱਛਣ ਲਗਾਤਾਰ ਨਜ਼ਰ ਆਉਣ ਦੇ ਬਾਅਦ ਲੰਡਨ ਦੇ ਸੈਂਟ ਥਾਮਸ ਹਸਪਤਾਲ ਵਿਚ ਐਤਵਾਰ ਰਾਤ ਉਨ੍ਹਾਂ ਨੂੰ ਰੁਟੀਨ ਜਾਂਚ ਲਈ ਦਾਖ਼ਲ ਕਰਾਇਆ ਗਿਆ ਸੀ ਪਰ ਸੋਮਵਾਰ ਨੂੰ ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ਦੇ ਬਾਅਦ ਆਈਸੀਯੂ ਵਿਚ ਲਿਜਾਇਆ ਗਿਆ।
ਦੁਨੀਆਂ ਭਰ ਦੇ ਨੇਤਾਵਾਂ ਨੇ ਕੀਤੀ ਜਲਦ ਠੀਕ ਹੋਣ ਦੀ ਅਰਦਾਸ
Boris johnson is england new prime minister
ਬ੍ਰਿਟੇਨ ਦੇ ਕੈਬਿਨਟ ਦਫ਼ਤਰ ਦੇ ਮੰਤਰੀ ਕਾਇਕਲ ਗੋਵ ਨੇ ਮੰਗਲਵਾਰ ਸਵੇਰੇ ਕਿਹਾ, ''ਪ੍ਰਧਾਨ ਮੰਤਰੀ ਨੂੰ ਵੈਂਟੀਲੇਟਰ 'ਤੇ ਨਹੀਂ ਰਖਿਆ ਗਿਆ। ਉਨ੍ਹਾਂ ਨੂੰ ਆਕਸੀਜ਼ਨ ਸਪੋਰਟ ਦਿਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਈਸਯੂ ਵਿਚ ਰਖਣ ਦਾ ਇਕ ਕਾਰਨ ਇਹ ਹੈ ਕਿ ਉਨ੍ਹਾਂ ਦੀ ਮੈਡਿਕਲ ਟੀਮ ਉਨ੍ਹਾਂ ਲਈ ਜੋ ਇਲਾਜ ਜ਼ਰੂਰੀ ਸਮਝਣ, ਉਹ ਉਨ੍ਹਾਂ ਨੂੰ ਉਪਲਬਧ ਕਰਾਇਆ ਜਾ ਸਕੇ। ਸੋਮਵਾਰ ਨੂੰ ਆਈ.ਸੀ.ਯੂ. ਵਿਚ ਦਾਖ਼ਲ ਕਰਾਏ ਜਾਣ ਦੇ ਬਾਅਦ 55 ਸਾਲਾ ਜਾਨਸਨ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੂੰ ਫ਼ਿਲਹਾਲ ਉਨ੍ਹਾਂ ਦੀ ਜਗ੍ਹਾ ਲੈਣ ਲਈ ਕਿਹਾ ਹੈ।
ਬ੍ਰਿਟਨੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਟਵਿੱਟਰ ਸੰਦੇਸ਼ ਵਿਚ ਕਿਹਾ, ''ਮੇਰਾ ਪਿਆਰ ਅਤੇ ਮੇਰੀ ਪ੍ਰਾਥਨਾਵਾਂ ਬੋਰਿਸ ਜਾਨਸਨ ਅਤੇ ਕੈਰੀ ਸਾਈਮੰਡਜ਼ ਅਤੇ ਪ੍ਰਧਾਨ ਮੰਤਰੀ ਦੇ ਪ੍ਰਵਾਰ ਦੇ ਨਾਲ ਹਨ।''
ਭਾਰਤੀ ਮੂਲ ਦੇ ਉਨ੍ਹਾਂ ਦੇ ਕੈਬਿਟਨ ਸੀਨੀਅਰ ਸਹਿਯੋਗ ਚਾਂਸਲਰ ਰੀਸ਼ੀ ਸੁਨਾਕ ਨੇ ਕਿਹਾ, ''ਮੇਰੀਆਂ ਪ੍ਰਾਥਨਾਵਾਂ ਬੋਰਿਸ ਜਾਨਸਨ ਅਤੇ ਕੈਰੀ ਦੇ ਨਾਲ ਹਨ। ਮੈਨੂੰ ਪਤਾ ਹੈ ਕਿ ਉਹ ਮਜ਼ਬੂਤ ਹੋ ਕੇ ਬਾਹਰ ਆਣਗੇ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਠੀਕ ਹੋਣ ਦੀ ਅਰਦਾਸ ਕੀਤੀ।
ਮੋਦੀ ਨੇ ਟਵੀਟ ਕੀਤਾ, ''ਡਟੇ ਰਹੋ ਪ੍ਰਧਾਨ ਮੰਤੀਰ ਬੋਰਿਸ ਜਾਨਸਨ। ਤੁਹਾਡੇ ਬਹੁਤ ਜਲਦ ਠੀਕ ਹੋ ਕੇ ਹਸਪਤਾਲ ਤੋਂ ਆਉਣ ਦੀ ਅਰਦਾਸ ਕਰਦਾ ਹਾਂ।''
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਾਰੇ ਅਮਰੀਕੀ ਉਨ੍ਹਾਂ ਦੇ ਠੀਕ ਹੋਣ ਦੀ ਦੁਆਵਾਂ ਕਰ ਰਹੇ ਹਨ। ਉਨ੍ਹਾਂ ਕਿਹਾ, ''ਸਾਨੂੰ ਇਹ ਸੁਣ ਕੇ ਬਹੁਤ ਦੁੱਖ ਹੈ ਕਿ ਉਨ੍ਹਾਂ ਨੂੰ ਆਈਸੀਯੂ ਵਿਚ ਲਿਜਾਇਆ ਗਿਆ ਹੈ।''(ਪੀਟੀਆਈ)