
ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਹਸਪਤਾਲੋਂ ਭੱਜਣ ਦੀ ਕੋਸ਼ਿਸ਼ ਵਿਚ ਛੇਵੀਂ ਮੰਜ਼ਲ ਤੋਂ ਡਿਗਿਆ, ਮੌਤ
ਕਰਨਾਲ, 6 ਅਪ੍ਰੈਲ: ਹਰਿਆਣਾ ਦੇ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਦਾਖ਼ਲ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸੋਮਵਾਰ ਨੂੰ ਭੱਜਣ ਦੀ ਕੋਸ਼ਿਸ਼ ਦੌਰਾਨ ਛੇਵੀਂ ਮੰਜ਼ਲ ਤੋਂ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ 55 ਸਾਲਾ ਸ਼ਖ਼ਸ਼ ਪਾਨੀਪਤ ਦੇ ਪਿੰਡ ਦਾ ਰਹਿਣ ਵਾਲਾ ਸੀ। ਉਸ ਨੇ ਭੱਜਣ ਲਈ ਅਪਣੇ ਬਿਸਤਰੇ, ਪੌਲੀਥੀਨ ਦੀ ਸ਼ੀਟ ਅਤੇ ਅਪਣੀ ਕਮੀਜ਼ ਬੰਨ੍ਹ ਕੇ ਰੱਸੀ ਬਣਾਈ ਸੀ। ਪੁਲਿਸ ਅਧਿਕਾਰੀ ਸੰਜੀਵ ਗੌੜ ਨੇ ਦਸਿਆ ਕਿ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਸ਼ੱਕੀ ਮਰੀਜ਼ ਨੇ ਸੋਮਵਾਰ ਤੜਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਛੇਵੀਂ ਮੰਜ਼ਲ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ। ਹਸਪਤਾਲ ਦੇ ਕਿਸੇ ਵੀ ਮੁਲਾਜ਼ਮ ਨੇ ਉਸ ਨੂੰ ਭਜਦੇ ਨੂੰ ਨਹੀਂ ਵੇਖਿਆ। ਵਿਅਕਤੀ ਦੀ ਮੁਢਲੀ ਰੀਪੋਰਟ ਵਿਚ ਉਸ ਦੇ ਲਾਗ ਤੋਂ ਪੀੜਤ ਹੋਣ ਦੀ ਪੁਸ਼ਟੀ ਨਹੀਂ ਹੋਈ। (ਏਜੰਸੀ)
CORONA