ਰੋਪੜ ਤੋਂ ਮੁਖਤਾਰ ਅੰਸਾਰੀ UP ਜੇਲ੍ਹ ਪਹੁੰਚਿਆ, ਡਰੋਨ ਕੈਮਰੇ ਨਾਲ ਰੱਖੀ ਸਖ਼ਤ ਨਿਗਰਾਨੀ
Published : Apr 7, 2021, 11:20 am IST
Updated : Apr 7, 2021, 11:59 am IST
SHARE ARTICLE
Mukhtar Ansari
Mukhtar Ansari

ਬਾਂਦਾ ਜੇਲ੍ਹ ਨੂੰ 30 ਸੁਰੱਖਿਆ ਕਰਮੀ ਵੀ ਦਿੱਤੇ ਗਏ ਹਨ।

ਬਾਂਦਾ: ਗੈਂਗਸਟਰ ਤੋਂ ਨੇਤਾ ਬਣੇ ਬਸਪਾ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਯੂਪੀ ਲਿਆਂਦਾ ਗਿਆ ਹੈ। ਅੰਸਾਰੀ ਬਾਂਦਾ ਜੇਲ੍ਹ ਪਹੁੰਚ ਹੁਣ 16 ਨੰਬਰ ਬੈਰਕ ਵਿੱਚ ਉਸ ਨੂੰ ਰੱਖਿਆ ਜਾਏਗਾ। ਦੱਸ ਦੇਈਏ ਕਿ ਅੰਸਾਰੀ ਨੂੰ ਮੰਗਲਵਾਰ ਦੁਪਹਿਰ ਯੂਪੀ ਪੁਲਿਸ ਪੰਜਾਬ ਦੀ ਰੋਪੜ ਜੇਲ੍ਹ ਵਿੱਚੋਂ ਲੈ ਕੇ ਬਾਂਦਾ ਲਈ ਨਿਕਲੀ ਸੀ। ਕਾਫਲਾ ਲਗਾਤਾਰ ਛੇ ਘੰਟੇ ਚੱਲਣ ਮਗਰੋਂ ਜੇਵਰ ਪੈਟਰੋਲ ਪੰਪ ਤੇ ਜਾ ਕੇ ਰੁੱਕਿਆ। ਇਸ ਦੌਰਾਨ ਪੁਲਿਸ ਨੇ ਅੰਸਾਰੀ ਦੀ ਐਂਬੂਲੈਂਸ ਨੂੰ ਚਾਰੋਂ ਪਾਸੋਂ ਘੇਰਿਆ ਹੋਇਆ ਸੀ।

Bahubali Mukhtar AnsariMukhtar Ansari

ਜਾਣਕਾਰੀ ਮੁਤਾਬਕ ਮੁਖਤਾਰ ਪਹਿਲਾਂ ਵੀ ਇਸ ਬੈਰਕ ਵਿੱਚ ਰਹਿ ਚੁੱਕਾ ਹੈ। ਉਧਰ ਜੇਲ੍ਹ ਮੰਤਰੀ ਜੈ ਕੁਮਾਰ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਅੰਸਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸੁਵਿਧਾ ਨਹੀਂ ਦਿੱਤੀ ਜਾਏਗੀ। ਬਾਂਦਾ ਜੇਲ੍ਹ ਵਿੱਚ ਡਰੋਨ ਕੈਮਰੇ ਨਾਲ ਨਿਗਰਾਨੀ ਰੱਖੇ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬੈਰਕ ਨੰਬਰ 16 ਨੂੰ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ  ਬਾਂਦਾ ਜੇਲ੍ਹ ਨੂੰ 30 ਸੁਰੱਖਿਆ ਕਰਮੀ ਵੀ ਦਿੱਤੇ ਗਏ ਹਨ।

Mukhtar ambulance case Mukhtar 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement