
Badminton coach arrested for raping: ਵਾਧੂ ਕੋਚਿੰਗ ਦੇਣ ਦਾ ਲਾਲਚ ਦੇ ਕਈ ਵਾਰ ਕੀਤਾ ਜਿਨਸੀ ਸ਼ੋਸ਼ਣ
Badminton coach arrested for raping: ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਬੈਡਮਿੰਟਨ ਕੋਚ ਨੂੰ 16 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਉਸ ਦੇ ਅਧੀਨ ਸਿਖਲਾਈ ਲੈ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਦੀ ਦਾਦੀ ਨੂੰ ਪਤਾ ਲੱਗਾ ਕਿ ਨਾਬਾਲਗ਼ ਨੇ ਉਸ (ਦਾਦੀ) ਦੇ ਫ਼ੋਨ ਤੋਂ ਉਸ ਦੀਆਂ ਕੁੱਝ ਨਗਨ ਤਸਵੀਰਾਂ ਕਿਸੇ ਅਣਜਾਣ ਨੰਬਰ ’ਤੇ ਭੇਜੀਆਂ ਹਨ ਅਤੇ ਉਸਨੇ ਇਸ ਬਾਰੇ ਉਸ ਦੇ ਮਾਪਿਆਂ ਨੂੰ ਸੂਚਿਤ ਕੀਤਾ।
ਪੁਲਿਸ ਨੇ ਦੱਸਿਆ ਕਿ ਜਦੋਂ ਉਸਦੀ ਮਾਂ ਨੇ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਕੋਚ ਨੇ ਉਸਨੂੰ ਵਾਧੂ ਸਿਖਲਾਈ ਦੇਣ ਦੇ ਨਾਮ ’ਤੇ ਕਈ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਉਸਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਚੇਤਾਵਨੀ ਦਿੱਤੀ। ਪੁਲਿਸ ਅਨੁਸਾਰ, ਪੀੜਤਾ ਦੀ ਮਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੀ ਧੀ ਨੇ ਦੋ ਸਾਲ ਪਹਿਲਾਂ ਇੱਥੇ ਇੱਕ ਖੇਡ ਕੇਂਦਰ ’ਚ ਬੈਡਮਿੰਟਨ ਕੋਚਿੰਗ ਲਈ ਦਾਖ਼ਲਾ ਲਿਆ ਸੀ।
ਪੁਲਿਸ ਦੇ ਅਨੁਸਾਰ ਕੋਚ ਨੇ ਕਥਿਤ ਤੌਰ ’ਤੇ ਕਈ ਮੌਕਿਆਂ ’ਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ। ਉਹ ਉਸਨੂੰ ਆਪਣੇ ਘਰ ਵੀ ਲੈ ਗਿਆ ਜਿੱਥੇ ਉਸਨੇ ਕਥਿਤ ਤੌਰ ’ਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ 10ਵੀਂ ਜਮਾਤ ਦੀ ਪ੍ਰੀਖਿਆ ਤੋਂ ਬਾਅਦ, ਉਹ ਆਪਣੀ ਦਾਦੀ ਦੇ ਘਰ ਗਈ ਅਤੇ 30 ਮਾਰਚ ਨੂੰ, ਉਸਨੇ ਆਪਣੀ ਦਾਦੀ ਦੇ ਮੋਬਾਈਲ ਫ਼ੋਨ ਤੋਂ ਕੋਚ ਦੇ ਕਹਿਣ ’ਤੇ ਆਪਣੀਆਂ ਨਗਨ ਤਸਵੀਰਾਂ ਭੇਜੀਆਂ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ, ਤਾਮਿਲਨਾਡੂ ਦੇ ਰਹਿਣ ਵਾਲੇ ਕੋਚ ਵਿਰੁੱਧ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁੱਛਗਿੱਛ ਦੌਰਾਨ, ਦੋਸ਼ੀ ਨੇ ਕਬੂਲ ਕੀਤਾ ਕਿ ਉਸਨੇ ਕਈ ਵਾਰ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਅਤੇ ਉਸ ਦੀਆਂ ਨਗਨ ਤਸਵੀਰਾਂ ਖਿੱਚੀਆਂ ਸਨ, ਜੋ ਉਸਦੇ ਫੋਨ ’ਚੋਂ ਵੀ ਮਿਲੀਆਂ ਸਨ। ਅਧਿਕਾਰੀ ਨੇ ਕਿਹਾ ਕਿ ਉਸਦੇ ਫ਼ੋਨ ’ਚੋਂ ਹੋਰ ਕੁੜੀਆਂ ਦੀਆਂ ਨਗਨ ਤਸਵੀਰਾਂ ਵੀ ਮਿਲੀਆਂ ਹਨ।
(For more news apart from Bengaluru Latest News, stay tuned to Rozana Spokesman)