
ਰਾਜਸਥਾਨ ਵਿਚ ਇਕ ਵਾਰ ਫਿਰ ਤੋਂ ਗੁੱਜਰ ਅੰਦੋਲਨ ਦੀ ਅੱਗ ਭੜਕ ਸਕਦੀ ਹੈ। ਗੁਜਰਾਂ ਲਈ ਰਾਖਵੇਂਕਰਨ ਦੀਆਂ ਸਰਕਾਰੀ ਨੀਤੀਆਂ ਤੋਂ ਨਾਰਾਜ਼ ...
-ਰਾਖਵੇਂਕਰਨ ਦੀਆਂ ਸਰਕਾਰੀ ਨੀਤੀਆਂ ਤੋਂ ਗੁੱਜਰ ਸਮਾਜ ਨਾਰਾਜ਼ - - ਵੰਸੁਧਰਾ ਸਰਕਾਰ ਲਈ ਵੱਡੀ ਮੁਸੀਬਤ ਦਾ ਸਬਬ ਬਣ ਸਕਦੈ ਅੰਦੋਲਨ
ਜੈਪੁਰ : ਰਾਜਸਥਾਨ ਵਿਚ ਇਕ ਵਾਰ ਫਿਰ ਤੋਂ ਗੁੱਜਰ ਅੰਦੋਲਨ ਦੀ ਅੱਗ ਭੜਕ ਸਕਦੀ ਹੈ। ਗੁਜਰਾਂ ਲਈ ਰਾਖਵੇਂਕਰਨ ਦੀਆਂ ਸਰਕਾਰੀ ਨੀਤੀਆਂ ਤੋਂ ਨਾਰਾਜ਼ ਗੁੱਜਰ ਸਮਾਜ ਅੰਦੋਲਨ ਕਰਨ ਦੀ ਤਿਆਰੀ ਵਿਚ ਹਨ। ਗੁੱਜਰ ਨੇਤਾ ਕਰਨਲ ਕਰੋੜੀ ਸਿੰਘ ਬੈਂਸਲਾ ਨੇ ਗੁੱਜਰ ਅੰਦੋਲਨ ਦਾ ਸੱਦਾ ਦਿਤਾ ਹੈ ਅਤੇ ਕਿਹਾ ਕਿ 21 ਮਈ ਤੋਂ ਪਹਿਲਾਂ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕਾਂ 'ਤੇ ਉਤਰਨਗੇ। ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵੰਸੁਧਰਾ ਸਰਕਾਰ ਲਈ ਇਸ ਅੰਦੋਲਨ ਨਾਲ ਨਿਪਟਣਾ ਵੱਡੀ ਚੁਣੌਤੀ ਹੋ ਸਕਦਾ ਹੈ।
col kirori singh says we will launch an gujjar agitation before may 21
ਗੁੱਜਰ ਨੇਤਾ ਕਰਨਲ ਬੈਂਸਲਾ ਨੇ ਕਿਹਾ ਕਿ ਸਰਕਾਰ ਸਾਨੂੰ 5 ਫ਼ੀ ਸਦੀ ਰਾਖਵਾਂਕਰਨ ਦਿੰਦੀ ਹੈ। ਸਾਰੀਆਂ ਅਸਾਮੀਆਂ ਵਿਚ ਸਾਡੇ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਅਸੀਂ 21 ਮਈ ਤੋਂ ਪਹਿਲਾਂ ਪਟੋਲੀ, ਪੀਪਲਖੇੜਾ, ਦੌਸਾ, ਸਿਕੰਦਰਾ, ਕੋਟਪੁਤਲੀ, ਅਜਮੇਰ, ਪਾਲੀ, ਜਾਲੌਰ, ਭੀਲਵਾੜਾ ਅਤੇ ਸਵਾਈ ਮਾਧੋਪੁਰ ਵਿਚ ਅੰਦੋਲਨ ਦੀ ਸ਼ੁਰੂਆਤ ਕਰਾਂਗੇ।
col kirori singh says we will launch an gujjar agitation before may 21
ਦਸ ਦਈਏ ਕਿ 2015 ਵਿਚ ਵੀ ਰਾਜਸਥਾਨ ਵਿਚ ਗੁੱਜਰਾਂ ਨੇ ਅੰਦੋਲਨ ਕੀਤਾ ਸੀ, ਜਿਸ ਵਿਚ ਸਰਕਾਰ ਨੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਵਿਸ਼ੇਸ਼ ਪਿਛੜਾ ਵਰਗ ਦੇ ਤੌਰ 'ਤੇ 5 ਫ਼ੀ ਸਦ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ। ਅੱਠ ਦਿਨ ਚੱਲੇ ਇਸ ਅੰਦੋਲਨ ਦਾ ਸਭ ਤੋਂ ਬੁਰਾ ਅਸਰ ਟ੍ਰੇਨਾ 'ਤੇ ਪਿਆ ਸੀ। ਇਸ ਅੰਦੋਲਨ ਨਾਲ ਕਰੀਬ 200 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
col kirori singh says we will launch an gujjar agitation before may 21
ਇਸ ਤੋਂ ਪਹਿਲਾਂ ਸਾਲ 2006 ਵਿਚ ਵੀ ਗੁੱਜਰ ਅੰਦੋਲਨ ਸੁਰਖ਼ੀਆਂ ਵਿਚ ਰਿਹਾ ਸੀ। 2007 ਵਿਚ ਵੀ ਚੱਲੇ ਅੰਦੋਲਨ ਵਿਚ 23 ਮਾਰਚ ਨੂੰ ਪੁਲਿਸ ਕਾਰਵਾਈ ਵਿਚ 26 ਲੋਕ ਮਾਰੇ ਗਏ ਸਨ। 2008 ਵਿਚ ਵੀ ਇਹ ਅੰਦੋਲਨ ਫਿਰ ਤੋਂ ਚੱਲ ਪਿਆ ਸੀ। ਦੌਸਾ ਤੋਂ ਭਰਤਪੁਰ ਤਕ ਰੇਲ ਪੱਟੜੀਆਂ ਅਤੇ ਸੜਕਾਂ 'ਤੇ ਬੈਠੇ ਗੁੱਜਰਾਂ ਨੇ ਰਸਤਾ ਰੋਕ ਕੇ ਰੱਖਿਆ ਸੀ। ਇਸ ਦੌਰਾਨ ਹੋਈ ਪੁਲਿਸ ਕਾਰਵਾਈ ਵਿਚ 38 ਲੋਕ ਮਾਰੇ ਗਏ ਸਨ। ਜੇਕਰ ਹੁਣ ਫਿਰ ਇਹ ਅੰਦੋਲਨ ਭੜਕਿਆ ਤਾਂ ਇਹ ਵੰਸੁਧਰਾ ਸਰਕਾਰ ਲਈ ਵੱਡੀ ਮੁਸੀਬਤ ਦਾ ਸਬਬ ਹੋ ਸਕਦਾ ਹੈ।