
ਦੇਸ਼ ਵਿਚ ਇਕ ਪਾਸੇ ਕਰੋਨਾ ਵਾਇਰਸ ਨੇ ਹਾਹਕਾਰ ਮਚਾਈ ਹੋਈ ਹੈ, ਜਿਸ ਕਾਰਨ ਲਗੇ ਲੌਕਡਾਊਨ ਵਿਚ ਲੋਕਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਰਿਹਾ ਹੈ।
ਦੇਸ਼ ਵਿਚ ਇਕ ਪਾਸੇ ਕਰੋਨਾ ਵਾਇਰਸ ਨੇ ਹਾਹਕਾਰ ਮਚਾਈ ਹੋਈ ਹੈ, ਜਿਸ ਕਾਰਨ ਲਗੇ ਲੌਕਡਾਊਨ ਵਿਚ ਲੋਕਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਹੁਣ ਮਹਾਂਰਾਸ਼ਟਰ ਦੇ ਭਿਵੰਡੀ ਵਿਚ ਇਕ ਕੈਮੀਕਲ ਫੈਕਰੀ ਨੂੰ ਲੱਗ ਗਈ। ਜਿਸ ਤੋਂ ਬਾਅਦ ਫਾਈਅਰ ਬ੍ਰਿਰਗੇਡ ਦੀਆਂ 6 ਗੱਡੀਆਂ ਮੌਕੇ ਤੇ ਪਹੁੰਚੀਆਂ। ਪਰ ਹਾਲੇ ਤੱਕ ਇਸ ਵਿਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਰਬ ਨਹੀਂ ਪਤਾ ਲੱਗੀ ਹੈ।
photo
ਇਸ ਤੋਂ ਇਲਾਵਾ ਅੱਗ ਲੱਗਣ ਪਿੱਛੇ ਕੀ ਕਾਰਨ ਸੀ ਇਸ ਬਾਰੇ ਪੜਚੋਲ ਕੀਤੀ ਜਾ ਰਹੀ ਹੈ, ਪਰ ਹਾਲੇ ਕੁਝ ਸਾਹਮਣੇ ਨਹੀਂ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ 2 ਵਜੇ ਗੌਦਾਮ ਵਿਚ ਅੱਗ ਲੱਗੀ ਅਤੇ 5:30 ਤੱਕ ਅੱਗ ਨੇ ਵਿਸ਼ਾਲ ਰੂਪ ਧਾਰਨ ਕਰ ਲਿਆ। ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਅਤੇ ਧੂੰਏ ਦਾ ਗੁਆਰ ਦੇਖ ਇਲਾਕੇ ਵਿਚ ਹਫੜਾ-ਤਫੜੀ ਮੱਚ ਗਈ।
file
ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਆਲਾ ਅਧਿਆਰੀ ਮੌਕੇ ਤੇ ਪੁੱਜੇ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਮੁੰਬਈ ਦੇ ਨੇਪਿਅਨ ਸੀ ਰੋੜ ਤੇ ਮੰਗਲਵਾਰ ਨੂੰ ਸਵੇਰੇ 4 : 40 ਵਜੇ ਉੱਥੋਂ ਦੀ ਇਕ ਰਿਹਾਇਸ਼ੀ ਬਿਲਡਿੰਗ ਦੀ ਇਮਾਰਤ ਦੀ ਛੇਵੀਂ ਮੰਜਲ ਵਿਚ ਅੱਗ ਲੱਗ ਗਈ ਸੀ। ਹਾਲਾਂਕਿ ਇਮਾਰਤ ਦੇ ਉਪਰ ਫਸੀਆਂ ਦੋ ਔਰਤਾਂ ਨੂੰ ਬਾਅਦ ਵਿਚ ਸੁਰੱਖਿਅਤ ਬਾਹਰ ਕੱਢ ਲਿਆ ਸੀ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।