
ਦੇਸ਼ ਵਿਚ ਲਗਾਏ ਲੌਕਡਾਊਨ ਦੇ ਕਾਰਨ ਵੱਡੀ ਗਿਣਤੀ ਵਿਚ ਕਿਰਤੀ ਮਜ਼ਦੂਰ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ।
ਚੰਗੀਗੜ੍ਹ : ਦੇਸ਼ ਵਿਚ ਲਗਾਏ ਲੌਕਡਾਊਨ ਦੇ ਕਾਰਨ ਵੱਡੀ ਗਿਣਤੀ ਵਿਚ ਕਿਰਤੀ ਮਜ਼ਦੂਰ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ। ਜਿਸ ਤੋਂ ਬਾਅਦ ਹੁਣ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਪਹੁੰਚਾਉਂਣ ਲਈ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਨੇ ਪ੍ਰੀਕ੍ਰਿਆਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਿਚ ਪੰਜਾਬ ਨੇ ਸੂਬੇ ਵਿਚ ਵਸਦੇ ਪ੍ਰਵਾਸੀ ਮਜ਼ਦੂਰਾਂ ਦੀ ਰਿਜ਼ਿਸਟ੍ਰੇਸ਼ਨ ਕਰਨ ਵਿਚ ਪਹਿਲ ਕਦਮੀ ਕੀਤੀ ਹੈ।
Photo
ਜਿਸ ਦੇ ਮਕਸਦ ਲਈ ਇਕ ਵਿਸ਼ੇਸ਼ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਦਾ ਪ੍ਰਬੰਧ ਕਰਨ ਅਤੇ ਇਨ੍ਹਾਂ ਨੂੰ ਪਰਵਾਸੀ ਮਜ਼ਦੂਰਾਂ ਤੱਕ ਪਹੁੰਚਾਉਂਣ ਲਈ ਅਧਿਕਾਰੀਆਂ ਨੇ ਕਾਫੀ ਮਿਹਨਤ ਕੀਤੀ ਹੈ। ਜਿਸ ਦਾ ਨਤੀਜ਼ਾ ਇਹ ਨਿਕਲਿਆ ਕਿ 6.44 ਲੱਖ ਮਜ਼ਦੂਰਾਂ ਨੇ ਇਸ ਵਿਚ ਆਪਣਾ ਰਜ਼ਿਸਟ੍ਰੇਸ਼ਨ ਕਰਵਾਇਆ ਹੈ, ਜੋ ਆਪਣੇ ਸੂਬਿਆਂ ਨੂੰ ਪਰਤਣਾ ਚਹੁੰਦੇ ਹਨ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸਥਾਰਤ ਅੰਕੜਿਆਂ ਨੂੰ ਨਿਯਮਤ ਤੌਰ 'ਤੇ ਸਬੰਧਤ ਰਾਜਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
photo
ਸਬੰਧਤ ਰਾਜਾਂ ਤੋਂ ਜਲਦੀ ਹੀ ਭਾਰਤ ਸਰਕਾਰ ਵਲੋਂ ਨਿਰਧਾਰਤ ਸਿਹਤ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਪ੍ਰਵਾਸੀਆਂ ਦੀ ਸੁਰੱਖਿਅਤ ਵਾਪਸੀ ਸਬੰਧੀ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਦੀ ਉਮੀਦ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅੱਗੇ ਦੱਸਿਆ ਕਿ ਇਸ ਪੋਰਟਲ ਵਿਚ ਦਿੱਤਾ ਟੇਬਲ ਰਜਿਸਟਰ ਹੋਣ ਵਾਲੇ ਪ੍ਰਵਾਸੀਆਂ ਸਬੰਧੀ ਹਰ ਸੂਬੇ ਦੇ ਵੱਖੋ-ਵੱਖਰੇ ਵੇਰਵਿਆਂ ਨੂੰ ਸੰਖੇਪ ਰੂਪ ਵਿਚ ਦਰਸਾਉਂਦਾ ਹੈ।
lockdown
ਇਸ ਵਿਚ ‘ਕਾਊਂਟ ਸਿਰਲੇਖ’ ਵਾਲਾ ਕਾਲਮ ਉਨ੍ਹਾਂ ਵਿਅਕਤੀਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਪੋਰਟਲ ਤੇ ਰਜਿਸਟਰ ਕੀਤਾ ਹੈ ਅਤੇ ‘ਮੈਂਬਰ ਸਿਰਲੇਖ’ ਵਾਲਾ ਕਾਲਮ ਉਨ੍ਹਾਂ ਵਾਧੂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਇਸ ਪੋਰਟਲ ਵਿਚ ਰਜਿਸਟਰ ਹੋਏ ਵਿਅਕਤੀਆਂ ਦੇ ਨਾਲ ਹੋਣਗੇ। ਦੱਸ ਦੱਈਏ ਕਿ ਆਪਣੇ ਸੂਬਿਆਂ ਵਿਚ ਵਾਪਿਸ ਪਰਤ ਦੀ ਚਾਹਤ ਰੱਖਣ ਵਾਲੇ ਪ੍ਰਵਾਸੀ ਮਜ਼ਦੂਰ ਵੈਬ ਪੋਰਟਲ www.covidhelp.punjab.gov.in 'ਤੇ ਜਾ ਕੇ ਆਨਲਾਈਨ' ਅਪਲਾਈ ਕਰ ਸਕਦੇ ਹਨ।
lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।