
ਚੋਣ ਰੈਲੀ 'ਚ ਅਸਾਮ ਦੇ ਮੁੱਖ ਮੰਤਰੀ ਨੇ ਵਿਨ੍ਹਿਆ ਰਾਹੁਲ ਗਾਂਧੀ 'ਤੇ ਨਿਸ਼ਾਨਾ
ਕਰਨਾਟਕ: ਕਰਨਾਟਕ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਆਪਣੀਆਂ ਰੈਲੀਆਂ ਦੌਰਾਨ ਜਨਤਾ ਨੂੰ ਲੁਭਾਉਣ 'ਚ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਸੱਤਾਧਾਰੀ ਭਾਜਪਾ ਸੂਬੇ 'ਚ ਸਰਕਾਰ ਬਣਾਉਣ ਲਈ ਇਕ ਵਾਰ ਫਿਰ ਕਾਂਗਰਸ 'ਤੇ ਜ਼ੋਰਦਾਰ ਨਿਸ਼ਾਨਾ ਸਾਧ ਰਹੀ ਹੈ। ਜਿਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੇਲਾਗਾਵੀ 'ਚ ਅਪਣੀ ਰੈਲੀ ਦੌਰਾਨ ਕਾਂਗਰਸ 'ਤੇ ਬਜਰੰਗਬਲੀ ਅਤੇ ਸਾਵਰਕਰ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ, ਉਥੇ ਹੀ ਅਸਾਮ ਦੇ ਮੁੱਖ ਮੰਤਰੀ ਨੇ ਹੁਣ ਮੰਗਲੁਰੂ 'ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿਨ੍ਹਿਆ ਹੈ।
ਅਸਾਮ ਦੇ ਮੁੱਖ ਮੰਤਰੀ ਨੇ ਇਕ ਚੋਣ ਰੈਲੀ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਕਰਨਾਟਕ ਦੇ ਲੋਕਾਂ ਨੂੰ ਗਾਰੰਟੀ ਦੇ ਰਹੇ ਹਨ, ਪਰ ਉਨ੍ਹਾਂ ਦੀ ਗਾਰੰਟੀ ਕੌਣ ਲਵੇਗਾ?
ਇਹ ਵੀ ਪੜ੍ਹੋ: ਕਾਂਗਰਸ 'ਤੇ ਲਗਾਏ ਦੋਸ਼ਾਂ ਬਾਰੇ ਪ੍ਰਧਾਨ ਮੰਤਰੀ ਤੋਂ ਸਬੂਤ ਕਿਉਂ ਨਹੀਂ ਮੰਗੇ ਗਏ : ਕਪਿਲ ਸਿੱਬਲ ਨੇ ਚੋਣ ਕਮਿਸ਼ਨ ਨੂੰ ਕੀਤਾ ਸਵਾਲ
ਸਰਮਾ ਨੇ ਕਿਹਾ ਕਿ ਅਮੇਠੀ ਦੀ ਜਨਤਾ ਅਜੇ ਵੀ ਸੋਚ ਰਹੀ ਹੈ ਕਿ ਕਿਵੇਂ ਉਨ੍ਹਾਂ ਨੇ ਲਗਭਗ ਪੂਰੇ ਇਤਿਹਾਸ ਵਿਚ ਇਕ ਪ੍ਰਵਾਰ ਨੂੰ ਚੁਣਿਆ ਅਤੇ ਉਹ ਇਕ ਵਾਰ ਹਾਰੇ ਤੇ ਉਥੋਂ ਚਲੇ ਗਏ। ਹੁਣ ਉਹ ਪਿਛਲੇ ਪੰਜ ਸਾਲ ਤੋਂ ਅਮੇਠੀ ਨਹੀਂ ਗਏ ਹਨ। ਉਨ੍ਹਾਂ ਨੇ ਜਨਤਾ ਨੂੰ ਪੁੱਛਿਆ ਕਿ ਕੀ ਤੁਸੀ ਉਸ ਵਿਅਕਤੀ ਦੀ ਗਰੰਟੀ ਲੈ ਸਕਦੇ ਹੋ ਜੋ ਅਪਣੀ ਗਰੰਟੀ ਨਹੀਂ ਲੈ ਸਕਦਾ।
ਹਿੰਮਤ ਬਿਸਵਾ ਸਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਨਾਗਰਿਕ ਅਤੇ ਇਕ ਇਨਸਾਨ ਬਣਾਉਣ ਵਿਚ ਸੋਨੀਆ ਗਾਂਧੀ ਨੂੰ ਇਕੱਲਿਆਂ 20 ਸਾਲ ਲਗ ਗਏ ਅਤੇ ਹੁਣ ਉਹ ਵਿਅਕਤੀ ਆ ਕੇ ਕਰਨਾਟਕ ਦੇ ਲੋਕਾਂ ਨੂੰ ਗਰੰਟੀ ਦੇ ਰਿਹਾ ਹੈ। ਉਹ ਇਕ ਜਗ੍ਹਾ ਕੁੱਝ ਅਤੇ ਦੂਜੀ ਜਗ੍ਹਾ ਕੁੱਝ ਹੋਰ ਬੋਲਦਾ ਹੈ। ਹਾਲਾਂਕਿ, ਉਨ੍ਹਾਂ ਦੀ ਮਾਂ (ਸੋਨੀਆ ਗਾਂਧੀ) ਵੀ ਉਨ੍ਹਾਂ ਨੂੰ ਲੈ ਕੇ ਬਹੁਤ ਚਿੰਤਤ ਹਨ।