
ਇਹ ਤਸਵੀਰਾਂ ਹਰਿਆਣਾ ਦੇ ਜ਼ਿਲ੍ਹੇ ਨਾਰਨੌਲ ਦੇ ਪਿੰਡ ਨਿਵਾਜ਼ਨਗਰ ਦੀਆਂ ਹਨ। ਇੱਥੇ ਇੱਕ ਔਰਤ ਆਪਣੀ ਸੱਸ ਤੋਂ ਉਸ ਦੀ ਪੈਨਸ਼ਨ..
ਨਾਰਨੌਲ : ਇਹ ਤਸਵੀਰਾਂ ਹਰਿਆਣਾ ਦੇ ਜ਼ਿਲ੍ਹੇ ਨਾਰਨੌਲ ਦੇ ਪਿੰਡ ਨਿਵਾਜ਼ਨਗਰ ਦੀਆਂ ਹਨ। ਇੱਥੇ ਇੱਕ ਔਰਤ ਆਪਣੀ ਸੱਸ ਤੋਂ ਉਸ ਦੀ ਪੈਨਸ਼ਨ ਹਥਿਆਉਣ ਲਈ ਉਸ ਦੀ ਖ਼ੂਬ ਕੁੱਟ ਮਾਰ ਕਰਦੀ ਦਿਖਾਈ ਦੇ ਰਹੀ ਹੈ।
mahendragarh woman beaten her mother in law
ਗੁਆਂਢੀਆਂ ਨੇ ਬਿਰਧ ਔਰਤ ਦੀਆਂ ਚੀਕਾਂ ਸੁਣ ਕੇ ਚੋਰੀ ਤੋਂ ਉਸ ਦੀਆਂ ਖਿੱਚ ਸੋਸ਼ਲ ਮੀਡੀਆਂ ਤੇ ਵਾਇਰਲ ਕਰ ਦਿੱਤੀਆਂ ਹਨ। ਗੁਆਂਢੀਆਂ ਮੁਤਾਬਕ ਬਜ਼ੁਰਗ ਔਰਤ ਨੂੰ ਸਰਕਾਰ ਵੱਲੋਂ 30,000 ਰੁਪਏ ਪੈਨਸ਼ਨ ਮਿਲਦੀ ਹੈ ਤੇ ਉਸ ਦੀ ਨੂੰਹ ਉਸ ਤੋਂ ਇਹ ਹਾਸਲ ਕਰਨਾ ਚਾਹੁੰਦੀ ਹੈ।
mahendragarh woman beaten her mother in law
ਕੁੱਟਮਾਰ ਦੀ ਵੀਡੀਓ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ। ਵੀਡੀਓ ਦੇ ਵਾਇਰਲ ਹੋਣ ਮਗਰੋਂ ਨਾਲਨੌਲ ਪੁਲਿਸ ਬਜ਼ੁਰਗ ਔਰਤ ਦੇ ਘਰ ਪਹੁੰਚੀ ਤੇ ਬਿਆਨ ਵੀ ਦਰਜ ਕਰਵਾਏ। ਇਸ ਮਾਮਲੇ ਵਿੱਚ ਪੁਲਿਸ ਨੇ ਅੱਗੇ ਕੀ ਕਾਰਵਾਈ ਕੀਤੀ, ਇਸ ਬਾਰੇ ਹਾਲੇ ਜਾਣਕਾਰੀ ਨਹੀਂ ਹੈ।
mahendragarh woman beaten her mother in law