
ਰਾਹੁਲ ਗਾਂਧੀ ਅਤੇ ਪ੍ਰਿਅੰਕਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ: ਅਲੀਗੜ੍ਹ ਵਿਚ ਢਾਈ ਸਾਲ ਦੀ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਨਾਲ ਪੂਰੇ ਦੇਸ਼ ਦਾ ਮਾਹੌਲ ਗਰਮਾ ਗਿਆ ਹੈ। ਇਸ ਮਾਮਲੇ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਅਲੀਗੜ੍ਹ ਵਿਚ ਛੋਟੀ ਜਿਹੀ ਬੱਚੀ ਦੀ ਹੱਤਿਆ ਤੋਂ ਯੂਪੀ ਹੈਰਾਨ ਹੈ ਅਤੇ ਉਹ ਵੀ ਬਹੁਤ ਪਰੇਸ਼ਾਨ ਹਨ। ਕੋਈ ਕਿਸੇ ਬੱਚੀ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ।
The horrific murder of a little girl in Aligarh, UP has shocked and disturbed me. How can any human being treat a child with such brutality? This terrible crime must not go unpunished. The UP police must act swiftly to bring the killers to justice.
— Rahul Gandhi (@RahulGandhi) June 7, 2019
ਇਸ ਭਿਆਨਕ ਅਪਰਾਧ ਵਿਚ ਬਿਨਾ ਸਜ਼ਾ ਨਹੀਂ ਛਡਣਾ ਚਾਹੀਦਾ। ਯੂਪੀ ਪੁਲਿਸ ਨੂੰ ਨਿਆਂ ਕਰਨ ਲਈ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ। ਜਿਸ ਨਾਲ ਹਥਿਆਰਿਆਂ ਨੂੰ ਫੜਿਆ ਜਾਵੇ। ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਇਸ ਘਟਨਾ ਤੇ ਦੁੱਖ ਜਤਾਇਆ। ਉਹਨਾਂ ਨੇ ਕਿਹਾ ਕਿ ਅਲੀਗੜ੍ਹ ਦੀ ਮਾਸੂਮ ਬੱਚੀ ਨਾਲ ਹੋਈ ਇਸ ਘਟਨਾ ਨੇ ਹਿਲਾ ਕੇ ਰੱਖ ਦਿੱਤਾ ਹੈ। ਇਹ ਕਿਹੋ ਜਿਹਾ ਸਮਾਜ ਬਣਿਆ ਹੋਇਆ ਹੈ।
अलीगढ़ की मासूम बच्ची के साथ हुई अमानवीय और जघन्य घटना ने हिलाकर रख दिया है। हम ये कैसा समाज बना रहे हैं? बच्ची के माता-पिता पर क्या गुजर रही है ये सोचकर दिल दहल जाता है।अपराधियों को कड़ी से कड़ी सजा मिलनी चाहिए। https://t.co/2DUSCOm5qe
— Priyanka Gandhi Vadra (@priyankagandhi) June 7, 2019
ਬੱਚੀ ਦੇ ਮਾਤਾ ਪਿਤਾ ਤੇ ਕੀ ਗੁਜ਼ਰ ਰਹੀ ਹੈ ਇਹ ਸੋਚ ਕੇ ਦਿਲ ਘਬਰਾ ਜਾਂਦਾ ਹੈ। ਅਪਰਾਧੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦਸ ਦਈਏ ਕਿ ਇਕ ਢਾਈ ਸਾਲ ਦੀ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਫਿਰ ਉਸ ਦੇ ਮ੍ਰਿਤਕ ਸ਼ਰੀਰ ਨੂੰ ਕੂੜੇ ਵਿਚ ਸੁੱਟ ਦਿੱਤਾ ਸੀ। ਇਸ ਘਟਨਾ ਪਿੱਛੇ ਦੀ ਵਜਹ 10000 ਰੁਪਏ ਹੈ। ਮ੍ਰਿਤਕ ਬੱਚੀ ਦੇ ਪਿਤਾ ਨੇ 10000 ਰੁਪਏ ਦਾ ਕਰਜ਼ਾ ਲਿਆ ਸੀ। ਜਦੋਂ ਉਸ ਨੂੰ ਨਾ ਮੋੜ ਸਕਿਆ ਤਾਂ ਅਰੋਪੀਆਂ ਨੇ ਬੱਚੀ ਨੂੰ ਅਗਵਾ ਕਰ ਲਿਆ।
ਤਿੰਨ ਦਿਨ ਬਾਅਦ ਘਰ ਦੇ ਨੇੜੇ ਕੂੜੇਦਾਨ ਵਿਚ ਬੱਚੀ ਦਾ ਮ੍ਰਿਤਕ ਸ਼ਰੀਰ ਮਿਲਿਆ। ਪੋਸਟਮਾਰਟਮ ਰਿਪੋਰਟ ਮੁਤਾਬਕ ਬੱਚੀ ਦੀ ਹੱਤਿਆ ਗਲਾ ਘੁਟ ਕੇ ਕੀਤੀ ਗਈ ਹੈ। ਪੁਲਿਸ ਨੇ ਦੋ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਟਵਿਟਰ ਕਰਕੇ ਦੁੱਖ ਜਤਾਇਆ ਹੈ। ਇਸ ਮਾਮਲੇ ਤੇ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਰਨਗੇ ਅਤੇ ਇਸ ਕੇਸ ਨੂੰ ਫ਼ਾਸਟ ਟ੍ਰੈਕ ਕੋਰਟ ਵਿਚ ਭੇਜਣਗੇ।