ਤਿੰਨ ਦਰਜਨ ਬੱਚਿਆਂ ਦਾ 'ਜਨਮ ਸਥਾਨ' ਬਣੀ ਮਜ਼ਦੂਰ ਸਪੈਸ਼ਲ ਟਰੇਨ
Published : Jun 7, 2020, 9:10 pm IST
Updated : Jun 7, 2020, 9:10 pm IST
SHARE ARTICLE
Labor Special Train
Labor Special Train

ਕਿਸੇ ਦਾ ਨਾਮ ਕਰੁਣਾ ਤਾਂ ਕਿਸੇ ਦਾਂ ਨਾਮ ਲਾਕਡਾਊਨ ਯਾਦਵ

ਨਵੀਂ ਦਿੱਲੀ : ਟਰੇਨ ਦੇ ਜਿਨ੍ਹਾਂ ਡੱਬਿਆਂ ਨੂੰ ਆਮ ਤੌਰ 'ਤੇ ਸਫ਼ਰ ਲਈ ਵਰਤਿਆ ਜਾਂਦਾ ਹੈ, ਕਰੋਨਾ ਮਾਹਮਾਰੀ ਦੌਰਾਨ ਇਹ ਕਈਆਂ ਦਾ 'ਜਨਮ ਸਥਾਨ' ਵੀ ਹੋ ਨਿਬੜੇ ਹਨ। ਮਾਹਮਾਰੀ ਨੇ ਮਜ਼ਦੂਰਾਂ ਨੂੰ ਅਜਿਹਾ ਝੰਜੋੜਿਆ ਕਿ ਉਹ ਅਪਣੇ ਗ੍ਰਹਿ ਸਥਾਨਾਂ ਵੱਲ ਕੂਚ ਕਰਨ ਲੱਗਿਆਂ ਅਪਣੇ ਘਰ ਆਉਣ ਵਾਲੇ ਨਵੇਂ ਮਹਿਮਾਨਾਂ ਦੀ ਆਮਦ ਦਾ ਸਮਾਂ ਵੀ ਭੁੱਲ ਗਏ। ਨਵੇਂ ਮਹਿਮਾਨਾਂ ਦੀ ਆਮਦ ਉਸ ਵੇਲੇ ਹੋਰ ਵੀ ਚੁਨੌਤੀਪੂਰਨ ਹੋ ਗਈ ਜਦੋਂ ਇਹ ਘੜੀ ਚਲਦੀ ਟਰੇਨ 'ਚ ਆ ਗਈ। ਇਸੇ ਤਰ੍ਹਾਂ ਦੇ ਹਾਲਾਤਾਂ ਨਾਲ ਦੋ-ਚਾਰ ਹੋਣ ਵਾਲੀ ਇਸ਼ਵਰੀ ਦੇਵੀ ਨੇ ਅਪਣੀ ਬੇਟੀ ਦਾ ਨਾਮ ਕਰੁਣਾ ਰਖਿਆ ਹੈ ਤੇ ਰੀਨਾ ਨੇ ਅਪਣੇ ਨਵਜਨਮੇ ਬੇਟੇ ਨੂੰ ਲਾਕਡਾਊਨ ਯਾਦਵ ਨਾਮ ਦਿਤਾ ਹੈ।  ਇਸ ਮਹਾਮਾਰੀ ਨੇ ਇਨਸਾਨੀ ਜੀਵਨ 'ਤੇ ਡਾਢਾ ਅਸਰ ਪਾਇਆ ਹੈ ਅਤੇ ਬੱਚਿਆਂ ਦਾ ਨਾਮ ਵੀ ਇਸ ਤੋਂ ਅਛੋਹ ਨਹੀਂ।

 TrainTrainਕਰੁਣਾ ਦੇ ਪਿਤਾ ਰਾਜੇਂਦਰ ਯਾਦਵ ਨੂੰ ਜਦ ਪੁਛਿਆ ਗਿਆ ਕਿ ਉਨ੍ਹਾਂ ਦੇ ਬੱਚੇ ਦੇ ਨਾਮ 'ਤੇ 'ਕੋਰੋਨਾ' ਜਾਂ 'ਕੋਰੋਨਾ ਵਾਇਰਸ' ਦਾ ਕੀ ਅਸਰ ਹੈ ਤਾਂ ਉਨ੍ਹਾਂ ਕਿਹਾ, 'ਸੇਵਾ ਭਾਵ ਅਤੇ ਰਹਿਮ। ਉਨ੍ਹਾਂ ਛੱਤੀਸਗੜ੍ਹ ਦੇ ਧਰਮਪੁਰਾ ਪਿੰਡ ਤੋਂ ਫ਼ੋਨ'ਤੇ ਦਸਿਆ, 'ਲੋਕਾ ਨੇ ਬੱਚੇ ਦਾ ਨਾਮ ਬੀਮਾਰੀ ਦੇ ਨਾਮ 'ਤੇ ਰੱਖਣ ਲਈ ਆਖਿਆ। ਮੈਂ ਕੋਰੋਨਾ ਨਾਮ ਕਿਵੇਂ ਰੱਖ ਸਕਦਾ ਹਾਂ ਜਦ ਇਸ ਨੇ ਏਨੇ ਲੋਕਾਂ ਦੀ ਜਾਨ ਲੈ ਲਈ ਅਤੇ ਜੀਵਨ ਬਰਬਾਦ ਕਰ ਦਿਤਾ।'

 TrainTrainਉਨ੍ਹਾਂ ਕਿਹਾ, 'ਅਸੀਂ ਇਸ ਦਾ ਨਾਮ ਕਰੁਣਾ ਰਖਿਆ ਜਿਸ ਦਾ ਮਤਲਬ ਰਹਿਮ, ਸੇਵਾ ਭਾਵ ਹੁੰਦਾ ਹੈ ਜਿਸ ਦੀ ਹਰ ਕਿਸੇ ਨੂੰ ਮੁਸ਼ਕਲ ਵੇਲੇ ਲੋੜ ਪੈਂਦੀ ਹੈ।' ਇਸ਼ਵਰੀ ਉਨ੍ਹਾਂ ਤਿੰਨ ਦਰਜਨ ਔਰਤਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਗਰਭ ਅਵਸਥਾ ਦੇ ਆਖ਼ਰੀ ਪੜਾਅ ਵਿਚ ਭੁੱਖ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਆਸਾਧਾਰਣ ਹਾਲਤਾਂ ਵਿਚ ਬੱਚਿਆਂ ਨੂੰ ਜਨਮ ਦਿਤਾ।

 TrainTrainਮੁੰਬਈ ਤੋਂ ਯੂਪੀ ਦਾ ਸਫ਼ਰ ਕਰਨ ਵਾਲੀ ਰੀਨ ਨੇ ਅਪਣੇ ਬੇਟੇ ਦਾ ਨਾਮ ਲਾਕਡਾਊਨ ਰਖਿਆ ਤਾਕਿ ਜਿਸ ਮੁਸ਼ਕਲ ਹਾਲਾਤ ਵਿਚ ਉਹ ਪੈਦਾ ਹੋਇਆ, ਉਸ ਨੂੰ ਹਮੇਸ਼ਾ ਲਈ ਯਾਦ ਰਖਿਆ ਜਾ ਸਕੇ। ਇਕ ਹੋਰ ਔਰਤ ਮਮਤਾ ਯਾਦਵ ਅੱਠ ਮਈ ਨੂੰ ਜਾਮਨਗਰ –ਮੁਜ਼ੱਫ਼ਰਪੁਰ ਸਪੈਸ਼ਲ ਟਰੇਨ ਵਿਚ ਸਵਾਰ ਹੋਈ ਸੀ।

 TrainTrainਉਹ ਚਾਹੁੰਦੀ ਸੀ ਕਿ ਬਿਹਾਰ ਦੇ ਛਪਰਾ ਜ਼ਿਲ੍ਹੇ ਵਿਚ ਜਦ ਉਹ ਅਪਣੇ ਬੱਚੇ ਨੂੰ ਜਨਮ ਦੇਵੇ ਤਾਂ ਉਸ ਦੀ ਮਾਂ ਉਸ ਨਾਲ ਹੋਵੇ ਪਰ ਮੁਕਾਮ ਸਟੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਹੱਥ ਵਿਚ ਬੱਚਾ ਸੀ। ਰੇਲਵੇ ਦੇ ਬੁਲਾਰੇ ਆਰ ਡੀ ਵਾਜਪਾਈ ਨੇ ਕਿਹਾ, 'ਸਾਡੇ ਕੋਲ ਐਮਰਜੈਂਸੀ ਇਲਾਜ ਸਹੂਲਤਾਂ ਹਨ ਜਿਨ੍ਹਾਂ ਰਾਹੀਂ ਐਮਰਜੈਂਸੀ ਹਾਲਤ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement