ਨਿਓਲੇ ਵਰਗੇ ਦਿਸਣ ਵਾਲੇ ਜਾਨਵਰਾਂ ਤੋਂ ਫੈਲਿਆ ਹੈ ਕੋਰੋਨਾ! 10,000 ਜਾਨਵਰ ਮਾਰਨ ਦੇ ਦਿੱਤੇ ਹੁਕਮ
Published : Jun 7, 2020, 5:16 pm IST
Updated : Jun 7, 2020, 5:16 pm IST
SHARE ARTICLE
Mink dutch mink farmers corona virus risk
Mink dutch mink farmers corona virus risk

ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਇਹ...

ਨਵੀਂ ਦਿੱਲੀ: ਅੱਜ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ ਹਲਚਲ ਮਚੀ ਹੋਈ ਹੈ। ਇਸ ਮਹਾਂਮਾਰੀ ਨੇ ਲੋਕਾਂ ਨੂੰ ਹਲਾ ਕੇ ਰੱਖ ਦਿੱਤਾ ਹੈ। ਇਸ ਚਲਦੇ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਕਿ ਸਭ ਨੂੰ ਹੈਰਾਨ ਕਰ ਦੇਵੇਗੀ। ਨੀਦਰਲੈਂਡ ਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ 10,000 ਮਿੰਕ ਜਾਨਵਰਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ।

MinkMink

ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਇਹ ਜਾਨਵਰ ਮਨੁੱਖਾਂ ਨੂੰ ਪੀੜਤ ਕਰ ਸਕਦੇ ਹਨ। ਹਾਲਹੀ ਵਿੱਚ ਨੀਦਰਲੈਂਡ ਵਿੱਚ 10 ਖੇਤਾਂ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿੰਕ ਮਿਲੇ ਸਨ। ਨਿਓਲੇ ਵਰਗਾ ਦਿੱਖਣ ਵਾਲਾ ਇਹ ਜੀਵ 30 ਤੋਂ 50 ਮੀਟਰ ਲੰਬਾ ਹੁੰਦਾ ਹੈ ਤੇ ਇੱਕ ਮਿੰਕ ਦਾ ਵਜ਼ਨ ਦੋ ਕਿਲੋ ਤੱਕ ਹੋ ਸਕਦਾ ਹੈ।

coronavirusCoronavirus

ਮਿੰਕ ਨੂੰ ਉਸ ਤੋਂ ਪ੍ਰਾਪਤ ਹੋਣ ਵਾਲੀ ਫਰ ਲਈ ਪਾਲਿਆ ਜਾਂਦਾ ਹੈ। ਦੇਸ਼ ਦੇ ਫੂਡ ਅਥਾਰਟੀ ਦੇ ਬੁਲਾਰੇ ਫਰੈਡਰਿਕ ਹਰਮੀ ਨੇ ਕਿਹਾ ਕਿ ਸਾਰੇ ਮਿੰਕ ਬ੍ਰੀਡਿੰਗ ਫਾਰਮਾਂ, ਜਿਥੇ ਲਾਗ ਦਾ ਇੱਕ ਸਿੰਗਲ ਕੇਸ ਵੀ ਹੈ, ਪੂਰੀ ਤਰ੍ਹਾਂ ਸਾਫ ਕੀਤੇ ਜਾਣਗੇ ਅਤੇ ਜਿਨ੍ਹਾਂ ਫਾਰਮਾਂ ਵਿੱਚ ਲਾਗ ਦਾ ਕੇਸ ਨਹੀਂ ਹੈ, ਉਨ੍ਹਾਂ ਦਾ ਕੰਮ ਚਲਦਾ ਰਹੇਗਾ।

MinkMink

10,000 ਮਿੰਕ ਦੀ ਹੱਤਿਆ ਦਾ ਆਦੇਸ਼ ਦਿੰਦੇ ਹੋਏ, ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਨਾਲ ਸੰਕਰਮਿਤ ਫਾਰਮ ਇਸ ਨੂੰ ਹੋਰ ਫੈਲਾਉਣ ਦਾ ਸਾਧਨ ਬਣ ਸਕਦਾ ਹੈ। ਡੈਨਮਾਰਕ ਤੇ ਪੋਲੈਂਡ ਸਭ ਤੋਂ ਵੱਡੇ ਮਿੰਕ ਉਤਪਾਦਕ ਹਨ ਜਿੱਥੇ ਹਰ ਸਾਲ 60 ਮਿਲੀਅਨ ਮਿੰਕ ਉਹਨਾਂ ਦੇ ਫਰ ਲਈ ਮਾਰੇ ਜਾਂਦੇ ਹਨ। ਡੱਚ ਫੈਡਰੇਸ਼ਨ ਆਫ ਪੇਲਟ ਫਾਰਮਰਜ਼ ਦੇ ਅਨੁਸਾਰ, ਨੀਦਰਲੈਂਡਜ਼ ਵਿੱਚ 140 ਮਿੰਕ ਫਾਰਮ ਹਨ, ਜੋ ਹਰ ਸਾਲ 90 ਮਿਲੀਅਨ ਯੂਰੋ ਨਿਰਯਾਤ ਕਰਦੇ ਹਨ।

Corona Virus Vaccine Corona Virus Vaccine

ਫੈਡਰੇਸ਼ਨ ਦੇ ਬੁਲਾਰੇ ਵਿਮ ਵਰਗੇਨ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਸੀ ਕਿ ਕੁਝ ਵਾਇਰਸ ਵਾਲੇ ਜਾਨਵਰ ਬਿਮਾਰੀ ਦੇ ਸੰਕੇਤ ਦਿਖਾ ਰਹੇ ਸਨ। ਸਰਕਾਰ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੀ ਹੈ। ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 7 ਹਜ਼ਾਰ ਤੱਕ ਪਹੁੰਚ ਗਈ ਹੈ।

Corona to be eradicated from punjab soon scientists claimCorona Virus

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਰਿਕਾਰਡ 9,971 ਕੇਸ ਦਰਜ ਹੋਏ ਹਨ। ਦੇਸ਼ ਵਿੱਚ 287 ਮਰੀਜ਼ਾਂ ਦੀ ਮੌਤ ਹੋ ਗਈ। ਇਸ ਸਮੇਂ ਦੇਸ਼ ਵਿਚ ਕੁਲ 27,59,628 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 1,20,406 ਕਿਰਿਆਸ਼ੀਲ ਹਨ, ਜਦੋਂ ਕਿ 1,19,293 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement