
ਸਕੀਮ ਦੇ ਤਹਿਤ ਸਰਕਾਰ 60 ਸਾਲ ਦੀ ਉਮਰ ਤੋਂ ਬਾਅਦ ਸਲਾਨਾ 36 ਹਜ਼ਾਰ ਰੁਪਏ ਦੀ ਪੈਨਸ਼ਨ ਦਿੰਦੀ ਹੈ।
ਨਵੀਂ ਦਿੱਲੀ: ਦੇਸ਼ ਭਰ ਵਿਚ ਕਚਰਾ ਚੁੱਕਣ ਵਾਲੇ, ਘਰੇਲੂ ਕਾਮੇ, ਰਿਕਸ਼ਾ ਚਾਲਕ, ਧੋਬੀ ਅਤੇ ਖੇਤੀਬਾੜੀ ਮਜ਼ਦੂਰ ਵਰਗੇ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਮੋਦੀ ਸਰਕਾਰ 'ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ ਧੰਨ ਯੋਜਨਾ (PM-SYM) ਚਲਾਉਂਦੀ ਹੈ। ਇਸ ਸਕੀਮ ਦੇ ਤਹਿਤ ਸਰਕਾਰ 60 ਸਾਲ ਦੀ ਉਮਰ ਤੋਂ ਬਾਅਦ ਸਲਾਨਾ 36 ਹਜ਼ਾਰ ਰੁਪਏ ਦੀ ਪੈਨਸ਼ਨ ਦਿੰਦੀ ਹੈ।
cash
ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਅਜਿਹੇ 42 ਕਰੋੜ ਤੋਂ ਜ਼ਿਆਦਾ ਕਾਮੇ ਹਨ, ਜਿਨ੍ਹਾਂ ਨੂੰ ਇਸ ਸਕੀਮ ਦੇ ਤਹਿਤ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਪੀਐਮ ਕਿਸਾਨ ਮਾਨਧਨ ਯੋਜਨਾ ਅਤੇ ਲਘੂ ਵਪਾਰੀ ਪੈਨਸ਼ਨ ਯੋਜਨਾ ਵੀ ਚਲਾਉਂਦੀ ਹੈ। 6 ਮਈ ਤੱਕ ਇਸ ਸਕੀਮ ਵਿਚ ਕਰੀਬ 64.5 ਲੱਖ ਲੋਕਾਂ ਨੇ ਰਜਿਸਟਰੇਸ਼ਨ ਕਰਾ ਲਿਆ ਹੈ।
PM-SYM
ਕੇਂਦਰ ਸਰਕਾਰ ਦੀ ਇਹ ਸਕੀਮ ਅਸੰਗਠਿਤ ਖੇਤਰ ਦੇ ਲੋਕਾਂ ਲਈ ਹੈ। ਇਸ ਦੇ ਤਹਿਤ ਰਜਿਸਟਰੇਸ਼ਨ ਲਈ ਉਮਰ 18 ਸਾਲ ਤੋਂ 40 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਧਿਆਨ ਰਹੇ ਕਿ ਪ੍ਰਤੀ ਮਹੀਨਾ ਆਮਦਨ 15,000 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। EPFO ਇੰਡੀਆ ਦੀ ਵੈੱਬਸਾਈਟ 'ਤੇ ਤੁਸੀਂ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਦਾ ਪਤਾ ਲਗਾ ਸਕਦੇ ਹੋ। ਇੱਥੇ ਰਜਿਸਟਰੇਸ਼ਨ ਹੋਵੇਗੀ।
PM Narendra Modi
ਇਸ ਤੋਂ ਇਲਾਵਾ ਐਲਆਈਸੀ ਦੇ ਬ੍ਰਾਂਚ ਦਫ਼ਤਰ, ESIC, EPFO ਜਾਂ ਕੇਂਦਰ ਅਸੇ ਰਾਜ ਸਰਕਾਰ ਦੇ ਲੇਬਰ ਦਫ਼ਤਰ ਵਿਚ ਵੀ ਇਸ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸਕੀਮ ਵਿਚ ਅਪਲਾਈ ਕਰਨ ਲਈ ਸਿਰਫ ਤਿੰਨ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ। ਅਧਾਰ ਕਾਰਡ, IFSC ਦੇ ਨਾਲ ਸੇਵਿੰਗ ਜਾਂ ਜਨਧਨ ਖਾਤਾ, ਮੋਬਾਇਲ ਨੰਬਰ।
PM Narendra Modi
ਸੰਗਠਿਤ ਸੈਕਟਰ ਵਿਚ ਕੰਮ ਕਰ ਰਹੇ ਵਿਅਕਤੀ ਜਾਂ ਕਰਮਚਾਰੀ ਭਵਿੱਖ ਨਿਧੀ ਫੰਡ (EPFO), ਨੈਸ਼ਨਲ ਪੈਨਸ਼ਨ ਸਕੀਮ (NPS) ਜਾਂ ਰਾਜ ਕਰਮਚਾਰੀ ਬੀਮਾ ਨਿਗਮ (ESIC) ਦੇ ਮੈਂਬਰ ਜਾਂ ਆਮਦਨ ਟੈਕਸ ਅਦਾ ਕਰਨ ਵਾਲੇ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ। ਪ੍ਰੀਮੀਅਮ ਉਮਰ ਦੇ ਹਿਸਾਬ ਨਾਲ ਵਸੂਲਿਆ ਜਾਵੇਗਾ।
EPFO
ਜੇ ਕੋਈ 18 ਸਾਲ ਦੀ ਉਮਰ ਵਿਚ ਇਸ ਯੋਜਨਾ ਵਿਚ ਸ਼ਾਮਲ ਹੋ ਜਾਂਦਾ ਹੈ, ਤਾਂ ਉਸ ਨੂੰ ਹਰ ਮਹੀਨੇ 55 ਰੁਪਏ ਜਮ੍ਹਾ ਕਰਵਾਉਣੇ ਪੈਣਗੇ. ਜੋ 29 ਸਾਲ ਦੇ ਹਨ ਉਨ੍ਹਾਂ ਨੂੰ 100 ਰੁਪਏ ਅਤੇ 40 ਸਾਲ ਦੇ ਮਜ਼ਦੂਰਾਂ ਨੂੰ 200 ਰੁਪਏ ਦੇਣੇ ਪੈਣਗੇ। ਇਹ ਵੱਧ ਤੋਂ ਵੱਧ ਪ੍ਰੀਮੀਅਮ ਹੈ।. ਤੁਹਾਨੂੰ ਇਹ ਰਕਮ 60 ਸਾਲ ਦੀ ਉਮਰ ਤਕ ਜਮ੍ਹਾ ਕਰਨੀ ਪਏਗੀ। ਜਿੰਨਾ ਤੁਸੀਂ ਪ੍ਰੀਮੀਅਮ ਜਮ੍ਹਾ ਕਰੋਗੇ, ਓਨੇ ਹੀ ਸਰਕਾਰ ਤੁਹਾਡੇ ਨਾਮ 'ਤੇ ਜਮ੍ਹਾ ਕਰੇਗੀ।