ਮੋਦੀ ਨੇ ਹਰਸਿਮਰਤ ਬਾਦਲ ਦੀ ਹਾਜ਼ਰੀ 'ਚ ਮਾਰਿਆ ਪੰਜਾਬ ਤੇ ਕਿਸਾਨਾਂ ਦੇ ਹਿੱਤਾਂ 'ਤੇ ਡਾਕਾ-ਭਗਵੰਤ ਮਾਨ
Published : Jun 6, 2020, 6:55 pm IST
Updated : Jun 6, 2020, 7:34 pm IST
SHARE ARTICLE
Bhagwant Mann and others
Bhagwant Mann and others

ਮੰਡੀਕਰਨ ਪ੍ਰਬੰਧ ਤੇ ਐਮਐਸਪੀ ਖ਼ਤਮ ਕਰਨ ਨਾਲ ਬਿਲਕੁਲ ਬਰਬਾਦ ਹੋ ਜਾਣਗੇ ਕਿਸਾਨ-ਆੜ੍ਹਤੀਏ ਤੇ ਲੱਖਾਂ ਨਿਰਭਰ ਲੋਕ-'ਆਪ'

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪੂਰੀ ਤਰਾਂ ਬਰਬਾਦ ਕਰਨ 'ਤੇ ਤੁੱਲ ਗਈ ਹੈ। ਦੋਨਾਂ ਰਾਜਾਂ 'ਚ ਮੌਜੂਦ ਦੁਨੀਆ ਦੇ ਬਿਹਤਰੀਨ ਮੰਡੀਕਰਨ ਪ੍ਰਬੰਧ ਨੂੰ ਤਹਿਸ ਨਹਿਸ ਕਰਨ ਅਤੇ ਕਣਕ-ਝੋਨੇ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਖ਼ਤਮ ਕਰਨ ਬਾਰੇ ਜੋ ਤਾਨਾਸ਼ਾਹੀ ਆਰਡੀਨੈਂਸ ਪਾਸ ਕੀਤੇ ਗਏ ਹਨ, ਇਸ ਤਬਾਹਕੁੰਨ ਫ਼ੈਸਲੇ ਲਈ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਰਾਬਰ ਦੀ ਦੋਸ਼ੀ ਹੈ।

Bhagwant MannBhagwant Mann

ਭਗਵੰਤ ਮਾਨ ਸ਼ਨੀਵਾਰ ਨੂੰ ਰਾਜਧਾਨੀ 'ਚ ਮੀਡੀਆ ਦੇ ਰੂਬਰੂ ਹੋਏ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਮੇਤ ਬਾਦਲ ਪਰਿਵਾਰ 'ਤੇ ਜਮ ਕੇ ਬਰਸੇ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ, ਵਿਧਾਇਕ ਮੀਤ ਹੇਅਰ, ਕੋਰ ਕਮੇਟੀ ਮੈਂਬਰ ਅਤੇ ਸੂਬਾ ਖ਼ਜ਼ਾਨਚੀ ਸੁਖਵਿੰਦਰ ਸੁੱਖੀਅਤੇ ਗੈਰ ਬੜਿੰਗ, ਪੋਲੀਟਿਕਲ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਯੂਥ ਆਗੂ ਸੰਦੀਪ ਸਿੰਗਲਾ ਅਤੇ ਪਾਰਟੀ ਬੁਲਾਰਾ ਗੋਵਿੰਦਰ ਮਿੱਤਲ ਮੌਜੂਦ ਸਨ।

Narendra ModiNarendra Modi

ਖੇਤੀ ਨਾਲ ਜੁੜੇ ਮੋਦੀ ਕੈਬਨਿਟ ਦੇ ਆਰਡੀਨੈਂਸਾਂ ਨੂੰ ਸੰਘੀ ਢਾਂਚੇ 'ਤੇ ਸਿੱਧਾ ਹਮਲਾ ਕਰਾਰ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਅਤੇ ਹਰਿਆਣਾ ਦੇ ਅਧਿਕਾਰਾਂ 'ਤੇ ਡਾਕਾ ਵੱਜ ਰਿਹਾ ਸੀ ਤਾਂ ਬਾਦਲ ਪਰਿਵਾਰ ਦੀ ਨੂੰਹ ਰਾਣੀ ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਬੈਠਕ 'ਚ ਹਾਜ਼ਰ ਸਨ। ਭਗਵੰਤ ਮਾਨ ਨੇ ਕਿਹਾ, '' ਨੂੰਹ ਰਾਣੀ ਦੀ ਕੁਰਸੀ ਬਚਾਉਣ ਲਈ ਬਾਦਲ ਪਰਿਵਾਰ ਨੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਅਤੇ ਹਿੱਤਾਂ ਮੋਦੀ ਸਰਕਾਰ ਨਾਲ ਸੌਦਾ ਕਰ ਦਿੱਤਾ।

Harsimrat BadalHarsimrat Badal

ਅਸਲੀ ਸੰਘੀ ਢਾਂਚੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਪੰਜਾਬ ਨੂੰ ਵੱਧ ਅਧਿਕਾਰਾਂ ਲਈ ਸਿਆਸੀ ਡਰਾਮੇ ਕਰਨ ਵਾਲਾ ਬਾਦਲ ਪਰਿਵਾਰ ਅੱਜ ਇੱਕ ਵਜ਼ੀਰੀ ਖ਼ਾਤਰ ਅਧਿਕਾਰ ਖੋਹੇ ਜਾਣ ਦਾ ਸਵਾਗਤ ਕਰ ਰਿਹਾ ਹੈ। ਕੀ ਬਾਦਲ ਪੰਜਾਬ ਲਈ ਹਰਸਿਮਰਤ ਕੌਰ ਬਾਦਲ ਦੀ ਕੁਰਬਾਨੀ ਨਹੀਂ ਦੇ ਸਕਦੇ?''
ਭਗਵੰਤ ਮਾਨ ਨੇ ਦੱਸਿਆ ਕਿ ਐਮਐਸਪੀ ਅਤੇ ਮੌਜੂਦਾ ਮੰਡੀਕਰਨ ਪ੍ਰਬੰਧ ਖ਼ਤਮ ਕਰਕੇ ਮੋਦੀ ਸਰਕਾਰ ਵੱਲੋਂ ਜਿੰਨਾ ਅਡਾਨੀਆਂ-ਅੰਬਾਨੀਆਂ ਨੂੰ ਪੰਜਾਬ 'ਚ ਉਤਾਰਿਆ ਜਾ ਰਿਹਾ ਹੈ, ਉਹ ਕਲੱਸਟਰ ਖੇਤੀ ਦੀ ਆੜ 'ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁਲਾਮ-ਮੁਜਾਹਰੇ ਬਣਾਉਣਗੇ। ਜਿਸ ਨਾਲ 30 ਹਜ਼ਾਰ ਤੋਂ ਵੱਧ ਆੜ੍ਹਤੀਏ ਖ਼ਤਮ ਹੋਣਗੇ।

farmersfarmer

ਤਿੰਨ ਲੱਖ ਤੋਂ ਵੱਧ ਮੁਨੀਮ, ਪੱਲੇਦਾਰ ਅਤੇ ਡਰਾਇਵਰ-ਟਰਾਂਸਪੋਰਟ ਪੂਰੀ ਤਰਾਂ ਵਿਹਲੇ ਹੋ ਜਾਣਗੇ। 1434 ਖ਼ਰੀਦ ਕੇਂਦਰ ਬੇਕਾਰ ਅਤੇ ਮੰਡੀ ਬੋਰਡ ਵੱਲੋਂ ਪੇਂਡੂ ਵਿਕਾਸ ਫ਼ੰਡ ਨਾਲ ਬਣਾਈਆਂ ਗਈਆਂ 71000 ਕਿੱਲੋਮੀਟਰ ਲੰਬੀਆਂ ਲਿੰਕ ਸੜਕਾਂ ਅਨਾਥ ਹੋ ਜਾਣਦੀਆਂ। ਪੰਜਾਬ ਦੇ ਖ਼ਜ਼ਾਨੇ ਨੂੰ ਸਾਲਾਨਾ 12000 ਕਰੋੜ ਤੋਂ ਵੱਧ ਦਾ ਸਿੱਧਾ ਨੁਕਸਾਨ ਹੋਵੇਗਾ। ਕੀ ਹਰਸਿਮਰਤ ਬਾਦਲ ਦੀ ਕੁਰਸੀ ਦੀ ਕੁਰਬਾਨੀ ਲਈ ਐਨਾ ਨੁਕਸਾਨ ਘੱਟ ਹੈ?

Captain Amarinder SinghCaptain Amarinder Singh

ਭਗਵੰਤ ਮਾਨ ਨੇ ਕਿਹਾ ਕਿ ਹੁਣ ਕੇਂਦਰ ਦੇ ਆਰਡੀਨੈਂਸਾਂ 'ਤੇ ਮਗਰਮੱਛ ਦੇ ਹੰਝੂ ਵਹਾ ਰਹੇ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰਨ ਕਿ ਉਨ੍ਹਾਂ ਸਮਾਂ ਰਹਿੰਦੇ ਕੇਂਦਰ ਸਰਕਾਰ ਦੀਆਂ ਇਨ੍ਹਾਂ ਮਾਰੂ ਤਜਵੀਜ਼ਾਂ ਦਾ ਵਿਰੋਧ ਕਿਉਂ ਨਹੀਂ ਕੀਤਾ? ਮਾਰੂ ਤਰਮੀਮਾਂ (ਸੋਧਾਂ) ਨੂੰ ਸਹਿਮਤੀ ਕਿਉਂ ਦਿੱਤੀ? ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਸੋਮਿਆਂ ਅਤੇ ਕਿਸਾਨਾਂ ਨੂੰ ਨਿੰਬੂ ਵਾਂਗ ਨਿਚੋੜ ਕੇ ਸੁੱਟ ਦਿੱਤਾ ਹੈ। ਪੰਜਾਬ ਦੇ ਲੋਕ ਯਾਦ ਰੱਖਣ ਕਿ ਇਸ ਲਈ ਕਾਂਗਰਸ ਬਾਦਲ ਦਲ ਅਤੇ ਭਾਜਪਾ ਬਰਾਬਰ ਦੇ ਜ਼ਿੰਮੇਵਾਰ ਹਨ।

Bhagwant MannBhagwant Mann

ਭਗਵੰਤ ਮਾਨ ਨੇ ਬੀਜ ਘੁਟਾਲੇ ਅਤੇ ਸ਼ਰਾਬ ਮਾਫ਼ੀਆ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ 'ਚ ਖੜ੍ਹਾ ਕਰਦਿਆਂ ਕਿਹਾ ਕਿ ਦੋਵਾਂ ਮਹਿਕਮਿਆਂ ਦਾ ਮੰਤਰੀ ਖ਼ੁਦ ਕੈਪਟਨ ਅਮਰਿੰਦਰ ਸਿੰਘ ਹੈ, ਫਿਰ ਅਜਿਹਾ ਕਿਉਂ ਅਤੇ ਕਿਵੇਂ ਹੋ ਗਿਆ? ਉਨ੍ਹਾਂ ਦੋਵਾਂ ਘੁਟਾਲਿਆਂ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜਾਂ ਕੋਲ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਦਾ ਕਰੀਬੀ ਮੰਤਰੀ ਸੁੱਖ ਸਰਕਾਰੀਆ ਆਪਣੇ ਆਕਾ ਖ਼ਿਲਾਫ਼ ਜਾਂਚ ਕਿਵੇਂ ਕਰ ਲਵੇਗਾ?

Aam Aadmi PartyAam Aadmi Party

ਭਗਵੰਤ ਮਾਨ ਨੇ ਬੀਜ ਘੁਟਾਲੇ 'ਚ ਮੰਤਰੀ ਸੁੱਖੀ ਰੰਧਾਵਾ ਦੀ ਸ਼ਮੂਲੀਅਤ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕੈਪਟਨ ਦੇ ਮਹਿਕਮੇ 'ਚ ਘੁਸ ਕੇ ਹਜ਼ਾਰਾਂ ਕਰੋੜ ਦਾ ਘੋਟਾਲਾ ਕਰਨ ਵਾਲੇ ਜੇਲ੍ਹ ਮੰਤਰੀ ਸੁੱਖੀ ਰੰਧਾਵਾ ਨੂੰ ਜੇ ਬਰਖ਼ਾਸਤ ਨਾ ਕੀਤਾ ਤਾਂ 'ਆਪ' ਵੱਲੋਂ ਕੋਠੀ ਮੂਹਰੇ ਧਰਨੇ ਲਗਾਏ ਜਾਣਗੇ।
ਭਗਵੰਤ ਮਾਨ ਨੇ ਕਾਂਗਰਸ ਦੇ ਬੀਜ ਘੁਟਾਲੇ ਦੇ ਨਾਲ-ਨਾਲ ਬਾਦਲ ਸਰਕਾਰ ਵੇਲੇ ਤਤਕਾਲੀ ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ 5 ਲੱਖ ਕਵਿੰਟਲ ਕਣਕ ਬੀਜ ਸਬਸਿਡੀ ਘੁਟਾਲੇ ਅਤੇ ਤਤਕਾਲੀ ਖੇਤੀ ਮੰਤਰੀ ਤੋਤਾ ਸਿੰਘ ਦੇ ਨਕਲੀ ਬੀਟੀ ਕਾਟਨ ਅਤੇ ਨਕਲੀ ਪੈਸਟੀਸਾਈਡ ਵਾਲੇ 'ਚਿੱਟੀ ਮੱਖੀ' ਘੁਟਾਲੇ ਦੀ ਵੀ ਯਾਦ ਦਿਵਾਈ।

Navjot Sidhu with KejriwalNavjot Sidhu with Kejriwal

ਸਿਆਸੀ ਇਕਾਂਤਵਾਸ 'ਚ ਚਲ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ 'ਆਪ' 'ਚ ਸ਼ਮੂਲੀਅਤ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਜੇਕਰ ਕੋਈ ਵੀ ਸਖ਼ਤ ਆਪਣੇ ਨਿੱਜੀ ਸਵਾਰਥ ਛੱਡ ਕੇ ਬਿਨਾ ਸ਼ਰਤ ਪਾਰਟੀ 'ਚ ਆਉਣਾ ਚਾਹੁੰਦਾ ਹੈ ਤਾਂ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਹੈ। ਚਰਚਿਤ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀਆਂ ਪੰਜਾਬ 'ਚ 'ਆਪ' ਲਈ ਸੇਵਾਵਾਂ ਲਏ ਜਾਣ ਦੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਅਜੇ ਤੱਕ ਸਾਡੀ ਤਰਫ਼ੋਂ ਕੋਈ ਅਜਿਹੀ ਤਜਵੀਜ਼ ਨਹੀਂ ਗਈ ਅਤੇ ਨਾ ਹੀ ਪਾਰਟੀ ਹਾਈਕਮਾਨ ਨੇ ਸਾਡੇ ਕੋਲ ਰੱਖੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement