
ਬਲਾਤਕਾਰ ਅਤੇ ਪੱਤਰਕਾਰ ਕਤਲ ਕਾਂਡ ਦੇ ਦੋਸ਼ ਵਿਚ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ (Ram Rahim) ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ।
ਗੁਰੂਗ੍ਰਾਮ: ਬਲਾਤਕਾਰ ਅਤੇ ਪੱਤਰਕਾਰ ਕਤਲ ਕਾਂਡ ਦੇ ਦੋਸ਼ ਵਿਚ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ (Ram Rahim) ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਖ਼ਰਾਬ ਸਿਹਤ ਦੇ ਚਲਦਿਆਂ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਪਹਿਲਾਂ ਰੋਹਤਕ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ (Medanta Hospital, Gurugram) ਭਰਤੀ ਕੀਤਾ ਗਿਆ।
Sauda Sadh
ਇਹ ਵੀ ਪੜ੍ਹੋ: ਸ਼ਾਹੀ ਪਰਿਵਾਰ ’ਚ ਖੁਸ਼ਖਬਰੀ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰਿਸ, ਮੇਘਨ ਨੇ ਧੀ ਨੂੰ ਦਿੱਤਾ ਜਨਮ
ਇਸ ਦੌਰਾਨ ਅੱਜ ਹਨੀਪ੍ਰੀਤ (Honeypreet ) ਰਾਮ ਰਹੀਮ ਨੂੰ ਮਿਲਣ ਲਈ ਮੇਦਾਂਤਾ ਹਸਪਤਾਲ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਹਨੀਪ੍ਰੀਤ ਸਵੇਰੇ 8.30 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਪਹੁੰਚੀ। ਹਨੀਪ੍ਰੀਤ ਨੇ ਰਾਮ ਰਹੀਮ ਦੇ ਅਟੈਂਡੈਂਟ (Attendant ) ਦੇ ਤੌਰ ’ਤੇ ਅਪਣਾ ਕਾਰਡ ਬਣਵਾਇਆ ਹੈ। ਇਸ ਦੀ ਮਦਦ ਨਾਲ ਉਹ ਹਰ ਰੋਜ਼ ਰਾਮ ਰਹੀਮ ਨੂੰ ਮਿਲਣ ਜਾ ਸਕਦੀ ਹੈ।
Honeypreet
ਇਹ ਵੀ ਪੜ੍ਹੋ: ਧੀ ਪੈਦਾ ਹੋਣ ਤੋਂ ਦੁਖੀ ਕਲਯੁਗੀ ਪਿਉ ਨੇ ਧੀਆਂ ਸਮੇਤ ਪਤਨੀ ਨੂੰ ਸੁੱਟਿਆ ਖੂਹ 'ਚ, ਇਕ ਧੀ ਦੀ ਮੌਤ
ਹਸਪਤਾਲ ਵੱਲੋਂ ਬਣਾਏ ਗਏ ਇਸ ਕਾਰਡ ਦੀ ਮਿਆਦ 15 ਜੂਨ ਤੱਕ ਹੈ। ਦੱਸ ਦਈਏ ਕਿ ਸੁਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ। ਇਸ ਦੌਰਾਨ ਉਸ ਨੂੰ ਇਲਾਜ ਲਈ ਰੋਹਤਕ ਪੀਜੀਆਈ ਲਿਜਾਇਆ ਗਿਆ।
Sauda Sadh
ਇਹ ਵੀ ਪੜ੍ਹੋ: ਮੁਸੀਬਤ ਵੇਲੇ ਨਹੀਂ ਛੱਡਿਆ ਹੌਂਸਲਾ, ਸਖ਼ਤ ਮਿਹਨਤ ਨਾਲ ਸ਼ੁਰੂ ਕੀਤਾ ਕੰਮ
ਬੀਤੇ ਦਿਨ ਰਾਮ ਰਹੀਮ (Ram Rahim) ਨੂੰ ਪੀਜੀਆਈ ਦੇ ਡਾਕਟਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੇਦਾਂਤਾ ਲਿਆਂਦਾ ਗਿਆ, ਜਿੱਥੇ ਜਾਂਚ ਤੋਂ ਬਾਅਦ ਰਾਮ ਰਹੀਮ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ।