
ਪ੍ਰਿੰਸ ਹੈਰੀ ਅਤੇ ਮੇਘਰ ਮਾਰਕਲ ਦੇ ਘਰ ਧੀ ਨੇ ਜਨਮ ਲਿਆ ਹੈ। ਹਾਲ ਹੀ ਵਿਚ ਸ਼ਾਹੀ ਜੋੜੇ ਨੇ ਅਪਣੇ ਦੂਜੇ ਬੱਚੇ ਦੇ ਜਨਮ ਦਾ ਐਲਾਨ ਕੀਤਾ ਹੈ।
ਲੰਡਨ: ਪ੍ਰਿੰਸ ਹੈਰੀ (Prince Harry) ਅਤੇ ਮੇਘਰ ਮਾਰਕਲ (Meghan Markle ) ਦੇ ਘਰ ਧੀ ਨੇ ਜਨਮ ਲਿਆ ਹੈ। ਹਾਲ ਹੀ ਵਿਚ ਸ਼ਾਹੀ ਜੋੜੇ (Royal couple) ਨੇ ਅਪਣੇ ਦੂਜੇ ਬੱਚੇ ਦੇ ਜਨਮ ਦਾ ਐਲਾਨ ਕੀਤਾ ਹੈ। ਉਹਨਾਂ ਨੇ ਅਪਣੀ ਧੀ ਦਾ ਨਾਂਅ ਲਿਲਿਬੇਟ ਡਾਇਨਾ (Lilibet Diana) ਰੱਖਿਆ ਹੈ। ਲਿਲੀ ਦਾ ਜਨਮ ਸੈਂਟ ਬਾਰਬਰਾ ਕਾਟੇਜ ਹਸਪਤਾਲ ਕੈਲੀਫੋਰਨੀਆ (California) ਵਿਚ 4 ਜੂਨ ਨੂੰ ਹੋਇਆ। ਲਿਲੀ ਦਾ ਨਾਂਅ ਉਸ ਦੀ ਪੜਦਾਦੀ ਰਾਣੀ ਐਲੀਜ਼ਾਬੇਥ II (Queen Elizabeth II) ਦੇ ਨਾਂਅ ਉੱਤੇ ਰੱਖਿਆ ਗਿਆ ਹੈ, ਜਿਨ੍ਹਾਂ ਦਾ ਪਰਿਵਾਰ ਵਿਚ ਛੋਟਾ ਨਾਮ ਲਿਲਿਬੇਟ ਹੈ।
Prince Harry, Meghan Markle blessed with daughter
ਇਹ ਵੀ ਪੜ੍ਹੋ: ਧੀ ਪੈਦਾ ਹੋਣ ਤੋਂ ਦੁਖੀ ਕਲਯੁਗੀ ਪਿਉ ਨੇ ਧੀਆਂ ਸਮੇਤ ਪਤਨੀ ਨੂੰ ਸੁੱਟਿਆ ਖੂਹ 'ਚ, ਇਕ ਧੀ ਦੀ ਮੌਤ
ਲਿਲੀ ਦਾ ਦੂਜਾ ਨਾਂਅ ਪ੍ਰਿੰਸ ਹੈਰੀ ਦੀ ਮਾਂ ਰਾਜਕੁਮਾਰੀ ਡਾਇਨਾ ਯਾਨੀ ਪ੍ਰਿੰਸੇਜ਼ ਆਫ ਵੇਲਜ਼ ਦੇ ਨਾਂਅ ਤੋਂ ਲਿਆ ਗਿਆ ਹੈ। ਸ਼ਾਹੀ ਜੋੜੇ ਦੇ ਨੁਮਾਇੰਦਿਆਂ ਅਨੁਸਾਰ ਜੋੜੇ ਨੇ ਇਕ ਬਿਆਨ ਜਾਰੀ ਕੀਤਾ ਹੈ। ਇਸ ਵਿਚ ਲਿਖਿਆ ਗਿਆ ਹੈ ਕਿ- ਡਿਊਕ ਅਤੇ ਡਚੇਸ ਆਫ ਸਸੇਕਸ (Duke and Duchess of Sussex) ਤੁਹਾਡੀਆਂ ਸਭ ਦੀਆਂ ਸ਼ੁੱਭਕਾਮਨਾਵਾਂ ਅਤੇ ਪ੍ਰਾਰਥਨਾਵਾਂ ਲਈ ਸ਼ੁਕਰਗੁਜ਼ਾਰ ਹਨ, ਜੋ ਉਹਨਾਂ ਨੂੰ ਇਹ ਬਹੁਤ ਖਾਸ ਸਮਾਂ ਵੇਖਣ ਲਈ ਮਿਲਿਆ।
Prince Harry and Megan
ਇਹ ਵੀ ਪੜ੍ਹੋ: ਮੁਸੀਬਤ ਵੇਲੇ ਨਹੀਂ ਛੱਡਿਆ ਹੌਂਸਲਾ, ਸਖ਼ਤ ਮਿਹਨਤ ਨਾਲ ਸ਼ੁਰੂ ਕੀਤਾ ਕੰਮ
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੇਘਨ ਮਾਰਕਲ ਨੇ 2019 ਵਿ ਇਕ ਬੇਟੇ ਨੂੰ ਜਨਮ ਦਿੱਤਾ ਸੀ। ਜਿਸ ਦਾ ਨਾਂਅ ਆਰਚੀ ਹੈਰੀਸਨ ਮਾਉਂਟਬੈਟਨ ਵਿੰਡਸਰ (Archie Harrison Mountbatten-Windsor) ਹੈ। ਫਿਲਹਾਲ ਸ਼ਾਹੀ ਜੋੜੇ ਦੀ ਧੀ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ।
Prince Harry and Meghan Markle
ਇਹ ਵੀ ਪੜ੍ਹੋ: ਗੁਰੂ ਗ੍ਰੰਥ ਸਾਹਿਬ ਦੇ ਜ਼ਖ਼ਮੀ ਸਰੂਪ ਵੇਖ ਕੇ ਭਾਵੁਕ ਹੋਈ ਸੰਗਤ, ਧਾਹਾਂ ਮਾਰ ਰੋਈਆਂ ਸਿੱਖ ਬੀਬੀਆਂ
ਜ਼ਿਕਰਯੋਗ ਹੈ ਕਿ ਮਹਾਰਾਣੀ ਐਲਿਜ਼ਾਬੇਥ II ਦੇ ਪੋਤੇ ਹੈਰੀ ਅਤੇ ਉਸ ਦੀ ਪਤਨੀ ਮੇਘਨ ਨੇ ਪਿਛਲੇ ਸਾਲ ਮਾਰਚ ਵਿਚ ਫਰੰਟਲਾਈਨ ਸ਼ਾਹੀ ਡਿਊਟੀ ਛੱਡ ਦਿੱਤੀ ਸੀ। ਹੁਣ ਕੈਲੀਫੋਰਨੀਆ ਵਿਚ ਰਹਿੰਦੇ ਹਨ। ਪਿਛਲੇ ਸਾਲ ਜਨਵਰੀ ਵਿਚ ਦੋਵਾਂ ਨੇ ਡਿਊਕ ਅਤੇ ਡਚੇਸ ਆਫ ਸਸੇਕਸ ਦੇ ਸ਼ਾਹੀ ਅਹੁਦੇ ਨੂੰ ਤਿਆਗ ਦੇਣ ਦਾ ਐਲਾਨ ਕੀਤਾ ਸੀ।