
ਵੈਕਸੀਨ ਲਵਾਉਣ ਨਾਲ ਕੋਵਿਡ-19 ਦੇ ਇਨਫੈਕਸ਼ਨ ਦਾ ਖਤਰਾ ਖਤਮ ਨਹੀਂ ਹੋ ਜਾਵੇਗਾ
ਨਵੀਂ ਦਿੱਲੀ-ਕੋਰੋਨਾ ਨੂੰ ਹਰਾਉਣ ਲਈ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਨੇ ਵੈਕਸੀਨਸ ਲਾਂਚ ਕੀਤੀਆਂ ਹਨ। ਬੀਤੇ ਦਿਨ ਹੀ ਚੀਨ ਵੱਲ਼ੋਂ 3 ਤੋਂ 17 ਸਾਲ ਦੇ ਬੱਚਿਆਂ ਲਈ ਵੀ ਵੈਕਸੀਨ ਲਾਂਚ ਕੀਤੀ ਗਈ ਹੈ। ਦੱਸ ਦੇਈਏ ਕਿ ਹੁਣ 3 ਤੋਂ 17 ਸਾਲ ਦੇ ਬੱਚੇ ਵੀ ਇਹ ਵੈਕਸੀਨ ਲਵਾ ਸਕਦੇ ਹਨ। ਇਸ ਦੌਰਾਨ ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਿਰਫ ਕੋਰੋਨਾ ਵਾਇਰਸ ਵੈਕਸੀਨ ਲਵਾਉਣ ਨਾਲ ਕੋਵਿਡ-19 ਦੇ ਇਨਫੈਕਸ਼ਨ ਦਾ ਖਤਰਾ ਖਤਮ ਨਹੀਂ ਹੋ ਜਾਵੇਗਾ।
ਇਹ ਵੀ ਪੜ੍ਹੋ-Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ
ਮੈਡੀਕਲ ਜਰਨਲ ਜਾਮਾ ਨੈੱਟਵਰਕ ਓਪੇਨ 'ਚ ਪ੍ਰਕਾਸ਼ਿਤ ਖੋਜ 'ਚ ਖੋਜਕਾਰਾਂ ਨੇ ਕਿਹਾ ਕਿ ਜ਼ਿਆਦਾਤਰ ਆਬਾਦੀ ਨੂੰ ਕੋਰੋਨਾ ਵੈਕਸੀਨ ਲਾਉਣ ਤੋਂ ਬਾਅਦ ਮਹਾਮਾਰੀ ਨਾਲ ਜੁੜੀਆਂ ਪਾਬੰਦੀਆਂ ਨੂੰ ਹਟਾਉਣ 'ਤੇ ਕੋਰੋਨਾ ਵਾਇਰਸ ਦਾ ਕਹਿਰ ਵਧੇਗਾ।
ਇਹ ਵੀ ਪੜ੍ਹੋ-ਕੋਰੋਨਾ ਦੀ ਤਹਿ ਤੱਕ ਜਾਣ ਲਈ ਇੰਟਰਨੈਸ਼ਨਲ ਐਕਸਪਰਟਸ ਨੂੰ ਐਂਟਰੀ ਦੇਵੇ ਚੀਨ : ਬਲਿੰਕੇਨ
ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਦੇ ਪ੍ਰੋਫੈਸਰ ਮੇਹੁਲ ਪਟੇਲ ਅਤੇ ਉਨ੍ਹਾਂ ਦੇ ਦਲ ਨੇ ਉੱਤਰੀ ਕੈਰੋਲਿਨਾ 'ਚ ਇਕ ਕਰੋੜ ਲੋਕਾਂ 'ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਸਮਝਣ ਲਈ ਗਣਿਤ ਦੇ ਮਾਡਲ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਪਾਇਆ ਕਿ ਵੈਕਸੀਨ ਲਾਏ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਇਨਫੈਕਸ਼ਨ, ਹਸਪਤਾਲਾਂ 'ਚ ਦਾਖਲ ਹੋਣ ਅਤੇ ਮੌਤਾਂ ਵਧਦੀਆਂ ਰਹਿਣਗੀਆਂ ਜੇਕਰ ਮਹਾਮਾਰੀ ਨੂੰ ਲੈ ਕੇ ਵਰਤੀ ਜਾ ਰਹੀ ਸਾਵਧਾਨੀ ਜਿਵੇਂ ਕੁਆਰਟਾਈਨ, ਸਕੂਲ ਬੰਦ ਕਰਨਾ ਅਤੇ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣ 'ਚ ਢਿੱਲ ਦਿੱਤੀ ਗਈ।
ਇਹ ਵੀ ਪੜ੍ਹੋ-'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ'
ਪਟੇਲ ਨੇ ਕਿਹਾ ਕਿ ਸਾਡੀ ਖੋਜ 'ਚ ਪਤਾ ਚੱਲਿਆ ਹੈ ਕਿ ਕਰੀਬ 1 ਕਰੋੜ ਦੀ ਆਬਾਦੀ 'ਚ ਅਤੇ ਜ਼ਿਆਦਾ ਪ੍ਰਭਾਵੀ ਵੈਕਸੀਨ ਦੇ ਇਸਤੇਮਾਲ ਦੇ ਬਾਵਜੂਦ 18 ਲੱਖ ਇਨਫੈਕਸ਼ਨ ਅਤੇ 8 ਹਜ਼ਾਰ ਮੌਤਾਂ ਦਾ 11 ਮਹੀਨੇ 'ਚ ਰੋਕਿਆ ਜਾ ਸਕਦਾ ਹੈ, ਜੇਕਰ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ। ਦੱਸ ਦੇਈਏ ਕਿ ਪੂਰੇ ਵਿਸ਼ਵ 'ਚ ਇਸ ਵੇਲੇ ਕੋਰੋਨਾ ਕਾਰਨ 17.31 ਕਰੋੜ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ ਅਤੇ ਇਸ ਮਹਾਮਾਰੀ ਨਾਲ ਹੁਣ ਤੱਕ ਕੁੱਲ 37.2 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।