ਮੱਧ ਪ੍ਰਦੇਸ਼ : 36 ਘੰਟੇ ਬਾਅਦ ਵੀ ਬੋਰਵੈੱਲ ’ਚੋਂ ਬੱਚੀ ਨੂੰ ਕੱਢਣ ਦੀ ਕੋਸ਼ਿਸ਼ ਜਾਰੀ, ਮੁਹਿੰਮ ’ਚ ਸ਼ਾਮਲ ਹੋਈ ਫ਼ੌਜ

By : BIKRAM

Published : Jun 7, 2023, 9:48 pm IST
Updated : Jun 7, 2023, 9:50 pm IST
SHARE ARTICLE
Srishti
Srishti

ਪਾਈਪ ਜ਼ਰੀਏ ਬੱਚੀ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ

ਭੋਪਾਲ/ਸੀਹੋਰ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁਧਵਾਰ ਨੂੰ ਕਿਹਾ ਕਿ ਸੀਹੋਰ ਜ਼ਿਲ੍ਹੇ ਦੀ ਲਗਭਗ ਢਾਈ ਸਾਲ ਦੀ ਇਕ ਬੱਚੀ ਦੇ ਬੋਰਵੈੱਲ ’ਚ ਡਿੱਗਣ ਕਰਕੇ 36 ਘੰਟੇ ਤੋਂ ਵੱਧ ਸਮੇਂ ਬਾਅਦ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। 

ਨਾਲ ਹੀ ਉਨ੍ਹਾਂ ਕਿਹਾ ਕਿ ਬਚਾਅ ਕਾਰਜ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਹੈ ਕਿਉਂਕਿ ਉਹ ਹੇਠਾਂ ਫਿਸਲ ਕੇ ਲਗਭਗ 100 ਫ਼ੁੱਟ ਦੀ ਡੂੰਘਾਈ ’ਚ ਫੱਸ ਗਈ ਹੈ। 

ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਦੁਪਹਿਰ ਨੂੰ ਮੁੰਗਾਵਲੀ ਪਿੰਡ ਦੇ ਇਕ ਖੇਤਰ ’ਚ ਸਥਿਤ 300 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ’ਚ ਬੱਚੀ ਡਿੱਗ ਗਈ ਸੀ। 

ਭੋਪਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੌਹਾਨ ਨੇ ਕਿਹਾ, ‘‘ਮੰਗਲਵਾਰ ਦੁਪਹਿਰ ਲਗਭਗ 1 ਵਜੇ ਸ੍ਰਿਸ਼ਟੀ ਨਾਂ ਦੀ ਬੱਚੀ ਬੋਰਵੈੱਲ ’ਚ ਡਿੱਗ ਗਈ ਸੀ ਅਤੇ ਉਦੋਂ ਤੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਚਲ ਰਹੀ ਹੈ। ਸ਼ੁਰੂਆਤ ’ਚ ਉਹ ਬੋਰਵੈੱਲ ’ਚ ਲਗਭਗ 40 ਫ਼ੁੱਟ ਦੀ ਡੂੰਘਾਈ ’ਤੇ ਫਸੀ ਸੀ, ਪਰ ਉਸ ਦੇ ਬਚਾਅ ਕਾਰਜਾਂ ’ਚ ਲੱਗੀਆਂ ਮਸ਼ੀਨਾਂ ਦੇ ਕੰਪਨ ਕਰਕੇ ਉਹ ਲਗਭਗ 100 ਫ਼ੁੱਟ ਹੋਰ ਹੇਠਾਂ ਖਿਸਕ ਗਈ, ਜਿਸ ਕਰਕੇ ਬਚਾਅ ਕਾਰਜ ਮੁਸ਼ਕਲ ਹੋ ਗਿਆ ਹੈ।’’

ਜ਼ਿਲ੍ਹਾ ਪ੍ਰਸ਼ਾਸਨ ਨੇ ਦਸਿਆ ਕਿ ਬੋਰਵੈੱਲ ’ਚ ਇਕ ਪਾਈਪ ਜ਼ਰੀਏ ਬੱਚੀ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਫ਼ਿਲਹਾਲ ਲਗਭਗ 12 ਜੇ.ਸੀ.ਬੀ. ਮਸ਼ੀਨਾਂ ਅਤੇ ਪੋਕਲੇਨ ਮਸ਼ੀਨਾਂ ਬਚਾਅ ਮੁਹਿੰਮ ’ਚ ਲੱਗੀਆਂ ਹੋਈਆਂ ਹਨ। ਸਖ਼ਤ ਚੱਟਾਨਾਂ ਬਚਾਅ ਕਾਰਜਾਂ ਨੂੰ ਰੇੜਕਾ ਪੈਦਾ ਕਰ ਰਹੀਆਂ ਹਨ। 

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement