ਘਟਨਾ 'ਚ ਕੋਈ ਵੀ ਵਿਅਕਤੀ ਨਹੀਂ ਹੋਇਆ ਜ਼ਖ਼ਮੀ
ਕਾਮਰੂਪਰ: ਅਸਾਮ ਦੇ ਕਾਮਰੂਪਰ ਜ਼ਿਲ੍ਹੇ ਦੇ ਬੋਕੋ ਵਿਚ ਇਕ ਭਿਆਨਕ ਘਟਨਾ ਵਾਪਰੀ ਹੈ। ਬੋਗਾਗਾਓਂ ਤੋਂ ਗੁਹਾਟੀ ਆ ਰਹੀ ਮਾਲ ਗੱਡੀ ਦੇ 15 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਖਲੀਹਾ ਰੇਲਵੇ ਸਟੇਸ਼ਨ ਦੇ ਕੋਲ ਵਾਪਰੀ, ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ: 'ਸਾਡੇ ਲੀਡਰ ਲੋਕਾਂ ਦੇ ਨਾਲ ਖੜਨਗੇ ਫਿਰ ਹੀ ਸਾਡੀ ਸਰਕਾਰ ਮਜ਼ਬੂਤ ਹੋਵੇਗੀ, ਏ.ਸੀ ਕਮਰਿਆਂ 'ਚੋਂ ਤਾਂ ਕੋਈ ਨਿਕਲਦਾ ਨਹੀਂ'
ਰੇਲ ਹਾਦਸਾ ਬੋਕੋ ਦੇ ਸਿੰਗਰਾ ਰੇਲਵੇ ਸਟੇਸ਼ਨ 'ਤੇ ਵਾਪਰਿਆ। ਰਿਪੋਰਟਾਂ ਮੁਤਾਬਕ ਚੱਲਦੀ ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਉਨ੍ਹਾਂ ਵਿਚੋਂ 15-16 ਡੱਬੇ ਵੱਖ ਹੋ ਗਏ। ਟਰੇਨ ਵਿਚ ਕੋਲਾ ਲੱਦਿਆ ਹੋਇਆ ਸੀ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਵਾਰਡ ਨੰ. 2 ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਲਿਆ ਜਾਇਜ਼ਾ
ਘਟਨਾ ਤੋਂ ਬਾਅਦ ਰੇਲਗੱਡੀ ਕਰੀਬ 6-7 ਡੱਬਿਆਂ ਨਾਲ 200 ਮੀਟਰ ਦੂਰ ਚਲੀ ਗਈ। ਟਰੇਨ ਵਿਚ ਕੁੱਲ 60 ਡੱਬੇ ਸਨ। ਹਾਲਾਂਕਿ ਇਸ ਘਟਨਾ 'ਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਹੈ। ਇਹ ਘਟਨਾ ਕੋਕਰਾਝਾਰ ਰੇਲਵੇ ਸਟੇਸ਼ਨ ਦੇ ਕੋਲ ਵਾਪਰੀ ਦੱਸੀ ਜਾ ਰਹੀ ਹੈ ਜਿਥੇ ਟਰੇਨ ਦਾ ਇੰਜਣ ਬੋਗੀਆਂ ਤੋਂ ਵੱਖ ਹੋ ਗਿਆ ਸੀ, ਹਾਲਾਂਕਿ ਖੁਸ਼ਕਿਸਮਤੀ ਨਾਲ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਕਿਉਂਕਿ ਟਰੇਨ ਹੌਲੀ ਰਫਤਾਰ ਨਾਲ ਚੱਲ ਰਹੀ ਸੀ।