'ਯੂਪੀ 'ਚ ਅੱਜ ਕੋਈ ਪਰਿੰਦਾ ਨਹੀਂ ਪਰ ਮਾਰ ਸਕਦਾ ਤੇ ਜੇ ਪੰਜਾਬ 'ਚ ਵੀ ਬੀਜੇਪੀ ਆ ਜਾਵੇ ਇਥੇ ਵੀ ਉਵੇਂ ਹੀ ਹੋਵੇਗਾ'
ਚੰਡੀਗੜ੍ਹ: (ਗਗਨਦੀਪ ਕੌਰਸੁਮਿਤ ਸਿੰਘ) ਜਲੰਧਰ 'ਚ ਹੋਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪਾਰਟੀਆਂ 'ਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਲੋਕਾਂ ਦੇ ਮੁੱਦਿਆਂ ਨੂੰ ਛੱਡ ਕੇ ਸਿਆਸੀ ਪਾਰਟੀਆਂ ਕਿਸੇ ਹੋਰ ਪਾਸੇ ਹੀ ਜਾਂਦੀਆਂ ਨਜ਼ਰ ਆ ਰਹੀਆਂ ਹਨ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨਾਲ ਗੱਲਬਾਤ ਕੀਤੀ ਗਈ। ਪ੍ਰਤਾਪ ਬਾਜਵਾ ਦੇ ਦਿਤੇ ਬਿਆਨ 'ਤੇ ਬੋਲਦੇ ਹਰਜੀਤ ਗਰੇਵਾਲ ਨੇ ਕਿਹਾ ਕਿ ਹਿੰਦੁਸਤਾਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਕਿਸੇ ਦੇ ਜਾਤ- ਪਾਤ, ਊਚ-ਨੀਚ 'ਤੇ ਸਵਾਲ ਚੁੱਕਣ ਵਾਲਾ ਵਿਅਕਤੀ ਕਦੇ ਵੱਡਾ ਨਹੀਂ ਹੋਇਆ।
ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਵਿਧਾਇਕ ਬਣਾਇਆ ਤੁਹਾਨੂੰ ਉਸ ਨੂੰ ਵਿਧਾਇਕ ਮੰਨਣਾ ਹੀ ਪਵੇਗਾ। ਕਿਸੇ ਦੀ ਜਾਤ-ਪਾਤ 'ਤੇ ਗੱਲ ਕਰਨ ਦੀ ਸੋਚ ਕਾਂਗਰਸ 'ਚ ਹੋ ਸਕਦੀ ਹੈ, ਹੋਰ ਪਾਰਟੀਆਂ 'ਚ ਹੋ ਸਕਦੀ ਹੈ ਪਰ ਇਹ ਸੋਚ ਬੀਜੇਪੀ 'ਚ ਨਹੀਂ ਹੋ ਸਕਦੀ। ਅਸੀਂ ਆਮ ਘਰਾਂ ਦੇ ਲੋਕਾਂ ਨੂੰ ਉਚ ਪਦਵੀਆਂ 'ਤੇ ਬਿਠਾਉਂਦੇ ਹਾਂ। ਉਹਨਾਂ ਕਿਹਾ ਕਿ ਜੇ ਇਹੋ ਜਿਹੇ ਬਿਆਨ ਹੀ ਦੇਣੇ ਸਨ ਫਿਰ ਰਾਜਤੰਤਰ ਠੀਕ ਸੀ, ਅਜ਼ਾਦੀ ਕੀ ਕਰਨੀ ਸੀ।
ਪਾਰਟੀਆਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਮੈਂ ਪ੍ਰਤਾਪ ਬਾਜਵਾ ਦੇ ਦਿਤੇ ਬਿਆਨ ਦੀ ਨਿੰਦਾ ਕਰਦਾ ਹਾਂ। ਗਰੇਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹਨਾਂ ਨੇ ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ। ਪੰਜਾਬ ਦੀਆਂ ਪ੍ਰਸਥਿਤੀਆਂ ਬਹੁਤ ਗੰਭੀਰ ਹਨ, ਉਹਨਾਂ 'ਤੇ ਗੱਲਬਾਤ ਕਰਨੀ ਚਾਹੀਦੀ ਹੈ। ਲੋਕਾਂ ਦੇ ਮੁੱਦਿਆਂ 'ਤੇ 'ਆਪ' ਤੇ 'ਕਾਂਗਰਸ' ਦੋਵਾਂ ਪਾਰਟੀ ਦਾ ਧਿਆਨ ਨਹੀਂ ਹੈ। ਸਰਕਾਰ ਨੌਜੁਆਨਾਂ ਵੱਲ ਧਿਆਨ ਨਹੀਂ ਦੇ ਰਹੀ, ਕੇ ਕਿਵੇਂ ਪੰਜਾਬ ਵਿਚ ਰੁਜ਼ਗਾਰ ਲੈ ਕੇ ਆਉਣਾ ਹੈ। ਅਕਾਲੀਆਂ ਦੇ ਸਿਰ 'ਤੇ ਬੀਜੇਪੀ ਚੜੀ ਰਹਿੰਦੀ ਸੀ ਹੁਣ ਇਕੱਲੇ ਜਿੱਤ ਕੇ ਵਿਖਾਉਣ।
ਰਾਜਨੀਤੀ 'ਚ ਕੋਈ ਕਿਸੇ ਨੂੰ ਨਾ ਪੁੱਛੇ ਇਹ ਕਿਸੇ 'ਚ ਇੰਨੀ ਤਾਕਤ ਨਹੀਂ ਹੁੰਦੀ। ਦਮ ਨੂੰ ਪੁਛਿਆ ਜਾਂਦਾ। ਜੇ ਸਾਰੇ ਲੀਡਰ ਮੈਦਾਨ 'ਚ ਆਉਣ ਤਾਂ ਸਾਡੀ ਸਰਕਾਰ ਮਜ਼ਬੂਤ ਹੋਵੇਗੀ। ਏ.ਸੀ ਕਮਰਿਆਂ 'ਚੋਂ ਨਿਕਲਣਾ ਨਹੀ, ਲੋਕਾਂ ਦੀਆਂ ਮੁਸੀਬਤਾਂ ਸੁਣਨੀਆਂ ਨਹੀਂ ਫਿਰ ਤੁਸੀਂ ਕਿਵੇਂ ਲੀਡਰ ਬਣੋਗੇ? ਇਕ ਜਾਣੇ ਦੇ ਕਰਨ ਨਾਲ ਕੁਝ ਨਹੀਂ ਹੁੰਦਾ, ਇਹ ਸਮੂਹਿਕ ਲੀਡਰਸ਼ਿਪ ਦਾ ਕੰਮ ਹੁੰਦਾ। ਉਹਨਾਂ ਕਿਹਾ ਕਿ ਯੂਪੀ 'ਚ ਅੱਜ ਕੋਈ ਪਰਿੰਦਾ ਨਹੀਂ ਪਰ ਮਾਰ ਸਕਦਾ ਤੇ ਜੇ ਪੰਜਾਬ 'ਚ ਵੀ ਬੀਜੇਪੀ ਆ ਜਾਵੇ ਇਥੇ ਵੀ ਉਵੇਂ ਹੀ ਹੋਵੇਗਾ।