ਸੰਦੇਸਾਰਾ ਭਰਾਵਾਂ ਨੇ 14034 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਧੋਖਾਧੜੀ
ਨਵੀਂ ਦਿੱਲੀ : ਭਾਰਤ ਵਿਚ ਬਹੁਤ ਸਾਰੇ ਭਗੌੜੇ ਕਾਰੋਬਾਰੀ ਹਨ, ਜੋ ਦੇਸ਼ ਦੇ ਬੈਂਕਾਂ ਤੋਂ ਪੈਸਾ ਲੈ ਕੇ ਭੱਜ ਗਏ ਅਤੇ ਦੂਜੇ ਦੇਸ਼ਾਂ ਵਿਚ ਜਾ ਵਸੇ। ਭਾਰਤ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਯਤਨ ਕਰ ਰਹੀ ਹੈ। ਇਨ੍ਹਾਂ ਭਗੋੜਿਆਂ 'ਚ ਸੰਦੇਸਰਾ ਬ੍ਰਦਰਜ਼ ਨਿਤਿਨ ਅਤੇ ਚੇਤਨ ਸੰਦੇਸਰਾ ਦੇ ਨਾਂ ਵੀ ਸ਼ਾਮਲ ਹਨ। 2017 ਵਿਚ ਭਾਰਤ ਛੱਡ ਕੇ ਭੱਜਣ ਵਾਲੇ ਗੁਜਰਾਤੀ ਕਾਰੋਬਾਰੀ ਸੰਦੇਸਰਾ ਭਰਾਵਾਂ ਨੇ ਉਧਾਰ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕੇ ਉਹ ਸਿਆਸੀ ਅਤਿਆਚਾਰ ਦੇ ਪੀੜਤ ਹਨ।
ਇਹ ਵੀ ਪੜ੍ਹੋ: 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹ ਜਨਤਕ ਬੈਂਕਾਂ ਨਾਲ 1.7 ਬਿਲੀਅਨ ਡਾਲਰ ਯਾਨੀ 14034 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਕੇ ਭੱਜ ਗਏ ਹਨ। ਇਹ ਦੋਵੇਂ ਭਰਾ ਭਾਰਤ ਤੋਂ ਭੱਜ ਕੇ ਨਾਈਜੀਰੀਆ ਵਿਚ ਆ ਕੇ ਵਸ ਗਏ ਸਨ ਅਤੇ ਉੱਥੋਂ ਦੇ ਅਮੀਰਾਂ ਵਿਚ ਸ਼ਾਮਲ ਹੋ ਗਏ। ਇਕ ਰਿਪੋਰਟ ਦੇ ਅਨੁਸਾਰ, ਲਗਭਗ 20 ਸਾਲ ਪਹਿਲਾਂ, ਇਹਨਾਂ ਭਰਾਵਾਂ ਨੇ ਭਾਰਤ ਵਿਚ ਸਮੱਸਿਆਵਾਂ ਨੂੰ ਦੇਖ ਕੇ ਨਾਈਜੀਰੀਆ ਦੇ ਤੇਲ ਉਦਯੋਗ ਵਿਚ ਪ੍ਰਵੇਸ਼ ਕੀਤਾ। ਉਥੇ ਉਹਨਾਂ ਨੂੰ ਦੋ ਆਨਸ਼ੋਰ ਲਾਇਸੈਂਸ ਮਿਲੇ। ਇਸ ਦੇ ਨਾਲ, ਉਹਨਾਂ ਨੇ ਲਾਗੋਸ (ਨਾਈਜੀਰੀਆ ਦਾ ਸਭ ਤੋਂ ਵੱਡਾ ਸ਼ਹਿਰ) ਵੱਲ ਧਿਆਨ ਦਿਤਾ।
ਇਹ ਵੀ ਪੜ੍ਹੋ: ਹੁਣ ਮੱਧ ਪ੍ਰਦੇਸ਼ 'ਚ LPG ਲੈ ਕੇ ਜਾ ਰਹੀ ਮਾਲ ਗੱਡੀ ਦੇ ਪਟੜੀ ਤੋਂ ਉਤਰੇ ਡੱਬੇ, ਮਚ ਗਿਆ ਹੜਕੰਪ
ਸੰਦੇਸਾਰਾ ਭਰਾਵਾਂ ਨੇ ਨਾਈਜੀਰੀਆ ਵਿਚ ਸਭ ਤੋਂ ਵੱਡੀ ਸੁਤੰਤਰ ਤੇਲ ਕੰਪਨੀ ਦੀ ਸਥਾਪਨਾ ਕੀਤੀ, ਜੋ ਕਿ ਅਫ਼ਰੀਕਾ ਵਿਚ ਕੱਚੇ ਤੇਲ ਦਾ ਸਭ ਤੋਂ ਵੱਡਾ ਉਤਪਾਦਕ ਹੈ। ਨਾਈਜੀਰੀਆ ਵਿਚ, ਕੱਚੇ ਤੇਲ ਨਾਲ ਭਰਪੂਰ ਨਾਈਜਰ ਡੈਲਟਾ ਤੋਂ ਲਗਭਗ 1,000 ਕਿਲੋਮੀਟਰ (621 ਮੀਲ) ਦੂਰ ਦੇਸ਼ ਦੇ ਸੁੱਕੇ ਉੱਤਰ-ਪੂਰਬ ਵਿਚ 1 ਬਿਲੀਅਨ ਬੈਰਲ ਤੇਲ ਦੀ ਖੋਜ ਕੀਤੀ ਗਈ ਸੀ। ਸੰਦੇਸਾਰਾ ਬ੍ਰਦਰਜ਼ ਨਾਈਜੀਰੀਆ ਵਿਚ ਇਸ ਬਹੁ-ਬਿਲੀਅਨ ਡਾਲਰ ਦੇ ਤੇਲ ਪ੍ਰੋਜੈਕਟ ਵਿਚ ਸਰਕਾਰ ਦਾ ਭਾਈਵਾਲ ਹੈ। ਇਕ ਰਿਪੋਰਟ ਦੇ ਅਨੁਸਾਰ, 2010 ਦੇ ਆਸਪਾਸ, ਸੰਦਾਸੇਰਾ ਭਰਾਵਾਂ ਦੇ ਕਾਰੋਬਾਰੀ ਸਮੂਹ ਦੀ ਕੀਮਤ ਲਗਭਗ $ 7 ਬਿਲੀਅਨ ਯਾਨੀ ਅੱਜ ਤੱਕ 57,777 ਕਰੋੜ ਰੁਪਏ ਹੈ।
ਇਨ੍ਹਾਂ ਭਰਾਵਾਂ ਨੇ ਇਹਨਾਂ ਬੈਂਕਾਂ ਨਾਲ ਕੀਤੀ ਧੋਖਾਧੜੀ
ਐਸ.ਬੀ.ਆਈ
ਬੈਂਕ ਆਫ ਬੜੌਦਾ (BoB)
ਯੂਨੀਅਨ ਬੈਂਕ ਆਫ ਇੰਡੀਆ (UBI)
ਸੰਦਾਸੇਰਾ ਭਰਾਵਾਂ ਦੀਆਂ ਕੰਪਨੀਆਂ ਸਟਰਲਿੰਗ ਆਇਲ ਐਕਸਪਲੋਰੇਸ਼ਨ ਅਤੇ ਸਟਰਲਿੰਗ ਗਲੋਬਲ ਆਇਲ ਰਿਸੋਰਸਜ਼ ਰੋਜ਼ਾਨਾ 50000 ਬੈਰਲ ਕੱਚਾ ਤੇਲ ਕੱਢਦੀਆਂ ਹਨ। ਇਸ ਦੇ ਲਈ ਉਸ ਨੇ ਨਾਈਜੀਰੀਆ ਦੀ ਸਰਕਾਰੀ ਕੰਪਨੀ ਨਾਲ ਸਮਝੌਤਾ ਕੀਤਾ ਹੈ। ਇਕ ਹੋਰ ਯੂਨਿਟ ਇਸ ਸਾਲ ਅਪਣਾ ਉਤਪਾਦਨ 100,000 ਬੈਰਲ ਤੋਂ ਉੱਪਰ ਲਿਆ ਸਕਦੀ ਹੈ।