ਪਤੀ ਨੂੰ ਜੇਲ੍ਹ ਚ ਮਿਲਣ ਪਹੁੰਚੀ ਗਰਭਵਤੀ ਪਤਨੀ ਦੀ ਮੌਤ, 2 ਸਾਲ ਪਹਿਲਾ ਹੋਇਆ ਸੀ ਪ੍ਰੇਮ ਵਿਆਹ
Published : Jun 7, 2023, 4:20 pm IST
Updated : Jun 7, 2023, 4:20 pm IST
SHARE ARTICLE
photo
photo

ਮ੍ਰਿਤਕਾ ਦੀ ਪਛਾਣ ਪੱਲਵੀ ਕੁਮਾਰੀ (24) ਪਤਨੀ ਗੋਵਿੰਦ ਕੁਮਾਰ ਉਰਫ ਗੁੱਡੂ ਵਜੋਂ ਹੋਈ ਹੈ। ਦੋਵਾਂ ਨੇ 2 ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ

 

ਬਿਹਾਰ : ਭਾਗਲਪੁਰ 'ਚ ਪਤੀ ਨੂੰ ਸਲਾਖਾਂ ਪਿੱਛੇ ਦੇਖ ਕੇ ਪਤਨੀ ਨੂੰ ਇੰਨਾ ਝਟਕਾ ਲੱਗਾ ਕਿ ਉਸ ਦੀ ਮੌਤ ਹੋ ਗਈ। ਮਹਿਲਾ 9 ਮਹੀਨੇ ਦੀ ਗਰਭਵਤੀ ਹੈ, ਇਸੇ ਮਹੀਨੇ ਡਿਲੀਵਰੀ ਹੋਣ ਵਾਲੀ ਸੀ।

ਮਹਿਲਾ ਮੰਗਲਵਾਰ ਦੁਪਹਿਰ ਨੂੰ ਆਪਣੇ ਪਤੀ ਨੂੰ ਮਿਲਣ ਕੇਂਦਰੀ ਜੇਲ੍ਹ ਗਈ ਸੀ। ਪਤੀ ਦੀ ਹਾਲਤ ਦੇਖ ਕੇ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਈ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਰਸਤੇ 'ਚ ਹੀ ਔਰਤ ਦੀ ਮੌਤ ਹੋ ਗਈ।

ਮ੍ਰਿਤਕਾ ਦੀ ਪਛਾਣ ਪੱਲਵੀ ਕੁਮਾਰੀ (24) ਪਤਨੀ ਗੋਵਿੰਦ ਕੁਮਾਰ ਉਰਫ ਗੁੱਡੂ ਵਜੋਂ ਹੋਈ ਹੈ। ਦੋਵਾਂ ਨੇ 2 ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ।

ਮਾਮਲੇ ਸਬੰਧੀ ਔਰਤ ਦੇ ਦਿਓਰ ਵਿੱਕੀ ਯਾਦਵ ਨੇ ਦਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਪਾਸ ਦੇ ਹੀ ਵਿਨੋਦ ਯਾਦਵ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਵਿਚ ਦੋਵਾਂ ਧਿਰਾਂ ਵਿਚ ਲੜਾਈ ਹੋਈ। ਪੁਲਿਸ ਨੇ ਕਾਰਵਾਈ ਕਰਦਿਆਂ ਗੋਵਿੰਦ (ਗੁੱਡੂ) ਨੂੰ ਧਾਰਾ 307 ਤਹਿਤ ਜੇਲ੍ਹ ਭੇਜ ਦਿਤਾ।

ਪੱਲਵੀ ਮੰਗਲਵਾਰ ਦੁਪਹਿਰ ਨੂੰ ਆਪਣੇ ਪਤੀ ਨੂੰ ਮਿਲਣ ਲਈ ਜੇਲ੍ਹ ਗਈ ਸੀ। ਪੱਲਵੀ ਆਪਣੇ ਪਤੀ ਦੇ ਲੰਬੇ ਸਮੇਂ ਤੋਂ ਜੇਲ੍ਹ ਵਿਚ ਰਹਿਣ ਕਾਰਨ ਸਦਮੇ ਵਿਚ ਸੀ। ਪਤੀ ਨੂੰ ਜੇਲ੍ਹ ਵਿਚ ਦੇਖ ਕੇ ਉਹ ਬੇਹੋਸ਼ ਹੋ ਗਈ ਅਤੇ ਹੇਠਾਂ ਡਿੱਗ ਪਈ।

ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਮਾਇਆਗੰਜ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੱਲਵੀ ਦੇ ਗਰਭ 'ਚ 9 ਮਹੀਨੇ ਦਾ ਬੱਚਾ ਵੀ ਸੀ। ਡਾਕਟਰ ਨੇ ਜਣੇਪੇ ਦੀ ਤਰੀਕ 27 ਜੂਨ ਦੱਸੀ ਸੀ।

ਹੁਣ ਗੋਵਿੰਦ ਦੇ ਰਿਸ਼ਤੇਦਾਰਾਂ ਨੇ ਅਦਾਲਤ ਤੋਂ ਉਸ ਨੂੰ ਸਸਕਾਰ ਲਈ ਪੈਰੋਲ ਦੇਣ ਦੀ ਬੇਨਤੀ ਕੀਤੀ ਹੈ।

ਔਰਤ ਦੇ ਦਿਓਰ ਵਿੱਕੀ ਯਾਦਵ ਨੇ ਮੀਡੀਆ ਨੂੰ ਦਸਿਆ ਕਿ ਪੁਲਿਸ ਦੀ ਮਨਮਾਨੀ ਕਾਰਨ ਉਸ ਦੀ ਭਰਜਾਈ ਆਪਣੀ ਜਾਨ ਤੋਂ ਹੱਥ ਧੋ ਬੈਠੀ ਹੈ। ਪੁਲਿਸ ਨੇ ਇਕਪਾਸੜ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਅਰਜ਼ੀਆਂ ਦਿਤੀਆਂ ਗਈਆਂ ਸਨ। ਪਰ ਦੂਜੇ ਪਾਸੇ ਦੇ ਲੋਕ ਦਬਦਬਾ ਬਣਾ ਰਹੇ ਹਨ, ਜਿਸ ਕਰਕੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਪੈਸੇ ਲੈ ਕੇ ਪੁਲਿਸ ਨੇ ਉਸ ਦੇ ਭਰਾ ਨੂੰ ਜੇਲ੍ਹ ਭੇਜ ਦਿਤਾ। ਅੱਜ ਸਾਡਾ ਸਾਰਾ ਘਰ ਤਬਾਹ ਹੋ ਗਿਆ।
 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement