New Lok Sabha: ਉਮਰ, ਲਿੰਗ, ਸਿਖਿਆ ਦੇ ਹਵਾਲੇ ਨਾਲ ਕਿਸ ਤਰ੍ਹਾਂ ਦੀ ਦਿਸੇਗੀ ਨਵੀਂ ਲੋਕ ਸਭਾ!
Published : Jun 7, 2024, 5:55 pm IST
Updated : Jun 7, 2024, 5:55 pm IST
SHARE ARTICLE
 New Lok Sabha look like News in punjabi
New Lok Sabha look like News in punjabi

New Lok Sabha: ਨਵੀਂ ਸੰਸਦ ’ਚ 48 ਫ਼ੀ ਸਦੀ ਸੰਸਦ ਮੈਂਬਰਾਂ ਦਾ ਕਿੱਤਾ ਸਮਾਜ ਸੇਵਾ ਹੈ

 New Lok Sabha look like News in punjabi: 4 ਜੂਨ ਨੂੰ ਨਵੀਂ ਚੁਣੀ ਗਈ 18ਵੀਂ ਲੋਕ ਸਭਾ ਦੇ ਮੈਂਬਰਾਂ ਦੇ ਐਲਾਨ ਦੇ ਨਾਲ, ਪੀ.ਆਰ.ਐਸ. ਲੈਜਿਸਲੇਟਿਵ ਰਿਸਰਚ ਦੁਆਰਾ ਇਕੱਤਰ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ 2019 ਤੋਂ ਹੇਠਲੇ ਸਦਨ ਦੀ ਬਣਤਰ ਕਿਵੇਂ ਬਦਲ ਗਈ ਹੈ।  18ਵੀਂ ਲੋਕ ਸਭਾ ’ਚ 74 ਔਰਤਾਂ ਹਨ, ਯਾਨੀਕਿ ਔਰਤਾਂ ਲਈ ਰਾਖਵਾਂਕਰਨ ਬਿਲ ਪਾਸ ਹੋਣ ਤੋਂ ਬਾਅਦ ਵੀ ਕੁੱਲ ਮੈਂਬਰਾਂ ’ਚੋਂ ਸਿਰਫ਼ 14 ਫ਼ੀ ਸਦੀ ਔਰਤਾਂ ਦੀ ਗਿਣਤੀ ਹੈ ਕਿਉਂਕਿ ਅਜੇ ਤਕ ਇਹ ਬਿਲ ਲਾਗੂ ਨਹੀਂ ਹੋਇਆ ਹੈ। ਬਿਲ ਨੂੰ ਮਰਦਮਸ਼ੁਮਾਰੀ ਤੋਂ ਬਾਅਦ ਲਾਗੂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: Bado Badi Song: 28 ਮਿਲੀਅਨ ਵਿਊਜ਼ ਤੋਂ ਬਾਅਦ ਯੂਟਿਊਬ ਨੇ ਡਿਲੀਟ ਕੀਤਾ 'ਬੱਦੋ ਬੱਦੀ' ਗੀਤ, ਜਾਣੋ ਵਜ੍ਹਾ? 

ਨਵੀਂ ਸੰਸਦ ’ਚ 48 ਫ਼ੀ ਸਦੀ ਸੰਸਦ ਮੈਂਬਰਾਂ ਦਾ ਕਿੱਤਾ ਸਮਾਜ ਸੇਵਾ ਹੈ। ਜਦਕਿ 37% ਦਾ ਖੇਤੀਬਾੜੀ, 7 ਫ਼ੀ ਸਦੀ ਵਕੀਲ ਅਤੇ ਜੱਜ, 4 ਫ਼ੀ ਸਦੀ ਮੈਡੀਕਲ ਪ੍ਰੈਕਟੀਸ਼ਨਲ, 3 ਫ਼ੀ ਸਦੀ ਕਲਾ ਅਤੇ ਮਨੋਰੰਜਨ ਜਗਤ ’ਚੋਂ, 3 ਫ਼ੀ ਸਦੀ ਅਧਿਆਪਕ ਅਤੇ ਸਿਖਿਆ ਖੇਤਰ ’ਚੋਂ, ਅਤੇ 2 ਫ਼ੀ ਸਦੀ ਸਰਕਾਰ ਸੇਵਾ ਤੋਂ ਸੇਵਾਮੁਕਤ ਹਨ।  ਉਮਰ ਦੇ ਮਾਮਲੇ ’ਚ ਸਭ ਤੋਂ ਜ਼ਿਆਦਾ ਸੰਸਦ ਮੈਂਬਰ 50 ਤੋਂ 70 ਸਾਲ ਦੀ ਉਮਰ ਦੇ ਹਨ। ਇਸ ਤੋਂ ਬਾਅਦ 41 ਤੋਂ 55 ਸਾਲ ਦੀ ਉਮਰ ਦੇ ਸੰਸਦ ਮੈਂਬਰਾਂ ਦੀ ਗਿਣਤੀ ਹੈ। ਜਦਕਿ 25-40 ਸਾਲ ਦੀ ਉਮਰ ਦੇ ਸੰਸਦ ਮੈਂਬਰਾਂ ਦੀ ਗਿਣਤੀ 70 ਸਾਲ ਤੋਂ ਵੱਧ ਉਮਰ ਦੇ ਸੰਸਦ ਮੈਂਬਰਾਂ ਦੀ ਗਿਣਤੀ ਤੋਂ ਥੋੜ੍ਹਾ ਕੁ ਹੀ ਵੱਧ ਹੈ। 

ਇਹ ਵੀ ਪੜ੍ਹੋ: Punjab News: ਪੰਜਾਬ 'ਚ ਚੋਣਾਂ ਖ਼ਤਮ ਹੁੰਦੇ ਹੀ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰਾਂ ਸਣੇ 9 ਅਫ਼ਸਰਾਂ ਦੇ ਕੀਤੇ ਤਬਾਦਲੇ

ਇਨ੍ਹਾਂ ’ਚੋਂ 9 ਸੰਸਦ ਮੈਂਬਰ ਅਜਿਹੇ ਹਨ ਜੋ ਪਿਛਲੀਆਂ ਚੋਣਾਂ ’ਚ ਕਿਸੇ ਚੋਰ ਪਾਰਟੀ ਦੇ ਟਿਕਟ ਤੋਂ ਜਿੱਤ ਕੇ ਆਏ ਸਨ। 78% ਸੰਸਦ ਮੈਂਬਰਾਂ ਨੇ ਘੱਟ ਤੋਂ ਘੱਟ ਗ੍ਰੈਜੁਏਸ਼ਨ ਪੂਰੀ ਕੀਤੀ ਹੈ ਅਤੇ 5 ਫ਼ੀ ਸਦੀ ਕੋਲ ਡਾਕਟਰੇਟ ਦੀ ਡਿਗਰੀ ਹੈ।  280 ਸੰਸਦ ਮੈਂਬਰ ਅਜਿਹੇ ਹਨ ਜੋ ਪਹਿਲਾਂ ਕਦੇ ਸੰਸਦ ’ਚ ਚੁਣ ਕੇ ਨਹੀਂ ਆਏ। 116 ਸੰਸਦ ਮੈਂਬਰ ਅਜਿਹੇ ਹਨ ਜੋ ਦੂਜੀ ਪਾਰੀ ਚੁਣੇ ਗਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

74 ਸੰਸਦ ਮੈਂਬਰ ਤੀਜੀ ਵਾਰੀ, 35 ਸੰਸਦ ਮੈਂਬਰ ਚੌਥੀ ਪਾਰੀ, 19 ਸੰਸਦ ਮੈਂਬਰ ਪੰਜਵੀਂ ਪਾਰੀ, 10 ਸੰਸਦ ਮੈਂਬਰ 5ਵੀਂ ਵਾਰੀ, 6 ਸੰਸਦ ਮੈਂਬਰ ਸੱਤਵੀਂ ਵਾਰੀ ਅਤੇ 1 ਸੰਸਦ ਅਜਿਹਾ ਵੀ ਹੈ ਜੋ ਅੱਠਵੀਂ ਵਾਰੀ ਸੰਸਦ ’ਚ ਚੁਣ ਕੇ ਪਹੁੰਚਿਆ ਹੈ। ਸੰਸਦ ’ਚ 262 ਸੰਸਦ ਮੈਂਬਰ ਪਹਿਲਾਂ ਤੋਂ ਲੋਕ ਸਭਾ ਮੈਂਬਰ ਸਨ। ਜਦਕਿ 216 ਸੰਸਦ ਮੈਂਬਰਾਂ ਨੂੰ ਮੁੜ ਚੁਣਿਆ ਗਿਆ ਹੈ।

(For more Punjabi news apart from  New Lok Sabha look like News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement