Sunita Williams: ਸੁਨੀਤਾ ਵਿਲੀਅਮਜ਼ ਨੇ ਪੁਲਾੜ 'ਤੇ ਪਹੁੰਚ ਕੇ ਕੀਤਾ ਡਾਂਸ,  ਤੀਜੀ ਵਾਰ ਪੁਲਾੜ 'ਚ ਪਹੁੰਚੀ ਸੁਨੀਤਾ
Published : Jun 7, 2024, 1:32 pm IST
Updated : Jun 7, 2024, 1:32 pm IST
SHARE ARTICLE
Sunita Williams danced by reaching space
Sunita Williams danced by reaching space

ਕਿਹਾ- ISS ਮੇਰੇ ਲਈ ਦੂਜੇ ਘਰ ਵਾਂਗ ਹੈ 

Sunita Williams: ਨਵੀਂ ਦਿੱਲੀ - ਬੋਇੰਗ ਪੁਲਾੜ ਕ੍ਰਾਫ਼ਟ ਵਿਚ ਤੀਜੀ ਵਾਰ ਪੁਲਾੜ ਯਾਤਰਾ 'ਤੇ ਗਈ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਪਹੁੰਚਦੇ ਹੀ ਨੱਚਦੇ ਹੋਏ ਦੇਖਿਆ ਗਿਆ। ਇੱਥੇ ਉਸਨੇ ਬਾਕੀ ਸਾਰੇ ਪੁਲਾੜ ਯਾਤਰੀਆਂ ਨੂੰ ਵੀ ਗਲੇ ਲਗਾਇਆ। 
ਸੁਨੀਤਾ ਦਾ ISS ਪਹੁੰਚਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਸ ਵਿਚ ਜਦੋਂ ਉਹ ਪੁਲਾੜ ਸਟੇਸ਼ਨ 'ਤੇ ਪਹੁੰਚਦੇ ਹਨ ਤਾਂ ਘੰਟੀ ਵੱਜਦੀ ਹੈ। ਦਰਅਸਲ, ਆਈਐਸਐਸ ਦੀ ਇਹ ਪਰੰਪਰਾ ਹੈ ਕਿ ਜਦੋਂ ਵੀ ਕੋਈ ਨਵਾਂ ਪੁਲਾੜ ਯਾਤਰੀ ਉਥੇ ਪਹੁੰਚਦਾ ਹੈ ਤਾਂ ਦੂਜੇ ਪੁਲਾੜ ਯਾਤਰੀ ਘੰਟੀ ਵਜਾ ਕੇ ਉਸ ਦਾ ਸਵਾਗਤ ਕਰਦੇ ਹਨ। ਸੁਨੀਤ ਵਿਲੀਅਮਜ਼ ਨੇ ਆਈਐਸਐਸ ਦੇ ਮੈਂਬਰਾਂ ਨੂੰ ਆਪਣਾ ਦੂਜਾ ਪਰਿਵਾਰ ਦੱਸਿਆ ਹੈ। ਉਸ ਨੇ ਕਿਹਾ ਕਿ ਆਈਐਸਐਸ ਮੇਰੇ ਲਈ ਦੂਜੇ ਘਰ ਵਾਂਗ ਹੈ। ਉਨ੍ਹਾਂ ਸ਼ਾਨਦਾਰ ਸਵਾਗਤ ਲਈ ਸਾਰੇ ਪੁਲਾੜ ਯਾਤਰੀਆਂ ਦਾ ਧੰਨਵਾਦ ਵੀ ਕੀਤਾ।  

ਭਾਰਤੀ ਮੂਲ ਦੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦਾ ਪੁਲਾੜ ਯਾਨ ਲਾਂਚ ਕੀਤੇ ਜਾਣ ਦੇ 26 ਘੰਟੇ ਬਾਅਦ ਵੀਰਵਾਰ ਰਾਤ 11:03 ਵਜੇ ਪੁਲਾੜ ਸਟੇਸ਼ਨ ਪਹੁੰਚਿਆ। ਇਹ ਵੀਰਵਾਰ ਨੂੰ ਰਾਤ 9:45 ਵਜੇ ਆਉਣਾ ਸੀ, ਪਰ ਰਿਐਕਸ਼ਨ ਕੰਟਰੋਲ ਥਰਸਟਰ ਵਿਚ ਸਮੱਸਿਆ ਕਾਰਨ ਇਹ ਪਹਿਲੀ ਕੋਸ਼ਿਸ਼ ਵਿੱਚ ਡੌਕ ਨਹੀਂ ਹੋ ਸਕਿਆ। ਹਾਲਾਂਕਿ, ਦੂਜੀ ਕੋਸ਼ਿਸ਼ ਵਿਚ ਪੁਲਾੜ ਯਾਨ ਪੁਲਾੜ ਸਟੇਸ਼ਨ ਦੇ ਨਾਲ ਡੌਕ ਕਰਨ ਵਿਚ ਸਫ਼ਲ ਰਿਹਾ।   

ਦੋਵੇਂ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿਚ ਪੁਲਾੜ ਵਿਚ ਜਾਣ ਵਾਲੇ ਪਹਿਲੇ ਪੁਲਾੜ ਯਾਤਰੀ ਬਣ ਗਏ ਹਨ। ਬੋਇੰਗ ਦੇ ਸਟਾਰਲਾਈਨਰ ਮਿਸ਼ਨ ਨੂੰ ਬੁੱਧਵਾਰ, 5 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8:22 ਵਜੇ ਲਾਂਚ ਕੀਤਾ ਗਿਆ ਸੀ। ਇਸ ਨੂੰ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਤੋਂ ULA ਦੇ ਐਟਲਸ ਵੀ ਰਾਕੇਟ 'ਤੇ ਲਾਂਚ ਕੀਤਾ ਗਿਆ ਸੀ। 

ਵਿਲਮੋਰ ਅਤੇ ਵਿਲੀਅਮਸ ਸਟਾਰਲਾਈਨਰ ਪੁਲਾੜ ਯਾਨ ਅਤੇ ਇਸਦੇ ਸਾਰੇ ਸਿਸਟਮਾਂ ਦੀ ਜਾਂਚ ਕਰਨ ਲਈ ਲਗਭਗ ਇੱਕ ਹਫ਼ਤੇ ਲਈ ਸਪੇਸ ਸਟੇਸ਼ਨ 'ਤੇ ਰਹਿਣਗੇ। ਸੁਨੀਤਾ ਨੇ ਬੋਇੰਗ ਦੇ ਪੁਲਾੜ ਯਾਨ SUV-Starliner ਨੂੰ ਡਿਜ਼ਾਈਨ ਕਰਨ ਵਿਚ ਵੀ ਮਦਦ ਕੀਤੀ। ਇਹ ਪੁਲਾੜ ਯਾਨ ਚਾਲਕ ਦਲ ਦੇ 7 ਮੈਂਬਰਾਂ ਨੂੰ ਲਿਜਾ ਸਕਦਾ ਹੈ। ਪੁਲਾੜ ਯਾਨ ਦੇ ਬਣਨ ਤੋਂ ਬਾਅਦ ਸੁਨੀਤਾ ਵਿਲੀਅਮਜ਼ ਨੇ ਇਸ ਦਾ ਨਾਂ ਕੈਲਿਪਸੋ ਰੱਖਿਆ। 

ਜੇਕਰ ਇਹ ਮਿਸ਼ਨ ਸਫ਼ਲ ਹੁੰਦਾ ਹੈ ਤਾਂ ਇਤਿਹਾਸ ਵਿਚ ਪਹਿਲੀ ਵਾਰ ਅਮਰੀਕਾ ਕੋਲ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਲਈ ਦੋ ਪੁਲਾੜ ਯਾਨ ਹੋਣਗੇ। ਫਿਲਹਾਲ ਅਮਰੀਕਾ ਕੋਲ ਸਿਰਫ਼ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦਾ ਡਰੈਗਨ ਪੁਲਾੜ ਯਾਨ ਹੈ। 2014 ਵਿੱਚ ਨਾਸਾ ਨੇ ਸਪੇਸਐਕਸ ਅਤੇ ਬੋਇੰਗ ਨੂੰ ਪੁਲਾੜ ਯਾਨ ਬਣਾਉਣ ਦਾ ਠੇਕਾ ਦਿੱਤਾ ਸੀ। ਸਪੇਸਐਕਸ ਇਸ ਨੂੰ 4 ਸਾਲ ਪਹਿਲਾਂ ਹੀ ਬਣਾ ਚੁੱਕਾ ਹੈ।  

(For more news apart from Sunita Williams danced by reaching space News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement