
ਏਮਜ਼ ਦੇ ਪੀਆਰਓ ਸੰਦੀਪ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਸੀ।
Yogi Adityanath's mother: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮਾਂ ਸਾਵਿਤਰੀ ਦੇਵੀ ਨੂੰ ਮੁੜ ਏਮਜ਼ ਰਿਸ਼ੀਕੇਸ਼ ਵਿਚ ਦਾਖ਼ਲ ਕਰਵਾਇਆ ਗਿਆ ਹੈ। ਏਮਜ਼ ਦੇ ਪੀਆਰਓ ਸੰਦੀਪ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਸੀ।
ਇਸ ਲਈ ਉਸ ਨੂੰ ਇਥੇ ਜੇਰੀਏਟ੍ਰਿਕ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਇਲਾਜ ਪ੍ਰੋਫੈਸਰ ਮੀਨਾਕਸ਼ੀ ਧਰ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਧਨ ਸਿੰਘ ਰਾਵਤ ਵੀ ਉਨ੍ਹਾਂ ਦਾ ਹਾਲਚਾਲ ਜਾਣਨ ਏਮਜ਼ ਪੁੱਜੇ।
ਯਮਕੇਸ਼ਵਰ ਵਿਕਾਸ ਬਲਾਕ ਦੇ ਪੰਚੂਰ ਪਿੰਡ ਦੀ ਰਹਿਣ ਵਾਲੀ ਸਾਵਿਤਰੀ ਦੇਵੀ (84) ਨੂੰ 14 ਮਈ ਨੂੰ ਰਿਸ਼ੀਕੇਸ਼ ਦੇ ਏਮਜ਼ ਦੇ ਜੇਰੀਏਟ੍ਰਿਕ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਆਮ ਨਾਲੋਂ ਵੱਧ ਸੀ। ਬੁਢਾਪਾ ਹੋਣ ਕਾਰਨ ਏਮਜ਼ ਵਿਚ ਹੋਰ ਟੈਸਟ ਵੀ ਕੀਤੇ ਗਏ, ਜਿਸ ਤੋਂ ਬਾਅਦ ਦੋ ਦਿਨ ਤਕ ਇਲਾਜ ਚੱਲਿਆ। ਟੈਸਟ ਦੀ ਰਿਪੋਰਟ ਸਹੀ ਆਉਣ ਤੋਂ ਬਾਅਦ ਉਨ੍ਹਾਂ ਨੂੰ 16 ਮਈ ਨੂੰ ਏਮਜ਼ ਤੋਂ ਛੁੱਟੀ ਦੇ ਦਿਤੀ ਗਈ ਸੀ।
(For more Punjabi news apart from Yogi Adityanath's mother's health deteriorated againt, stay tuned to Rozana Spokesman)