India Poverty News: ਭਾਰਤ ਦੇ 17 ਕਰੋੜ ਲੋਕ ਗ਼ਰੀਬੀ ਵਿਚੋਂ ਬਾਹਰ ਆਏ, ਵਰਲਡ ਬੈਂਕ ਦੀ ਰੀਪੋਰਟ ਵਿਚ ਹੋਇਆ ਖ਼ੁਲਾਸਾ
Published : Jun 7, 2025, 6:49 am IST
Updated : Jun 7, 2025, 7:32 am IST
SHARE ARTICLE
17 crore people of India came out of poverty
17 crore people of India came out of poverty

India Poverty News: 10 ਵਰ੍ਹਿਆਂ ਵਿਚ ਗ਼ਰੀਬੀ ਦਰ 14 ਫ਼ੀ ਸਦੀ ਘਟੀ, ਪਾਕਿਸਤਾਨ ਦੀ ਅੱਧੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ

17 crore people of India came out of poverty: ਵਰਲਡ ਬੈਂਕ ਨੇ ਅਪਣੀ ਹਾਲੀਆ ‘ਪਾਵਰਟੀ ਐਂਡ ਇਕਵਿਟੀ ਬ੍ਰੀਫ਼’ ਰਿਪੋਰਟ ਵਿਚ ਖ਼ੁਲਾਸਾ ਕੀਤਾ ਹੈ ਕਿ ਭਾਰਤ ਇਕ ਦਹਾਕੇ ਦੌਰਾਨ ਗ਼ਰੀਬੀ ਘੱਟ ਕਰਨ ਵਿਚ ਸਫ਼ਲ ਰਿਹਾ ਹੈ। ਜਦਕਿ ਸਰਹੱਦੀ ਤਣਾਅ ਪੈਦਾ ਕਰ ਕੇ ਰੱਖਣ ਵਾਲੇ ਗਵਾਂਢੀ ਮੁਲਕ ਪਾਕਿਸਤਾਨ ਦੀ ਅੱਧੀ ਆਬਾਦੀ ਗ਼ਰੀਬੀ ਵਿਚ ਜੀਵਨ ਹੰਢਾ ਰਹੀ ਹੈ। ਰਿਪੋਰਟ ਮੁਤਾਬਕ ਭਾਰਤ ਨੇ 2011-12 ਤੋਂ 2022-23 ਦਰਮਿਆਨ ਬੇਹੱਦ ਗ਼ਰੀਬੀ ਵਿਚ ਰਹਿ ਰਹੇ 17.1 ਕਰੋੜ ਲੋਕਾਂ ਨੂੰ ਬਾਹਰ ਕੱਢਿਆ ਹੈ। 

ਗ਼ਰੀਬੀ ਭਾਵ ਰੋਜ਼ਾਨਾ ਲਗਭਗ 172 ਰੁਪਏ ਤੋਂ ਘੱਟ ’ਤੇ ਜੀਵਨ ਨਿਰਵਾਹ ਕਰਨ ਵਾਲੇ ਲੋਕਾਂ ਦੀ ਗਿਣਤੀ 2011-12 ਵਿਚ 16.2 ਫ਼ੀ ਸਦੀ ਤੋਂ ਘੱਟ ਕੇ 2022-23 ਵਿਚ 2.3 ਫ਼ੀ ਸਦੀ ਰਹਿ ਗਈ। ਇਸ ਨਾਲ 17.1 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉਪਰ ਆਏ ਹਨ। ਰਿਪੋਰਟ ਮੁਤਾਬਕ ਪਿੰਡ ਵਿਚ ਬੇਹੱਦ ਗ਼ਰੀਬੀ 18.4 ਫ਼ੀ ਸਦੀ ਤੋਂ ਘੱਟ ਕੇ 2.8 ਫ਼ੀ ਸਦੀ ’ਤੇ ਆ ਗਈ, ਜਦਕਿ ਸ਼ਹਿਰੀ ਖੇਤਰ ਵਿਚ ਇਹ 10.7 ਫ਼ੀ ਸਦੀ ਤੋਂ ਘੱਟ ਕੇ 1.1 ਫ਼ੀ ਸਦੀ ’ਤੇ ਰਹਿ ਗਈ। ਪੇਂਡੂ-ਸ਼ਹਿਰੀ ਅੰਤਰ 7.7 ਫ਼ੀ ਸਦੀ ਤੋਂ ਘੱਟ ਕੇ 1.7 ਫ਼ੀ ਸਦੀ ’ਤੇ ਆ ਗਿਆ ਹੈ। ਇਹ ਸਾਲਾਨਾ 16 ਫ਼ੀ ਸਦੀ ਦੀ ਗਿਰਾਵਟ ਹੈ।

ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਕੌਮਾਂਤਰੀ ਗ਼ਰੀਬੀ ਰੇਖਾ 3 ਡਾਲਰ ਮਾਸਿਕ ਦੀ ਕਮਾਈ ’ਤੇ ਆਧਾਰਤ ਹੈ। ਪਾਕਿਸਤਾਨ ਵਿਚ ਅਜਿਹੇ ਲੋਕ 45 ਫ਼ੀ ਸਦੀ ਹਨ, ਜਿਨ੍ਹਾਂ ਦੀ ਕਮਾਈ ਮਹੀਨੇ ਵਿਚ ਤਿੰਨ ਡਾਲਰ ਵੀ ਨਹੀਂ ਹੈ। ਇਸ ਤਰ੍ਹਾਂ ਭਾਰਤ ਗ਼ਰੀਬੀ ਦੇ ਅੰਕੜਿਆਂ ਵਿਚ ਗਿਰਾਵਟ ਮਗਰੋਂ ਹੁਣ ਲੋ-ਮਿਡਲ ਇਨਕਮ ਦੇਸ਼ਾਂ ਦੀ ਕੈਟਾਗਰੀ ’ਚੋਂ ਬਾਹਰ ਆ ਗਿਆ ਹੈ। ਇਥੇ ਰੋਜ਼ਾਨਾ ਲਗਭਗ 292 ਰੁਪਏ ਤੋਂ ਘੱਟ ਕਮਾਉਣ ਵਾਲਿਆਂ ਨੂੰ ਲੋਅਰ-ਮਿਡਲ ਕਲਾਸ ਗ਼ਰੀਬੀ ਵਿਚ ਮੰਨਿਆ ਜਾਂਦਾ ਹੈ। ਇਸ ਦੌਰਾਨ 37.8 ਕਰੋੜ ਲੋਕ ਗ਼ਰੀਬੀ ’ਚੋਂ ਬਾਹਰ ਨਿਕਲਣ ਵਿਚ ਸਫਲ ਰਹੇ। (ਏਜੰਸੀ)


ਪਾਕਿਸਤਾਨ ਦੀ ਅੱਧੀ ਆਬਾਦੀ ਗ਼ਰੀਬੀ ਰੇਖਾ ਹੇਠ
ਉਧਰ ਭਾਰਤ ਨਾਲ ਅਕਸਰ ਟਕਰਾਅ ਵਿਚ ਰਹਿਣ ਵਾਲੇ ਗਵਾਂਢੀ ਮੁਲਕ ਪਾਕਿਸਤਾਨ ਦੀ ਹਾਲਤ ਬੇਹਦ ਖ਼ਰਾਬ ਹੈ। ਪਾਕਿਸਤਾਨ ਦੀ ਕਰੀਬ ਅੱਧੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਪਾਕਿਸਤਾਨ ਦੀ 45 ਫ਼ੀ ਸਦੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੀ ਹੈ। ਵਿਸ਼ਵ ਬੈਂਕ ਦੇ ਡੈਟਾ ਅਨੁਸਾਰ 2018-19 ਮੁਤਾਬਕ ਪਾਕਿਸਤਾਨ ਦੀ ਸਥਿਤੀ ਲਗਾਤਾਰ ਬਦਤਰ ਹੋ ਰਹੀ ਹੈ। ਅਤਿ-ਗ਼ਰੀਬੀ ਵਿਚ ਰਹਿਣ ਵਾਲੇ ਪਾਕਿਸਤਾਨੀਆਂ ਦੀ ਗਿਣਤੀ ਪਿਛਲੇ ਕੁਝ ਵਰਿ੍ਹਆਂ ਵਿਚ 4.9 ਫ਼ੀ ਸਦੀ ਤੋਂ ਵਧ ਕੇ 16.5 ਫ਼ੀ ਸਦੀ ਹੋ ਗਈ ਹੈ। ਪਾਕਿਸਤਾਨ ਦੇ ਅਤਿ ਗ਼ਰੀਬ ਪਰਿਵਾਰਾਂ ਦੀ ਗਿਣਤੀ ਵਿਚ ਵਾਧੇ ਦਾ ਇਕ ਹੋਰ ਕਾਰਨ ਵੀ ਹੈ। ਉਹ ਹੈ ਇੰਟਰਨੈਸ਼ਨਲ ਪਾਵਰਟੀ ਇੰਡੈਕਸ ਵਿਚ ਬਦਲਾਅ ਹੋਣਾ। (ਏਜੰਸੀ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement