Dalai Lama Painting Auctioned News: ਲੰਡਨ ਵਿੱਚ ਦਲਾਈ ਲਾਮਾ ਦੀ ਪੇਂਟਿੰਗ 1.52 ਕਰੋੜ ਰੁਪਏ ਵਿਚ ਹੋਈ ਨਿਲਾਮ
Published : Jun 7, 2025, 7:56 am IST
Updated : Jun 7, 2025, 7:59 am IST
SHARE ARTICLE
Dalai Lama Painting Auctioned News
Dalai Lama Painting Auctioned News

Dalai Lama Painting Auctioned News: 5 ਜੂਨ ਨੂੰ ਹੋਈ ਸੀ ਨਿਲਾਮੀ

Dalai Lama's painting auctioned for Rs 1.52 crore in London: ਭਾਰਤੀ ਕਲਾਕਾਰ ਕ੍ਰਿਸ਼ਨ ਕੰਵਲ ਦੁਆਰਾ ਬਣਾਇਆ ਗਿਆ 14ਵੇਂ ਦਲਾਈ ਲਾਮਾ ਦਾ ਇੱਕ ਦੁਰਲੱਭ ਚਿੱਤਰ ਲੰਡਨ ਵਿੱਚ ਹੋਈ ਇੱਕ ਨਿਲਾਮੀ ਵਿੱਚ 1.52 ਕਰੋੜ ਰੁਪਏ ਵਿੱਚ ਵਿਕਿਆ ਹੈ। ਇਹ ਚਿੱਤਰ ਬ੍ਰਿਟਿਸ਼ ਅਧਿਕਾਰੀ ਸਰ ਬੇਸਿਲ ਗੋਲਡ ਦੇ ਸੰਗ੍ਰਹਿ ਦਾ ਹਿੱਸਾ ਸੀ। ਇਹ ਫੋਟੋ 22 ਫਰਵਰੀ 1940 ਨੂੰ ਲਹਾਸਾ ਵਿੱਚ ਵਾਪਰੇ ਇੱਕ ਇਤਿਹਾਸਕ ਪਲ ਨੂੰ ਦਰਸਾਉਂਦੀ ਹੈ। ਇਸ ਦਿਨ, ਚਾਰ ਸਾਲਾ ਤੇਨਜਿਨ ਗਯਾਤਸੋ ਨੂੰ ਤਿੱਬਤ ਦੇ ਸਰਵਉੱਚ ਧਾਰਮਿਕ ਨੇਤਾ ਵਜੋਂ ਗੱਦੀ 'ਤੇ ਬਿਠਾਇਆ ਗਿਆ ਸੀ।

ਇਹ ਕਲਾਕਾਰੀ 40 ਮੂਲ ਜਲ ਰੰਗਾਂ ਦੀ ਇੱਕ ਦੁਰਲੱਭ ਲੜੀ ਦਾ ਹਿੱਸਾ ਹੈ। ਇਸ ਲੜੀ ਵਿਚ ਤਿੱਬਤੀ ਦਰਬਾਰ, ਪਤਵੰਤਿਆਂ ਅਤੇ ਸੱਭਿਆਚਾਰਕ ਦੀਆਂ ਮੁੱਖ ਝਲਕਾਂ ਵਿਖਾਈਆਂ ਗਈਆਂ ਹਨ। ਪੂਰੀ ਲੜੀ ਦੀਆਂ ਪੇਂਟਿੰਗਾਂ 4.57 ਕਰੋੜ ਰੁਪਏ ਵਿੱਚ ਵਿਕੀਆਂ। ਨਿਲਾਮੀ ਵਿੱਚ ਸਰ ਬੇਸਿਲ ਗੋਲਡ ਦੇ ਨਿੱਜੀ ਫੋਟੋ ਸੰਗ੍ਰਹਿ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਹ ਨਿਲਾਮੀ 5 ਜੂਨ ਨੂੰ ਹੋਈ ਸੀ।

ਇਸ ਵਿੱਚ ਲਹਾਸਾ ਵਿੱਚ 1936-37 ਦੇ ਬ੍ਰਿਟਿਸ਼ ਮਿਸ਼ਨ ਦੀਆਂ 1,500 ਤੋਂ ਵੱਧ ਦੁਰਲੱਭ ਤਸਵੀਰਾਂ ਸਨ। ਇਹ ਤਸਵੀਰਾਂ ਸੱਤ ਵੱਖ-ਵੱਖ ਐਲਬਮਾਂ ਵਿੱਚ ਸੁਰੱਖਿਅਤ ਰੱਖੀਆਂ ਗਈਆਂ ਸਨ। ਇਹ ਫੋਟੋ ਸੰਗ੍ਰਹਿ 57 ਲੱਖ ਰੁਪਏ ਵਿੱਚ ਵਿਕਿਆ ਸੀ। ਇਸ ਨਿਲਾਮੀ ਵਿੱਚ ਤਿੱਬਤੀ ਹੱਥ-ਲਿਖਤਾਂ ਅਤੇ ਦੁਰਲੱਭ ਕਿਤਾਬਾਂ ਵੀ ਸ਼ਾਮਲ ਸਨ। 14ਵੇਂ ਦਲਾਈ ਲਾਮਾ ਦੀ ਮਾਨਤਾ ਅਤੇ ਰਾਜਗੱਦੀ 'ਤੇ ਸਰ ਬੇਸਿਲ ਦੀ 1941 ਦੀ ਰਿਪੋਰਟ 14 ਲੱਖ ਰੁਪਏ ਵਿੱਚ ਵਿਕੀ। ਇਹ ਰਿਪੋਰਟ ਅੰਗਰੇਜ਼ੀ ਅਤੇ ਤਿੱਬਤੀ ਦੋਵਾਂ ਭਾਸ਼ਾਵਾਂ ਵਿੱਚ ਸੀ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement