ਮੋਦੀ ਸਰਕਾਰ ਨੇ ਚੀਨ ਵਿਰੁਧ ਤਾਕਤ ਲਾਈ ਹੁੰਦੀ ਤਾਂ ਨੱਡਾ ਨੂੰ 'ਝੂਠ' ਨਾ ਬੋਲਣਾ ਪੈਂਦਾ : ਕਾਂਗਰਸ
Published : Jul 7, 2020, 9:19 am IST
Updated : Jul 7, 2020, 9:19 am IST
SHARE ARTICLE
randeep surjewala
randeep surjewala

ਕਾਂਗਰਸ ਨੇ ਰਾਹੁਲ ਗਾਂਧੀ 'ਤੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਹਮਲੇ ਕਾਰਨ ਪਲਟਵਾਰ ਕਰਦਿਆਂ ਦਾਅਵਾ ਕੀਤਾ

ਨਵੀਂ ਦਿੱਲੀ, 6 ਜੁਲਾਈ : ਕਾਂਗਰਸ ਨੇ ਰਾਹੁਲ ਗਾਂਧੀ 'ਤੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਹਮਲੇ ਕਾਰਨ ਪਲਟਵਾਰ ਕਰਦਿਆਂ ਦਾਅਵਾ ਕੀਤਾ ਕਿ ਜੇ ਭਾਜਪਾ ਅਤੇ ਨਰਿੰਦਰ ਮੋਦੀ ਸਰਕਾਰ ਨੇ ਚੀਨ ਦੀ ਘੁਸਪੈਠ ਨਾਲ ਨਜਿੱਠਣ ਵਿਚ ਤਾਕਤ ਲਾਈ ਹੁੰਦੀ ਤਾਂ ਦੇਸ਼ ਨੂੰ ਗੁਮਰਾਹ ਕਰਨ ਲਈ ਨੱਡਾ ਨੂੰ ਝੂਠ ਨਾ ਬੋਲਣਾ ਪੈਂਦਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਸਵਾਲ ਵੀ ਕੀਤਾ

File PhotoFile Photo

ਕਿ ਕੀ ਮੋਦੀ ਸਰਕਾਰ ਫ਼ੌਜੀਆਂ ਦੇ ਮਹਿੰਗਾਈ ਭੱਤੇ ਵਿਚ ਕਟੌਤੀ ਕਰ ਕੇ ਅਤੇ ਰਖਿਆ ਖ਼ਰਚੇ ਨੂੰ ਘਟਾ ਕੇ ਸਾਡੇ ਜਵਾਨਾਂ ਦਾ ਹੌਸਲਾ ਵਧਾ ਰਹੀ ਹੈ? ਉਨ੍ਹਾਂ ਟਵਿਟਰ 'ਤੇ ਕਿਹਾ, 'ਨੱਡਾ ਜੀ, ਤੁਸੀਂ ਰੋਜ਼ਾਨਾ ਜਿਸ ਤਰ੍ਹਾਂ ਦੀ ਟਿਪਣੀ ਕਰ ਰਹੇ ਹੋ, ਉਸ ਤੋਂ ਮਾੜੀ ਭਾਵਨਾ ਝਲਕਦੀ ਹੈ। ਜੇ ਭਾਜਪਾ ਅਤੇ ਮੋਦੀ ਸਰਕਾਰ ਨੇ ਚੀਨ ਨਾਲ ਲੜਨ ਅਤੇ ਸਾਡੇ ਹਥਿਆਬੰਦ ਬਲਾਂ ਦਾ ਸਹਿਯੋਗ ਕਰਨ ਵਿਚ ਊਰਜਾ ਲਾਈ ਹੁੰਦੀ ਤਾਂ ਤੁਹਾਨੂੰ ਚੀਨੀ ਘੁਸਪੈਠ ਬਾਰੇ ਦੇਸ਼ ਨੂੰ ਗੁਮਰਾਹ ਕਰਨ ਲਈ ਝੂਠ ਬੋਲਣ ਦੀ ਲੋੜ ਨਾ ਪੈਂਦੀ।'

SHARE ARTICLE

ਏਜੰਸੀ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement