
ਪਾਕਿਸਤਾਨ ਦੇ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਦੇ ਛੋਟੇ ਭਰਾ ਦੇ ਹੋਏ ਕਤਲ ਦੇ ਸਬੰਧ ਵਿਚ ਪਾਕਿਸਤਾਨ ਦੀ ਪਿਸ਼ਾਵਰ ਹਾਈਕੋਰਟ ਨੇ
ਕਰਾਚੀ, 6 ਜੁਲਾਈ : ਪਾਕਿਸਤਾਨ ਦੇ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਦੇ ਛੋਟੇ ਭਰਾ ਦੇ ਹੋਏ ਕਤਲ ਦੇ ਸਬੰਧ ਵਿਚ ਪਾਕਿਸਤਾਨ ਦੀ ਪਿਸ਼ਾਵਰ ਹਾਈਕੋਰਟ ਨੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਹੈ। ਇਥੇ ਇਹ ਦੱਸਣਯੋਗ ਹੈ ਕਿ ਹਰਮੀਤ ਸਿੰਘ ਦਾ ਭਰਾ ਪਰਵਿੰਦਰ ਸਿੰਘ ਮਲੇਸ਼ੀਆ ਤੋਂ ਵਿਆਹ ਕਰਵਾਉਣ ਲਈ ਵਾਪਸ ਪਾਕਿਸਤਾਨ ਆਇਆ ਸੀ
ਤੇ ਵਿਆਹ ਦੇ ਸਬੰਧ ਵਿੱਚ ਸੋਪਿਗ ਕਰਨ ਵਾਸਤੇ ਅਪਣੀ ਮੰਗੇਤਰ ਨੂੰ ਨਾਲ ਲੈ ਕੇ ਜਾਣ ਵਾਸਤੇ ਮਰਦਾਨ ਗਏ ਸਨ ਪਰ ਦੂਸਰੇ ਦਿਨ ਉਸ ਦੀ ਪਿਸ਼ਾਵਰ ਦੇ ਚਮਕਨੀ ਥਾਣਾ ਦੇ ਹਦੂਦ ਵਿਚੋਂ ਬਰਾਮਦ ਹੋਈ ਸੀ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਨੇ ਇਸ ਨੂੰ ਪ੍ਰਮੁਖਤਾ ਨਾਲ ਚੱਕਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਦਾ ਨੋਟਿਸ ਲਿਆ ਸੀ
File Photo
ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਦਿਨਾਂ ਦੇ ਵਿੱਚ ਹੀ ਦੋਸੀਆ ਨੂੰ ਕਾਬੂ ਕਰ ਲਿਆ ਸੀ ਪੁਲਿਸ ਦੀ ਤਫਤੀਸ਼ ਵਿਚ ਪਰਵਿੰਦਰ ਸਿੰਘ ਦੀ ਮੰਗੇਤਰ ਤੇ ਪ੍ਰੇਮ ਕੁਮਾਰੀ ਨੇ ਆਪਣਾ ਜੁਰਮ ਕਬੂਲ ਕੀਤਾ ਸੀ ਯਾਦ ਰਹੇ ਕਿ ਪਿਸ਼ਾਵਰ ਹਾਈਕੋਰਟ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਦੋਸ਼ੀਆਂ ਵੱਲੋਂ ਪਿਸ਼ਾਵਰ ਹਾਈਕੋਰਟ ਦਾ ਦਰਵਾਜਾ ਖਟਖਟਾਇਆ ਗਿਆ ਸੀ
ਜਿਸ ਤੇ ਹਰਮੀਤ ਸਿੰਘ ਵਲੋਂ ਪੇਸ਼ ਹੋਏ ਵਕੀਲ ਅਸਫਨਦਯਾਰ ਯੂਸਫਜ਼ਈ ਪਿਸ਼ਾਵਰ ਹਾਈਕੋਰਟ ਵਿੱਚ ਪੇਸ਼ ਹੋਏ ਵਕੀਲ ਅਸਫਨਦਯਾਰ ਯੂਸਫਜ਼ਈ ਨੇ ਆਪਣੀ ਦਲੀਲਾਂ ਦੇਂਦੇ ਹੋਏ ਦੱਸਿਆ ਕਿ ਦੋਸ਼ੀਆ ਦੇ ਖਿਲਾਫ ਠੋਸ ਸਬੂਤ ਹਨ ਦੋਵਾਂ ਨੇ ਪੈਸੇ ਦੇ ਲੈਣ-ਦੇਣ ਕਾਰਨ ਹੀ ਪਰਵਿੰਦਰ ਸਿੰਘ ਦਾ ਕਤਲ ਕੀਤਾ ਸੀ ਕਤਲ ਸਮੇਂ ਇਸਤੇਮਾਲ ਹੋਣ ਵਾਲੇ ਪਿਸਤੌਲ, ਗੱਡੀ, ਮੋਟਰਸਾਈਕਲ ਦਾ ਲਾਇਸੈਂਸ ਦੋਸ਼ੀ ਦੇ ਨਾਮ ਤੇ ਹੈ ਇਹਨਾਂ ਦੋਵਾਂ ਨੇ ਮਿਲ ਕੇ ਇੱਕ ਸਾਜ਼ਿਸ਼ ਬਣਾ ਕੇ ਕਤਲ ਕੀਤਾ ਹੈ ਇਹ ਦੋਵੇਂ ਦੋਸ਼ੀ ਆਪਸ ਵਿੱਚ ਗੱਲ ਬਾਤ ਵੀ ਕਰਦੇ ਰਹੇ ਹਨ ਜਿਸ ਤੋਂ ਪਿਸ਼ਾਵਰ ਹਾਈਕੋਰਟ ਨੇ ਦੋਵਾਂ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। (ਏਜੰਸੀ)