ਦਿੱਲੀ ਵਿਚ ਕੁਤਬ ਮੀਨਾਰ, ਹੁਮਾਯੂੰ ਦੇ ਮਕਬਰੇ ਸਣੇ ਹੋਰ ਯਾਦਗਾਰਾਂ ਨੂੰ ਮੁੜ ਖੋਲ੍ਹਿਆ ਗਿਆ
Published : Jul 7, 2020, 8:38 am IST
Updated : Jul 7, 2020, 8:38 am IST
SHARE ARTICLE
Qutb Minar
Qutb Minar

ਕੁਤੁਬ ਮੀਨਾਰ, ਹੁਮਾਯੂੰ ਦਾ ਮਕਬਰਾ ਅਤੇ ਦਿੱਲੀ ਵਿਚ ਕੇਂਦਰ ਦੁਆਰਾ ਸੰਭਾਲੀਆਂ ਗਈਆਂ ਯਾਦਗਾਰਾਂ ਨੂੰ ਸੋਮਵਾਰ ਨੂੰ ਲੋਕਾਂ ਲਈ

ਨਵੀਂ ਦਿੱਲੀ,  6 ਜੁਲਾਈ : ਕੁਤੁਬ ਮੀਨਾਰ, ਹੁਮਾਯੂੰ ਦਾ ਮਕਬਰਾ ਅਤੇ ਦਿੱਲੀ ਵਿਚ ਕੇਂਦਰ ਦੁਆਰਾ ਸੰਭਾਲੀਆਂ ਗਈਆਂ ਯਾਦਗਾਰਾਂ ਨੂੰ ਸੋਮਵਾਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿਤਾ ਗਿਆ। ਇਹ ਯਾਦਗਾਰਾਂ ਕੋਵਿਡ-19 ਮਹਾਂਮਾਰੀ ਕਾਰਨ ਲਗਭਗ ਤਿੰਨ ਮਹੀਨਿਆਂ ਤੋਂ ਬੰਦ ਸਨ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਇਤਿਹਾਸਕ ਥਾਵਾਂ 'ਤੇ ਸਮਾਜਕ ਦੂਰੀ ਕਾਇਮ ਰੱਖਣ ਅਤੇ ਸੈਨੇਟਾਈਜੇਸ਼ਨ ਉਪਾਵਾਂ ਸਣੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

File PhotoFile Photo

ਉਨ੍ਹਾਂ ਦਸਿਆ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਕਿਸੇ ਨੂੰ ਵੀ ਇਸ ਨੂੰ ਪਾਏ ਬਿਨਾਂ ਦਾਖ਼ਲੇ ਦੀ ਆਗਿਆ ਨਹੀਂ ਹੋਵੇਗੀ। ਦਿੱਲੀ ਵਿਚ 173 ਯਾਦਗਾਰਾਂ ਭਾਰਤੀ ਪੁਰਾਤਤਵ ਵਿਭਾਗ ਦੁਆਰਾ ਸੰਭਾਲੀਆਂ ਜਾਂਦੀਆਂ ਹਨ ਜਿਨ੍ਹਾ ਵਿਚ ਲਾਲ ਕਿਲ੍ਹਾ, ਹੁਮਾਯੂੰ ਦਾ ਮਕਬਰਾ, ਕੁਤੁਬ ਮੀਨਾਰ, ਸਫ਼ਦਰਗੰਜ ਦਾ ਮਕਬਰਾ, ਪੁਰਾਣਾ ਕਿਲ੍ਹਾ, ਤੁਗਲਕਾਤਬਾਦ ਕਿਲ੍ਹਾ ਅਤੇ ਫ਼ਿਰੋਜ਼ ਸ਼ਾਹ ਕੋਟਲਾ ਆਦਿ ਸ਼ਾਮਲ ਹਨ। ਅਧਿਕਾਰੀ ਨੇ ਦਸਿਆ ਕਿ ਦਿੱਲੀ ਏਐਸਆਈ ਦੁਆਰਾ ਸੰਭਾਲੀਆਂ ਜਾਂਦੀਆਂ ਯਾਦਗਾਰਾਂ ਨੂੰ ਸਭਿਆਚਾਰ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ ਲੋਕਾਂ ਲਈ ਮੁੜ ਖੋਲ੍ਹਿਆ ਜਾ ਰਿਹਾ ਹੈ ਹਾਲਾਂਕਿ ਲਾਲ ਕਿਲ੍ਹਾ ਜੋ ਆਮ ਦਿਨਾਂ ਵਿਚ ਹਰ ਸੋਮਵਾਰ ਨੂੰ ਬੰਦ ਰਹਿੰਦਾ ਹੈ, ਅੱਜ ਬੰਦ ਰਹੇਗਾ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement