
ਮਸ਼ਹੂਰ ਕਲੀਨਿਕਲ ਵਿਗਿਆਨੀ ਅਤੇ ਟਰਾਂਸਲੇਸ਼ਨਲ ਸਿਹਤ ਵਿਗਿਆਨ ਅਤੇ ਤਕਨੀਕ ਸੰਸਥਾ (ਟੀਐਚਐਸਟੀਆਈ) ਦੀ ਕਾਰਜਕਾਰੀ
ਨਵੀਂ ਦਿੱਲੀ, 6 ਜੁਲਾਈ : ਮਸ਼ਹੂਰ ਕਲੀਨਿਕਲ ਵਿਗਿਆਨੀ ਅਤੇ ਟਰਾਂਸਲੇਸ਼ਨਲ ਸਿਹਤ ਵਿਗਿਆਨ ਅਤੇ ਤਕਨੀਕ ਸੰਸਥਾ (ਟੀਐਚਐਸਟੀਆਈ) ਦੀ ਕਾਰਜਕਾਰੀ ਨਿਰਦੇਸ਼ਕ ਗਗਨਦੀਪ ਕੰਗ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ ਅਸਤੀਫ਼ਾ ਦੇ ਦਿਤਾ। ਕੰਗ ਨੂੰ ਅੰਤਰ ਵਿਸ਼ਾ ਖੋਜ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਭਾਰਤ ਵਿਚ ਬੱਚਿਆਂ ਵਿਚ ਲਾਗ ਦੇ ਸੰਚਾਰ, ਵਿਕਾਸ ਅਤੇ ਰੋਕਥਾਮ 'ਤੇ ਕਾਫ਼ੀ ਖੋਜ ਕੀਤੀ ਹੈ।
File Photo
ਉਹ ਪਹਿਲੀ ਭਾਰਤੀ ਔਰਤ ਹੈ ਜਿਸ ਨੂੰ ਰਾਇਲ ਸੁਸਾਇਟੀ ਲੰਦਨ ਦਾ ਫ਼ੈਲੋ ਬਣਾਇਆ ਗਿਆ। ਉਹ ਸੰਸਾਰ ਕੰਸੋਰਟੀਅਮ ਕੋਲਿਸ਼ਨ ਫ਼ਾਰ ਐਪੀਡੈਮਿਕ ਪਰੀਪੇਅਰਡਨੈਸ ਨਾਲ ਜੁੜੀ ਹੋਈ ਹੈ ਜੋ ਕੋਰੋਨਾ ਵਾਇਰਸ ਦਾ ਸੰਭਾਵੀ ਟੀਕਾ ਬਣਾ ਰਿਹਾ ਹੈ। ਸੂਤਰਾਂ ਮੁਤਾਬਕ ਕੰਗ ਨੇ ਪਰਵਾਰਕ ਕਾਰਨਾਂ ਦਾ ਹਵਾਲਾ ਦਿੰਦਿਆਂ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ। (ਏਜੰਸੀ)