ਟਰੱਕ ਡਰਾਈਵਰਾਂ ਲਈ ਅਹਿਮ ਫ਼ੈਸਲਾ: ਕੈਬਿਨ ਵਿਚ AC ਲਾਜ਼ਮੀ ਕਰਨ ਸਬੰਧੀ ਖਰੜੇ ਨੂੰ ਮਨਜ਼ੂਰੀ
Published : Jul 7, 2023, 2:30 pm IST
Updated : Jul 7, 2023, 3:03 pm IST
SHARE ARTICLE
Gadkari approves draft notification to mandate AC installation in trucks
Gadkari approves draft notification to mandate AC installation in trucks

N2 ਅਤੇ N3 ਸ਼੍ਰੇਣੀ ਦੇ ਟਰੱਕਾਂ ਨੂੰ ਕੀਤਾ ਗਿਆ ਸ਼ਾਮਲ

 

ਨਵੀਂ ਦਿੱਲੀ:  ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਟਰੱਕਾਂ 'ਚ ਏਅਰ ਕੰਡੀਸ਼ਨਡ (ਏ. ਸੀ.) ਕੈਬਿਨ ਨੂੰ ਲਾਜ਼ਮੀ ਬਣਾਉਣ ਦੇ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਕਿ ਤਿਆਰ ਖਰੜੇ 'ਚ ਐਨ.2 ਅਤੇ ਐਨ.3 ਸ਼੍ਰੇਣੀ ਦੇ ਟਰੱਕ ਸ਼ਾਮਲ ਹਨ।

ਇਹ ਵੀ ਪੜ੍ਹੋ: ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖਬਰੀ, ਪੀਸੀਏ ਸਟੇਡੀਅਮ 'ਚ ਸ਼ੇਰ-ਏ-ਪੰਜਾਬ ਨਾਮ ਦੀ ਟੀ-20 ਲੀਗ ਦਾ ਆਯੋਜਨ  

ਕੇਂਦਰੀ ਮੰਤਰੀ ਨੇ ਕਿਹਾ, “ਐਨ.2 ਅਤੇ ਐਨ.3 ਸ਼੍ਰੇਣੀ ਦੇ ਟਰੱਕਾਂ ਦੇ ਕੈਬਿਨ ਵਿਚ ਏ.ਸੀ. ਨੂੰ ਲਾਜ਼ਮੀ ਬਣਾਉਣ ਲਈ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ । ਟਰੱਕ ਡਰਾਈਵਰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ”।

Photo

ਟਰੱਕਾਂ ਦੀਆਂ ਐਨ.2 ਅਤੇ ਐਨ.3 ਸ਼੍ਰੇਣੀਆਂ ਲੋਡ ਚੁੱਕਣ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਟਰੱਕ ਡਰਾਈਵਰਾਂ ਨੂੰ ਆਰਾਮਦਾਇਕ ਕੰਮ ਕਰਨ ਦੀਆਂ ਸਥਿਤੀਆਂ ਪ੍ਰਦਾਨ ਕਰਨ ਦੇ ਮਾਮਲੇ ਵਿਚ ਮੀਲ ਪੱਥਰ ਹੈ। ਇਸ ਨਾਲ ਉਨ੍ਹਾਂ ਦੀ ਕੁਸ਼ਲਤਾ ਵਿਚ ਸੁਧਾਰ ਹੋਵੇਗਾ ਅਤੇ ਡਰਾਈਵਰ ਦੀ ਥਕਾਵਟ ਦੀ ਸਮੱਸਿਆ ਵੀ ਹੱਲ ਹੋਵੇਗੀ।

ਇਹ ਵੀ ਪੜ੍ਹੋ: ਨਹੀਂ ਚੱਲੇਗੀ ਜ਼ੀਰਾ ਸ਼ਰਾਬ ਫੈਕਟਰੀ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੋਰੀ ਨਾਂਹ

ਨਿਤਿਨ ਗਡਕਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਲਈ ਸੱਭ ਤੋਂ ਮਹੱਤਵਪੂਰਨ ਸੈਕਟਰਾਂ ਵਿਚੋਂ ਇਕ ਟਰਾਂਸਪੋਰਟ ਸੈਕਟਰ ਵਿਚ ਟਰੱਕ ਡਰਾਈਵਰਾਂ ਦੀ ਅਹਿਮ ਭੂਮਿਕਾ ਹੈ। ਉਹਨਾਂ ਦੀਆਂ ਕੰਮ ਦੀਆਂ ਸਥਿਤੀਆਂ ਅਤੇ ਮਨ ਦੀ ਸਥਿਤੀ ਨਾਲ ਸਬੰਧਤ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਸੀ ਕਿ 'ਟਰੱਕਾਂ' ਚ ਏ.ਸੀ. ਕੈਬਿਨ ਜਲਦ ਹੀ ਲਾਜ਼ਮੀ ਕਰ ਦਿਤਾ ਜਾਵੇਗਾ।'

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement