Telangana High Court : ਹਾਈ ਕੋਰਟ ਨੇ 12 ਸਾਲਾ ਜਬਰ-ਜ਼ਨਾਹ ਪੀੜਤਾ ਨੂੰ ਗਰਭਪਾਤ ਦੀ ਦਿੱਤੀ ਇਜਾਜ਼ਤ

By : BALJINDERK

Published : Jul 7, 2024, 12:09 pm IST
Updated : Jul 7, 2024, 12:09 pm IST
SHARE ARTICLE
Telangana High Court
Telangana High Court

Telangana High Court : ਅਦਾਲਤ ਨੇ ਹਸਪਤਾਲ ਨੂੰ ਪੀੜਤਾ ਦਾ ਗਰਭਪਾਤ 48 ਘੰਟੇ ’ਚ ਕਰਾਉਣ ਲਈ ਜ਼ਰੂਰੀ ਇੰਤਜ਼ਾਮ ਕਰਨ ਦਾ ਦਿੱਤੇ ਨਿਰਦੇਸ਼ 

Telangana High Court : ਤੇਲੰਗਾਨਾ ਹਾਈ ਕੋਰਟ ਨੇ 12 ਸਾਲਾ ਜਬਰ-ਜ਼ਨਾਹ ਪੀੜਤਾ ਨੂੰ 26 ਹਫ਼ਤੇ ਦੇ ਭਰੂਣ ਦਾ ਗਰਭਪਾਤ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਸੂਬਾ ਸਰਕਾਰ ਵਲੋਂ ਸੰਚਾਲਿਤ ਗਾਂਧੀ ਹਸਪਤਾਲ ਨੂੰ ਪੀੜਤਾ ਦਾ ਗਰਭਪਾਤ 48 ਘੰਟੇ ’ਚ ਕਰਾਉਣ ਲਈ ਜ਼ਰੂਰੀ ਇੰਤਜ਼ਾਮ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇਹ ਵੀ ਪੜੋ:Delhi News : ਪੰਜਾਬ ਦੇ ਟੈਕਸੀ ਡਰਾਈਵਰ ਨੇ ਆਪਣੇ ਹੀ ਦੋਸਤ ਦਾ ਗਲਾ ਘੁੱਟ ਕੇ ਕੀਤੀ ਹੱਤਿਆ   

ਇਸ ਸਬੰਧੀ ਜਸਟਿਸ ਬੀ. ਵਿਜੇਸੇਨ ਰੈੱਡੀ ਨੇ ਹੁਕਮ ਦਿੱਤਾ ਕਿ ਬੱਚੀ ਦੇ ਗਰਭਪਾਤ ਦੀ ਪ੍ਰਕਿਰਿਆ ਹਸਪਤਾਲ ਦੇ ਸੀਨੀਅਰ ਇਸਤਰੀ ਰੋਗ ਮਾਹਰ ਵਲੋਂ ਕੀਤੀ ਜਾਵੇ ਅਤੇ ਡੀ. ਐੱਨ. ਏ. ਅਤੇ ਹੋਰ ਜਾਂਚ ਲਈ ਭਰੂਣ ਦੇ ਟਿਸ਼ੂ ਅਤੇ ਖੂਨ ਦੇ ਨਮੂਨੇ ਇਕੱਤਰ ਕੀਤੇ ਜਾਣ। ਇਸ ਤੋਂ ਪਹਿਲਾਂ, ਗਾਂਧੀ ਹਸਪਤਾਲ ਦੇ ਡਾਕਟਰਾਂ ਨੇ ਪੀੜਤਾ ਦੀ ਮਾਂ (ਪਟੀਸ਼ਨਰ) ਨੂੰ ਕਿਹਾ ਸੀ ਕਿ ਪੀੜਤਾ ਨੂੰ ਗਰਭਧਾਰਨ ਕੀਤਿਆਂ 24 ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਇਸ ਲਈ ਉਸਦਾ ਗਰਭਪਾਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।

(For more news apart from Telangana High Court allowed 12-year-old rape victim to have an abortion News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement