Gujarat Bus Accident : ਗੁਜਰਾਤ 'ਚ ਡੂੰਘੀ ਖਾਈ 'ਚ ਡਿੱਗੀ ਬੱਸ, 2 ਬੱਚਿਆਂ ਦੀ ਮੌਤ, 64 ਤੋਂ ਵੱਧ ਜ਼ਖਮੀ
Published : Jul 7, 2024, 10:05 pm IST
Updated : Jul 7, 2024, 10:05 pm IST
SHARE ARTICLE
Gujarat Bus Accident
Gujarat Bus Accident

ਸਾਪੁਤਾਰਾ ਘੁੰਮਣ ਤੋਂ ਬਾਅਦ ਸੂਰਤ ਪਰਤ ਰਹੇ ਸਨ ਸੈਲਾਨੀ ,ਲਗਜ਼ਰੀ ਬੱਸ ਵਿੱਚ 70 ਦੇ ਕਰੀਬ ਯਾਤਰੀ ਸਵਾਰ ਸਨ

Gujarat Bus Accident : ਗੁਜਰਾਤ ਦੇ ਡਾਂਗ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਬੱਸ ਪਲਟਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ 64 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਆਹਵਾ ਅਤੇ ਸਾਪੁਤਾਰਾ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਾਪੁਤਾਰਾ ਘਾਟੀ ਦੇ ਖੇਨ 'ਚ ਹੋਇਆ। ਪੁਲਸ ਨੇ ਦੱਸਿਆ ਕਿ ਜ਼ਖਮੀਆਂ 'ਚੋਂ 5 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦਾ ਮੁੱਢਲਾ ਸਿਹਤ ਕੇਂਦਰ ਸ਼ਾਮਗਵਾਂ ਵਿਖੇ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਵਿੱਚ ਇੱਕ ਲੜਕੇ ਅਤੇ ਇੱਕ ਲੜਕੀ ਦੀ ਮੌਤ ਹੋ ਗਈ। ਉਨ੍ਹਾਂ ਦੀ ਉਮਰ 8 ਤੋਂ 10 ਸਾਲ ਦੱਸੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਚਲਾ ਰਹੇ ਹਨ।

ਸੂਰਤ ਦੇ ਸਨ ਸੈਲਾਨੀ  

ਪ੍ਰਾਪਤ ਜਾਣਕਾਰੀ ਅਨੁਸਾਰ ਗੁਜਰਾਤ ਦੇ ਸਭ ਤੋਂ ਮਸ਼ਹੂਰ ਸੈਰ ਸਪਾਟਾ ਸਥਾਨ ਸਾਪੁਤਾਰਾ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਸੂਰਤ ਤੋਂ ਆ ਰਹੀ ਇੱਕ ਲਗਜ਼ਰੀ ਬੱਸ ਸਾਪੁਤਾਰਾ ਘਾਟ ਨੇੜੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਲਗਜ਼ਰੀ ਬੱਸ ਵਿੱਚ 70 ਦੇ ਕਰੀਬ ਸਵਾਰੀਆਂ ਹੋਣ ਦਾ ਅਨੁਮਾਨ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਸਪੁਤਾਰਾ ਪੁਲਸ ਅਤੇ 108 ਦੀ ਟੀਮ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਨੂੰ ਨਜ਼ਦੀਕੀ ਪ੍ਰਾਇਮਰੀ ਹੈਲਥ ਸੈਂਟਰ 'ਚ ਪਹੁੰਚਾਉਣ ਦੀ ਕੋਸ਼ਿਸ਼ ਹੋ ਗਈ ਹੈ।

ਓਵਰਟੇਕ ਕਰਨ ਕਾਰਨ ਵਾਪਰਿਆ ਹਾਦਸਾ  

ਜਾਣਕਾਰੀ ਮੁਤਾਬਕ ਬੱਸ ਐਤਵਾਰ ਸਵੇਰੇ ਸੂਰਤ ਚੌਕ ਬਾਜ਼ਾਰ ਤੋਂ ਸੈਲਾਨੀਆਂ ਨੂੰ ਲੈ ਕੇ ਸਾਪੁਤਾਰਾ ਗਈ ਸੀ ਅਤੇ ਵਾਪਸ ਸੂਰਤ ਵੱਲ ਜਾ ਰਹੀ ਸੀ। ਸੜਕ ਦੇ ਵਿਚਕਾਰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਟੈਂਪੂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬੱਸ ਡਰਾਈਵਰ ਨੇ  ਸੰਤੁਲਨ ਗੁਆ ਦਿੱਤਾ। ਇਸ ਤੋਂ ਬਾਅਦ ਬੇਕਾਬੂ ਬੱਸ ਸੁਰੱਖਿਆ ਦੀਵਾਰ ਨਾਲ ਟਕਰਾ ਕੇ ਘਾਟੀ ਵਿੱਚ ਜਾ ਡਿੱਗੀ। ਜ਼ਖਮੀਆਂ ਨੂੰ ਇਲਾਜ ਲਈ ਲਿਜਾਣ ਦਾ ਕੰਮ ਜਾਰੀ ਹੈ। ਇਹ ਹਾਦਸਾ ਸਾਪੁਤਾਰਾ ਤੋਂ ਦੋ ਕਿਲੋਮੀਟਰ ਦੂਰ ਸਾਪੁਤਾਰਾ-ਮਾਲੇਗਾਮ ਨੈਸ਼ਨਲ ਹਾਈਵੇਅ ਘਾਟ 'ਤੇ ਵਾਪਰਿਆ। ਦੱਸਿਆ ਗਿਆ ਹੈ ਕਿ ਸੈਲਾਨੀ ਸਾਪੁਤਾਰਾ ਘੁੰਮਣ ਤੋਂ ਬਾਅਦ ਸੂਰਤ ਪਰਤ ਰਹੇ ਸਨ।

 

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement