
2013 ਦੀਆਂ ਚੋਣਾਂ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲਣ ਪਿਛੋਂ ਅੱਜ ਸਾਢੇ ਪੰਜ ਸਾਲ ਬਾਅਦ ਵੀ ਬਾਦਲ ਦਲ ਵਲੋਂ............
ਨਵੀਂ ਦਿੱਲੀ : 2013 ਦੀਆਂ ਚੋਣਾਂ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲਣ ਪਿਛੋਂ ਅੱਜ ਸਾਢੇ ਪੰਜ ਸਾਲ ਬਾਅਦ ਵੀ ਬਾਦਲ ਦਲ ਵਲੋਂ ਕਰੋੜਾਂ ਦੇ ਗੁਰਦਵਾਰਾ ਫ਼ੰਡਾਂ ਦੇ ਮਾਮਲੇ ਵਿਚ ਸਰਨਾ ਭਰਾਵਾਂ ਨੂੰ ਅਖਉਤੀ ਦੋਸ਼ੀ ਠਹਿਰਾਏ ਜਾਣ ਪਿਛੋਂ ਅੱਜ ਸਰਨਿਆਂ ਨੇ ਬਾਦਲਾਂ ਦੇ ਮੋਢੇ 'ਤੇ ਬੰਦੂਕ ਚਲਾਉਂਦਿਆਂ ਦਿੱਲੀ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੂੰ ਬਾਦਲਾਂ ਦੀ ਖ਼ਾਸ ਸ਼ਖਸੀਅਤਾਂ ਸਣੇ ਸਰਨਿਆਂ ਦੇ ਹਮਾਇਤੀ ਜਣਿਆਂ ਦੀ ਕਮੇਟੀ ਬਣਾ ਕੇ, ਕਮੇਟੀ ਦੇ ਫ਼ੰਡਾਂ ਦੀ ਪੜਤਾਲ ਕਰ ਕੇ, 'ਵ੍ਹਾਈਟ ਪੇਪਰ' ਜਾਰੀ ਕਰਨ ਦੀ ਚੁਨੌਤੀ ਦੇ ਦਿਤੀ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਰਨਲ ਸ.ਹਰਵਿੰਦਰ ਸਿੰਘ ਸਰਨਾ ਨੇ ਅੱਜ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਮਾਇਤੀਆਂ ਤੇ ਉੱਘੀਆਂ ਹਸਤੀਆਂ ਜਿਨ੍ਹਾਂ, ਵਿਚ ਡਾ.ਜਸਪਾਲ ਸਿੰਘ, ਸਾਬਕਾ ਵਾਈਸ ਚਾਂਸਲਰ, ਪ੍ਰਸਿੱਧ ਵਕੀਲ ਕੇ ਟੀ ਐਸ ਤੁਲਸੀ, ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਚੇਅਰਮੈਨ ਸ.ਸੁਰਿੰਦਰ ਸਿੰਘ ਕੋਹਲੀ, ਦਿੱਲੀ ਕਮੇਟੀ ਮੈਂਬਰ ਸ.ਹਰਿੰਦਰਪਾਲ ਸਿੰਘ ਤੇ ਸ.ਭਜਨ ਸਿੰਘ ਵਾਲੀਆ 'ਤੇ ਆਧਾਰਤ ਇਕ ਪੈੱਨਲ ਕਾਇਮ ਕਰਨ ਜੋ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਖ਼ਾਤਿਆਂ, ਮਾੜੀ ਵਿੱਤੀ ਹਾਲਤ ਸਣੇ ਵਿਦਿਅਕ
ਅਦਾਰਿਆਂ ਵਿਚ ਫ਼ੰਡਾਂ ਦੇ ਸੰਕਟ, ਧਰਮ ਪ੍ਰਚਾਰ ਤੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਬਾਲਾ ਸਾਹਿਬ ਦਾ ਹੁਣ ਤੱਕ ਸ਼ੁਰੂ ਨਾ ਹੋਣ ਦੇ ਕਾਰਨਾਂ ਦੀ ਡੂੰਘਾਈ ਵਿਚ ਪੜਤਾਲ ਕਰ ਕੇ, ਇਕ 'ਵ੍ਹਾਈਟ ਪੇਪਰ' ਜਾਰੀ ਕਰ ਕੇ ਸਾਰਾ ਸੱਚ ਦਿੱਲੀ ਦੇ ਸਿੱਖਾਂ ਸਾਹਮਣੇ ਰੱਖਣ। ਸ.ਸਰਨਾ ਨੇ ਕਿਹਾ ਕਿ ਜਦੋਂ ਅਸੀਂ ਚੋਣਾਂ ਹਾਰਨ ਪਿਛੋਂ 2013 'ਚ ਬਾਦਲ ਦਲ ਦੇ ਅਹੁਦੇਦਾਰਾਂ ਨੂੰੰ ਕਮੇਟੀ ਦਾ ਪ੍ਰਬੰਧ ਸੋਂਪਿਆ ਸੀ, ਉਦੋਂ 120 ਕਰੋੜ ਤੋਂ ਵੱਧ ਦੇ ਰਾਖਵੇਂ ਫ਼ੰਡ ਛੱਡ ਗਏ ਸਨ,
ਪਰ ਹੁਣ ਸ.ਜੀ ਕੇ ਨੇ ਸਾਢੇ ਪੰਜ ਸਾਲ ਪਿਛੋਂ ਤਸਦੀਕ ਕੀਤਾ ਹੈ ਕਿ ਸਕੂਲਾਂ ਦਾ ਕਮੇਟੀ ਕੋਲ 45 ਕਰੋੜ ਦਾ ਰਾਖਵਾਂ ਫੰਡ ਸੀ, ਇਹ ਪੂਰਾ ਸੱਚ ਨਹੀਂ ਤੇ ਉਹ 120 ਕਰੋੜ ਦੇ ਫ਼ੰਡ ਬਾਰੇ ਪੂਰੀ ਤਰ੍ਹਾਂ ਚੁਪ ਹਨ। ਆਖਰ ਕਿਉਂ? ਜੇ ਉਨ੍ਹਾਂ ਨੂੰ ਉਕਤ ਸ਼ਖਸੀਅਤਾਂ, 'ਤੇ ਭਰੋਸਾ ਹੈ ਤਾਂ ਤੁਰਤ ਪੈੱਨਲ ਕਾਇਮ ਕਰ ਕੇ, ਸਾਰਾ ਸੱਚ ਸਿੱਖਾਂ ਸਾਹਮਣੇ ਰੱਖਣ।