ਭਾਜਪਾ ਵਿਧਾਇਕ ਬੋਲੇ-ਕਸ਼ਮੀਰੀ ਲੜਕੀਆਂ ਨਾਲ ਵਿਆਹ ਕਰਾਉਣ ਲਈ ਵਰਕਰ ਉਤਸੁਕ
Published : Aug 7, 2019, 3:44 pm IST
Updated : Aug 7, 2019, 3:44 pm IST
SHARE ARTICLE
Vikram Saini
Vikram Saini

ਧਾਰਾ 370 ਨੂੰ ਹਟਾਉਣ ਤੋਂ ਬਾਅਦ ਕਈ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਕੁੜੀਆਂ ਲਈ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਹਨ।

ਬਿਹਾਰ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੀ 5 ਤਰੀਕ ਨੂੰ ਸੰਸਦ ਵਿਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ 370 ਅਤੇ 35ਏ ਹਟਾਉਣ ਦਾ ਐਲਾਨ ਕੀਤਾ ਸੀ। ਇਸ ਦੋਰਾਨ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਵੱਖਰੀ ਯੂਟੀ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਧਾਰਾ ਨੂੰ ਹਟਾਉਣ ਤੋਂ ਬਾਅਦ ਸ਼ੁਰੂ ਹੋਇਆ ਅਸਲੀ ਕੰਮ, ਲੋਕਾਂ ਦੀਆਂ ਗੰਦੀਆਂ ਸੋਚਾਂ ਤੇ ਮਾੜੀਆਂ ਨੀਅਤਾਂ ਸਾਹਮਣੇ ਆਉਣ ਲੱਗੀਆਂ। ਜਿੱਥੇ ਇਕ ਪਾਸੇ ਧਾਰਾ ਹਟਾਏ ਜਾਣ ‘ਤੋਂ ਬਾਅਦ ਦੇਸ਼ ਭਰ ‘ਚ ਲੋਕਾਂ ਵਲੋਂ  ਖ਼ੁਸ਼ੀ ਮਨਾਈ ਗਈ ਉੱਥੇ ਹੀ ਕਈ ਥਾਵਾਂ ‘ਤੇ ਵਿਰੋਧ ਵੀ ਕੀਤਾ ਜਾ ਰਿਹਾ ਹੈ।

Sadhvi PrachiSadhvi Prachi

ਇਸ ਦੇ ਨਾਲ ਹੀ ਕਈਆਂ ਵੱਲੋਂ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਕੁੜੀਆਂ ਲਈ ਗਲਤ ਪੋਸਟਾਂ ਵੀ ਪਾਈਆ ਜਾ ਰਹੀਆਂ ਹਨ ਅਤੇ ਹੁਣ ਗਲਤ ਪੋਸਟਾਂ ‘ਚ ਆਮ ਲੋਕਾਂ ਤੋਂ ਬਾਅਦ ਕਈ ਨੇਤਾ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਲੜਕੀਆਂ ਬਾਰੇ ਗਲਤ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

Tweet

ਪਹਿਲੀ ਪੋਸਟ ਹਿੰਦੂ ਵਾਦੀ ਆਗੂ ਸਾਧਵੀ ਪਰਾਚੀ ਦੀ ਵੱਲੋਂ ਪੋਸਟ ਕੀਤੀ ਗਈ ਹੈ, ਇਸ ਵਿਚ ਲਿਖਿਆ ਹੈ ਕਿ 'ਅਨੁਛੇਦ 370 ਹਟਨੇ ਕੇ ਬਾਅਦ ਕਸ਼ਮੀਰ ਮੇ ਹੋਗੀ ਕੁਆਰੋਂ ਕੀ ਸੁਸਰਾਲ'। ਸਿਰਫ਼ ਇੱਥੇ ਹੀ ਬੱਸ ਨਹੀਂ ਹੁੰਦੀ, ਇੱਕ ਹੋਰ ਭਾਜਪਾ ਦੇ ਵਿਧਾਇਕ ਬਿਕਰਮ ਸੈਣੀ ਨੇ ਵੀ ਪੋਸਟ ਕੀਤੀ ਕਿ ਹੁਣ ਸਾਡੇ ਵਰਕਰ ਕਸ਼ਮੀਰ ਦੀਆਂ ਲੜਕੀਆਂ ਨਾਲ ਵਿਆਹ ਕਰਵਾ ਸਕਦੇ ਹਨ। ਇਹ ਸਿਆਸਤਦਾਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਆਪਣੇ ਦੇਸ਼ ਦੇ ਵਿਕਾਸ ਅਤੇ ਆਪਣੀ ਸੁਰੱਖਿਆ ਲਈ ਚੁਣਿਆਂ ਜਾਂਦਾ ਹੈ ਪਰ ਜੇਕਰ ਇਨ੍ਹਾਂ ਸਿਆਸਤਦਾਨਾਂ ਵੱਲੋਂ ਕਸ਼ਮੀਰੀ ਕੁੜੀਆਂ ਪ੍ਰਤੀ ਅਜਿਹਾ ਨਜ਼ਰੀਆ ਰੱਖਿਆ ਜਾ ਰਿਹਾ ਹੈ ਤਾਂ ਇਹ ਕਿਤੇ ਨਾ ਕਿਤੇ ਗਲਤ ਵੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Bihar, Muzaffarpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement