ਧਾਰਾ 370 ‘ਤੇ ਬੌਖਲਾਏ ਸ਼ਾਹਿਦ ਅਫ਼ਰੀਦੀ ਨੂੰ ਗੌਤਮ ਗੰਭੀਰ ਦਾ ਠੋਕਵਾਂ ਜਵਾਬ, ਜਾਣੋ ਕੀ ਕਿਹਾ
Published : Aug 6, 2019, 4:36 pm IST
Updated : Aug 6, 2019, 5:46 pm IST
SHARE ARTICLE
Gautam Gabhir and Sahid Afridi
Gautam Gabhir and Sahid Afridi

ਪੀਐਮ ਨਰੇਂਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕਰਨ ਨਾਲ ਪਾਕਿਸਤਾਨ ਦੇ ਸਾਬਕਾ...

ਨਵੀਂ ਦਿੱਲੀ: ਪੀਐਮ ਨਰੇਂਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕਰਨ ਨਾਲ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਬਦਹਵਾਸੀ ਸਾਫ਼ ਕੀਤੀ ਸੀ। ਅਫਰੀਦੀ ਦੀ ਇਸ ਤਿਲਮਲਾਹਟ ਉੱਤੇ ਭਾਰਤੀ ਕ੍ਰਿਕਟਰ ਤੋਂ ਸੰਸਦ ਬਣੇ ਗੌਤਮ ਗੰਭੀਰ ਨੇ ਜਵਾਬ ਦੇਣ ‘ਚ ਦੇਰ ਨਹੀਂ ਲਗਾਈ। ਆਪਣੇ ਦੌਰ ਵਿੱਚ ਚੋਟੀ ਦੇ ਬੱਲੇਬਾਜ ਰਹੇ ਗੌਤਮ ਗੰਭੀਰ ਨੇ ਅਫਰੀਦੀ ਨੂੰ ਟਵਿਟਰ ਉੱਤੇ ਰਿਪਲਾਈ ਕਰਦੇ ਹੋਏ ਉਨ੍ਹਾਂ ਨੂੰ ਸ਼ੀਸ਼ਾ ਵਿਖਾਇਆ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਦੀ ਯਾਦ ਦਵਾਈ।

 



 

 

ਨਾਲ ਹੀ ਗੰਭੀਰ ਨੇ ਅਫ਼ਰੀਦੀ ਨੂੰ ਇਹ ਵੀ ਦੱਸ ਦਿੱਤਾ ਕਿ ਫ਼ਿਕਰ ਨਾ ਕਰ ਪੁੱਤ, ਅਸੀ ਉਸਦਾ ਵੀ ਹੱਲ ਕੱਢ ਲੈਣਾ। ਇਸ ਮੌਕੇ ਗੰਭੀਰ ਨੇ ਆਪਣੇ ਹੀ ਅੰਦਾਜ ਵਿੱਚ ਅਫ਼ਰੀਦੀ ਨੂੰ ਪੁੱਤ ਵੀ ਕਿਹਾ ਹੈ।  ਭਾਰਤ ਨੇ ਕਸ਼ਮੀਰ ਵਿਚ ਅਨੁਛੇਦ 370 ਹਟਾਕੇ ਉਸਨੂੰ ਮਿਲਿਆ ਸਪੈਸ਼ਲ ਸਟੇਟਸ ਹਟਾਇਆ ਤਾਂ ਪਾਕਿਸਤਾਨ ਦੇ ਇਸ ਸਾਬਕਾ ਕ੍ਰਿਕਟਰ ਨੇ ਟਵੀਟ ਕਰਦੇ ਹੋਏ ਸੰਯੁਕਤ ਰਾਸ਼ਟਰ ‘ਤੇ ਸਵਾਲ ਚੁੱਕੇ ਅਤੇ ਅਮਰੀਕਾ ਤੋਂ ਮੱਦਦ ਦੀ ਆਸ ਲਗਾਈ ਸੀ। ਅਫ਼ਰੀਦੀ  ਦੇ ਇਸ ਅਫਸੋਸਜਨਕ ਟਵੀਟ ‘ਤੇ ਕ੍ਰਿਕੇਟ ਬਰਾਦਰੀ ਤੋਂ ਗੌਤਮ ਗੰਭੀਰ ਨੇ ਕਰਾਰਾ ਜਵਾਬ ਦਿੱਤਾ।

 



 

 

ਗੰਭੀਰ ਨੇ ਅਫ਼ਰੀਦੀ ਨੂੰ ਟੈਗ ਕਰਦੇ ਹੋਏ ਲਿਖਿਆ, ਦੋਸਤਾਂ ਸਮੇਤ ਅਫਰੀਦੀ ਬਿਲਕੁਲ ਠੀਕ ਹਨ। ਉੱਥੇ ਮਨੁੱਖਤਾ ਦੇ ਖਿਲਾਫ ਦੋਸ਼ ਹੋ ਰਹੇ ਹਨ। ਉਹ ਇਹ ਮਾਮਲਾ ਸਾਹਮਣੇ ਲਿਆਏ। ਇਸ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਗੰਭੀਰ ਨੇ ਇਸ ਸ਼ਬਦ ਦੇ ਅੱਗੇ ਤਾੜੀਆਂ ਵਜਾਉਂਦੇ ਹੋਇਆ ਇਮੋਜੀ ਵੀ ਇਸਤੇਮਾਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਲਿਖਿਆ, ਬਸ ਉਹ ਇਸ ਵਿੱਚ ਇੱਕ ਗੱਲ ਲਿਖਣਾ ਭੁੱਲ ਗਏ ਉਹ ਇਹ ਹੈ ਕਿ ਇਹ ਸਭ ਪਾਕਿਸਤਾਨ ਵਾਲੇ ਕਸ਼ਮੀਰ ਵਿੱਚ ਹੋ ਰਿਹਾ ਹੈ। ਗੌਤਮ ਨੇ ਕਿਹਾ ਫ਼ਿਕਰ ਨਾ ਕਰੋ, ਅਸੀਂ ਇਸਦਾ ਵੀ ਹੱਲ ਕੱਢਾਗੇ ਪੁੱਤ!!!

Article 370Article 370

ਦੱਸ ਦਈਏ ਇਸਤੋਂ ਪਹਿਲਾਂ ਅਫ਼ਰੀਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ਕਸ਼ਮੀਰੀਆਂ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਆਧਾਰ ਉੱਤੇ ਉਨ੍ਹਾਂ ਦੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਆਜ਼ਾਦੀ ਦਾ ਅਧਿਕਾਰ ਜੋ ਸਾਨੂੰ ਸਾਰੀਆਂ ਨੂੰ ਹੈ। ਸੰਯੁਕਤ ਰਾਸ਼ਟਰ ਦੀ ਰਚਨਾ ਕਿਉਂ ਕੀਤੀ ਗਈ ਹੈ ਅਤੇ ਇਹ ਕਿਉਂ ਸੋ ਰਿਹਾ ਹੈ? ਕਸ਼ਮੀਰ ਵਿੱਚ ਲਗਾਤਾਰ ਜੋ ਮਨੁੱਖਤਾ ਵਿਰੋਧੀ ਆਕਰਾਮਤਾ ਅਤੇ ਦੋਸ਼ ਹੋ ਰਹੇ ਹਨ। ਉਸ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਡਾਨਲਡ ਟਰੰਪ ਨੂੰ ਇਸ ਮਾਮਲੇ ਵਿੱਚ ਜਰੂਰੀ ਰੂਪ ਤੋਂ ਵਿਚੋਲੇ ਦੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement