
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾਵਰ ਹਨ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾਵਰ ਹਨ। ਕੋਵਿਡ-19 ਦੇ ਵਧਦੇ ਮਾਮਲੇ, ਅਰਥਵਿਵਸਥਾ ਅਤੇ ਨੌਕਰੀ ਆਦਿ ਮੁੱਦਿਆਂ ਨੂੰ ਲੈ ਕੇ ਰਾਹੁਲ ਗਾਂਧੀ ਆਏ ਦਿਨ ਮੋਦੀ ਸਰਕਾਰ ਨੂੰ ਘੇਰ ਰਹੇ ਹਨ।
20 लाख का आँकड़ा पार,
— Rahul Gandhi (@RahulGandhi) August 7, 2020
ग़ायब है मोदी सरकार। https://t.co/xR9blQledY
ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਆਰਬੀਆਈ ਨੇ ਅਸਲੀ ‘ਮੂਡ ਆਫ ਦ ਨੇਸ਼ਨ’ ਦਾ ਖੁਲਾਸਾ ਕੀਤਾ ਹੈ। ਹਰ ਸਮੇਂ ਲੋਕਾਂ ਦਾ ਵਿਸ਼ਵਾਸ ਘੱਟ ਹੋ ਰਿਹਾ ਹੈ। ਹਰ ਸਮੇਂ ਲੋਕ ਉੱਚ ਪੱਧਰ ‘ਤੇ ਡਰ ਅਤੇ ਅਸੁਰੱਖਿਆ ਮਹਿਸੂਸ ਕਰ ਰਹੇ ਹਨ। ਅਰਥਵਿਵਸਥਾ ਅਤੇ ਨੌਕਰੀਆਂ ਦੇ ਮੋਰਚੇ ‘ਤੇ ਹੋਰ ਬੁਰੀਆਂ ਖ਼ਬਰਾਂ ਆਉਣ ਦੀ ਉਮੀਦ ਹੈ’।
RBI reveals the real 'Mood of the Nation':
— Rahul Gandhi (@RahulGandhi) August 7, 2020
People's confidence at all time low.
Fear and insecurity at all time high.
Expect more bad news on the economy and jobs front. pic.twitter.com/zaOWwwys8d
ਕੋਰੋਨਾ ਵਾਇਰਸ ਦੇ ਮਾਮਲੇ 20 ਲੱਖ ਤੋਂ ਪਾਰ, ਗਾਇਬ ਹੋਈ ਸਰਕਾਰ- ਰਾਹੁਲ ਗਾਂਧੀ
ਇਸ ਤੋਂ ਪਹਿਲਾਂ ਦੇਸ਼ ਵਿਚ ਕੋਰੋਨਾ ਦੇ ਮਾਮਲੇ 20 ਲੱਖ ਤੋਂ ਪਾਰ ਹੋਣ ‘ਤੇ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ। ਅਪਣੇ ਇਕ ਪੁਰਾਣੇ ਟਵੀਟ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਲਿਖਿਆ ਕਿ ਦੇਸ਼ ਵਿਚ ਕੋਰੋਨਾ ਦੇ ਅੰਕੜੇ 20 ਲੱਖ ਤੋਂ ਪਾਰ ਹੋ ਗਏ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਗਾਇਬ ਹੈ।
Rahul Gandhi
ਰਾਹੁਲ ਨੇ ਟਵੀਟ ਕੀਤਾ, ’20 ਲੱਖ ਦਾ ਅੰਕੜਾ ਪਾਰ, ਗਾਇਬ ਹੈ ਮੋਦੀ ਸਰਕਾਰ’। ਰਾਹੁਲ ਨੇ ਜਿਸ ਟਵੀਟ ਦਾ ਹਵਾਲਾ ਦਿੱਤਾ ਹੈ, ਉਹ 17 ਜੁਲਾਈ ਦਾ ਹੈ। ਇਸ ਦਿਨ ਦੇਸ਼ ਵਿਚ ਕੋਰੋਨਾ ਦੇ ਮਾਮਲੇ 10 ਲੱਖ ਤੋਂ ਪਾਰ ਹੋਏ ਸੀ। ਉਸ ਸਮੇਂ ਰਾਹੁਲ ਗਾਂਧੀ ਨੇ ਲਿਖਿਆ ਸੀ, ’10,00,000 ਦਾ ਅੰਕੜਾ ਪਾਰ ਹੋ ਗਆ ਹੈ। ਇਸੇ ਤੇਜ਼ੀ ਨਾਲ ਕੋਵਿਡ 19 ਫੈਲਿਆ ਤਾਂ 10 ਅਗਸਤ ਤੱਕ ਦੇਸ਼ ਵਿਚ 20,00,000 ਤੋਂ ਜ਼ਿਆਦਾ ਸੰਕਰਮਿਤ ਹੋਣਗੇ। ਸਰਕਾਰ ਨੂੰ ਮਹਾਂਮਾਰੀ ਰੋਕਣ ਲਈ ਸਖ਼ਤ ਅਤੇ ਯੋਜਨਾਬੱਧ ਤਰੀਕੇ ਨਾਲ ਕਦਮ ਚੁੱਕਣੇ ਚਾਹੀਦੇ ਹਨ’।
Corona virus
20 ਲੱਖ ਤੋਂ ਪਾਰ ਪਹੁੰਚੇ ਕੋਰੋਨਾ ਮਾਮਲੇ
ਭਾਰਤ ਵਿਚ ਕੋਰੋਨਾ ਦੇ ਵੀਰਵਾਰ ਨੂੰ 20 ਲੱਖ ਤੋਂ ਪਾਰ ਪਹੁੰਚ ਗਏ। ਉੱਥੇ ਹੀ ਇਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 13.70 ਲੱਖ ਹੋ ਗਈ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਪੀਟੀਆਈ ਅਨੁਸਾਰ ਭਾਰਤ ਦੇ ਕੋਵਿਡ-19 ਦੇ ਮਾਮਲੇ 20,19,930 ਹੋ ਗਏ ਹਨ, ਹੁਣ ਤੱਕ ਸੰਕਰਮਣ ਨਾਲ 41,573 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13,70,347 ਲੋਕ ਠੀਕ ਹੋ ਚੁੱਕੇ ਹਨ। ਅੰਕੜਿਆਂ ਅਨੁਸਾਰ ਇਹ ਲਗਾਤਾਰ ਅੱਠਵਾਂ ਅਜਿਹਾ ਦਿਨ ਹੈ ਜਦੋਂ ਕੋਰੋਨਾ ਵਾਇਰਸ ਦੇ 50,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।