ਡਿਜੀਟਲ ਰੈਲੀ ਜ਼ਰੀਏ ਆਗੂਆਂ ਨਾਲ ਜੁੜੇ ਰਾਹੁਲ ਗਾਂਧੀ, ਵੱਡੇ ਤੂਫ਼ਾਨ ਦੀ ਦਿਤੀ ਚਿਤਾਵਨੀ!
Published : Aug 6, 2020, 8:58 pm IST
Updated : Aug 6, 2020, 8:58 pm IST
SHARE ARTICLE
Rahul Gandhi
Rahul Gandhi

ਹਾਂਪੱਖੀ ਏਜੰਡੇ ਨਾਲ ਬਿਹਾਰ ਚੋਣਾਂ ਵਿਚ ਉਤਰਾਂਗੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਅਤੇ ਅਰਥਚਾਰੇ ਦੀ ਹਾਲਤ ਤੋਂ ਲੈ ਕੇ ਕੁੱਝ ਮਹੀਨੇ ਪਹਿਲਾਂ ਸਰਕਾਰ ਨੂੰ ਚੌਕਸ ਕਰਨ ਵਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਤੂਫ਼ਾਨ ਹਾਲੇ ਦਿਸ ਰਿਹਾ ਹੈ, ਉਸ ਤੋਂ ਕਿਤੇ ਵੱਡਾ ਤੂਫ਼ਾਨ ਅੱਗੇ ਆਉਣ ਵਾਲਾ ਹੈ। ਪਾਰਟੀ ਦੀ ਬਿਹਾਰ ਇਕਾਈ ਦੇ ਸੀਨੀਅਰ ਆਗੂਆਂ ਅਤੇ ਸੂਬਾਈ, ਜ਼ਿਲ੍ਹਾ ਤੇ ਬਲਾਕ ਪੱਧਰ ਦੇ ਅਹੁਦੇਦਾਰਾਂ ਨੂੰ ਵੀਡੀਉ ਕਾਨਫ਼ਰੰਸ ਜ਼ਰੀਏ ਸੰਬੋਧਤ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਨਿਸ਼ਾਨਾ ਬਣਾਇਆ।

Rahul GandhiRahul Gandhi

ਸੂਤਰਾਂ ਮੁਤਾਬਕ ਬੈਠਕ ਵਿਚ ਰਾਹੁਲ ਨੇ ਕਿਹਾ ਕਿ ਬਿਹਾਰ ਵਿਚ ਸਾਰੀਆਂ ਭਾਈਵਾਲ ਪਾਰਟੀਆਂ ਨਾਲ ਮਿਲ ਕੇ ਲੜਨਾ ਹੈ ਅਤੇ ਭਾਜਪਾ ਜੇਡਯੂ ਗਠਜੋੜ ਨੂੰ ਹਰਾਉਣਾ ਹੈ। ਰਾਹੁਲ ਨੇ ਕਿਹਾ ਕਿ ਉਹ ਹਾਂਪੱਖੀ ਏਜੰਡੇ ਨਾਲ ਬਿਹਾਰ ਚੋਣਾਂ ਵਿਚ ਉਤਰਨਗੇ।

Rahul Gandhi Rahul Gandhi

ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਇਸ ਡਿਜੀਟਲ ਰੈਲੀ ਵਿਚ ਕਾਂਗਰਸ ਦੇ 1000 ਤੋਂ ਵੱਧ ਪਾਰਟੀ ਅਹੁਦੇਦਾਰ ਸ਼ਾਮਲ ਹੋਏ। ਰਾਹੁਲ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਵਿਕਾਸ ਵਾਸਤੇ ਹਾਂਪੱਖੀ ਏਜੰਡੇ ਨਾਲ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਤਬਦੀਲੀ ਚਾਹੁੰਦੇ ਹਨ ਜਿਸ ਲਈ ਉਨ੍ਹਾਂ ਕੋਲ ਜਾਣਾ ਜ਼ਰੂਰੀ ਹੈ।

Rahul Gandhi, Narendra Modi Rahul Gandhi, Narendra Modi

ਕਾਂਗਰਸ ਆਗੂ ਨੇ ਕਿਹਾ, 'ਮੈਂ ਫ਼ਰਵਰੀ ਵਿਚ ਕੋਰੋਨਾ ਬਾਰੇ ਚੌਕਸ ਕੀਤਾ ਸੀ ਕਿ ਤੂਫ਼ਾਨ ਆਉਣ ਵਾਲਾ ਹੈ। ਮੈਂ ਇਥੇ ਦੁਹਰਾਉਣਾ ਚਾਹੁੰਦਾ ਹਾਂ ਕਿ ਮੈਂ ਖ਼ੁਸ਼ੀ ਨਾਲ ਇਹ ਗੱਲ ਨਹੀਂ ਕਹੀ ਸੀ। ਚੀਨ ਨਾਲ ਚੱਲ ਰਹੇ ਝਗੜੇ ਦੇ ਮਾਮਲੇ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆਂ ਬਿਹਾਰ ਦੇ ਰੈਂਜੀਮੈਂਟ ਨੇ ਚੀਨ ਨੂੰ ਕਰਾਰਾ ਜਵਾਬ ਦਿਤਾ ਪਰ ਪ੍ਰਧਾਨ ਮੰਤਰੀ ਫ਼ੌਜ ਨਾਲ ਖੜੇ ਨਹੀਂ ਹੋਏ ਅਤੇ ਚੀਨੀ ਘੁਸਪੈਠ ਤੋਂ ਹੀ ਇਨਕਾਰ ਕਰ ਦਿਤਾ।

Rahul GandhiRahul Gandhi

ਕਾਂਗਰਸ ਆਗੂ ਨੇ ਬਿਹਾਰ ਵਿਚ ਕੋਰੋਨਾ ਅਤੇ ਹੜ੍ਹਾਂ ਦੀ ਹਾਲਤ ਸਬੰਧੀ ਨਿਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਮੁੱਦਿਆਂ ਅਤੇ ਭ੍ਰਿਸ਼ਟਾਚਾਰ ਸਬੰਧੀ ਨਿਤੀਸ਼ ਦੀ ਚੁਪ ਇਹ ਸਾਬਤ  ਕਰਦੀ ਹੈ ਕਿ ਮੁੱਖ ਮੰਤਰੀ ਨਿਸ਼ਚੇ ਹੀ ਨਾਕਾਮ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement