ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮਿਲਿਆ ਮੁਫਤ ਰਾਸ਼ਨ: ਪ੍ਰਧਾਨ ਮੰਤਰੀ ਮੋਦੀ
Published : Aug 7, 2021, 2:18 pm IST
Updated : Aug 7, 2021, 2:18 pm IST
SHARE ARTICLE
80 crore Indians got free ration during coronavirus pandemic: PM Modi
80 crore Indians got free ration during coronavirus pandemic: PM Modi

ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਸਰਕਾਰ ਨੇ 80 ਕਰੋੜ ਭਾਰਤੀਆਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਹੈ।

ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕਿਹਾ ਕਿ ਪਿਛਲੇ ਸੌ ਸਾਲਾਂ ਵਿਚ ਦੁਨੀਆ ’ਤੇ ਆਈ ਸਭ ਤੋਂ ਭਿਆਨਕ ਆਪਦਾ ਕੋਰੋਨਾ ਮਹਾਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਸਰਕਾਰ ਨੇ 80 ਕਰੋੜ ਭਾਰਤੀਆਂ ਨੂੰ ਮੁਫਤ ਰਾਸ਼ਨ (80 crore Indians got free ration) ਮੁਹੱਈਆ ਕਰਵਾਇਆ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਮੱਧ ਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (Pradhan Mantri Garib Kalyan Anna Yojana) ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਮੱਧ ਪ੍ਰਦੇਸ਼ ਵਿਚ ਪੰਜ ਕਰੋੜ ਅਤੇ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ।

PM modi PM modi

ਹੋਰ ਪੜ੍ਹੋ: ਨੌਜਵਾਨ ਨਹੀਂ ਕਰ ਪਾਇਆ UPSC ਪ੍ਰੀਖਿਆ ਪਾਸ, ਸਦਮੇ ‘ਚ ਮੌਤ ਨੂੰ ਲਗਾਇਆ ਗਲੇ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਸਤਨਾ, ਹੋਸ਼ੰਗਾਬਾਦ, ਬੁਰਹਾਨਪੁਰ ਅਤੇ ਨਿਵਾਰੀ ਦੇ ਲਾਭਪਾਤਰੀਆਂ ਨਾਲ ਸਿੱਧੀ ਗੱਲਬਾਤ ਕੀਤੀ। ਕੋਰੋਨਾ ਖ਼ਿਲਾਫ਼ ਦੇਸ਼ ਭਰ ਵਿਚ ਚਲਾਏ ਜਾ ਰਹੇ ਟੀਕਾਕਰਨ ਅਭਿਆਨ ਦਾ ਜ਼ਿਕਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੇਸ਼ ਵਿਚ 50 ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਪ੍ਰਾਪਤ ਕੀਤਾ ਗਿਆ, ਜੋ ਕਿ ਇਕ ਵੱਡੀ ਪ੍ਰਾਪਤੀ ਹੈ।

RationFree Ration

ਹੋਰ ਪੜ੍ਹੋ: ਅਫ਼ਗਾਨਿਸਤਾਨ 'ਚ ਭਾਰਤ ਦੇ ਦਬਾਅ ਤੋਂ ਬਾਅਦ ਗੁਰਦੁਆਰਾ ਥਲਾ ਸਾਹਿਬ ‘ਚ ਮੁੜ ਲਗਾਇਆ ਨਿਸ਼ਾਨ ਸਾਹਿਬ

ਕੋਰੋਨਾ ਕਾਲ (Coronavirus pandemic) ਦੌਰਾਨ ਦੇਸ਼ ਦੇ ਗਰੀਬਾਂ ਨੂੰ ਮੁਫਤ ਰਾਸ਼ਨ ਅਤੇ ਸ਼ਹਿਰਾਂ ਤੋਂ ਪਿੰਡਾਂ ਵਿਚ ਵਾਪਸ ਆਏ ਲੋਕਾਂ ਲਈ ਰੁਜ਼ਗਾਰ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਆਪਣੀ ਰਣਨੀਤੀ ਵਿਚ ਗਰੀਬਾਂ ਨੂੰ ਤਰਜੀਹ ਦਿੱਤੀ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਹੋਵੇ ਜਾਂ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ, ਅਸੀਂ ਪਹਿਲੇ ਦਿਨ ਤੋਂ ਹੀ ਗਰੀਬਾਂ ਲਈ ਭੋਜਨ ਅਤੇ ਰੁਜ਼ਗਾਰ ਬਾਰੇ ਸੋਚਿਆ।”

Coronavirus VaccinationCoronavirus Vaccination

ਹੋਰ ਪੜ੍ਹੋ: ਮਿਹਨਤ ਨੂੰ ਸਲਾਮ! 30 ਸਾਲ ਤੱਕ ਮਿਹਨਤ ਕਰ ਕੇ ਪਹਾੜਾਂ ਤੋਂ ਬਣਾ ਦਿੱਤੀ ਮੀਲਾਂ ਦੂਰ ਦੀ ਸੜਕ

ਉਹਨਾਂ ਕਿਹਾ, ‘ਇਹਨਾਂ ਸਾਰੇ ਪ੍ਰਬੰਧਾਂ ਨਾਲ ਭਾਰਤ ਨੇ ਮੇਡ ਇੰਨ ਇੰਡੀਆ ’ਤੇ ਜ਼ੋਰ ਦਿੱਤਾ। ਇਸ ਕਾਰਨ ਭਾਰਤ ਕੋਲ ਆਪਣੀ ਪ੍ਰਭਾਵਸ਼ਾਲੀ ਸੁਰੱਖਿਅਤ ਵੈਕਸੀਨ ਵੀ ਹੈ। ਅਸੀਂ ਕੱਲ੍ਹ 50 ਕਰੋੜ ਡੋਜ਼ ਲਗਾਉਣ ਦੇ ਟੀਚੇ ਨੂੰ ਪਾਰ ਕਰ ਲਿਆ। ਦੁਨੀਆਂ ਦੇ ਕਈ ਦੇਸ਼ਾਂ ਦੀ ਆਬਾਦੀ ਨਾਲੋਂ ਜ਼ਿਆਦਾ ਟੀਕੇ ਭਾਰਤ ਇਕ ਹਫ਼ਤੇ ਵਿਚ ਲਗਾ ਰਿਹਾ ਹੈ। ਇਹ ਨਵੇਂ ਭਾਰਤ ਦਾ ਆਤਮ ਨਿਰਭਰ ਭਾਰਤ ਹੈ। ਕਦੀ ਅਸੀਂ ਦੁਨੀਆ ਵਿਚ ਪਿੱਛੇ ਰਹਿੰਦੇ ਸੀ ਪਰ ਹੁਣ ਅਸੀਂ ਅੱਗੇ ਹਾਂ’।

Coronavirus ChildrenCoronavirus 

ਹੋਰ ਪੜ੍ਹੋ: ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ‘ਚ ਗੋਲੀਆਂ ਮਾਰ ਕਤਲ

ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਦੇਸ਼ ਵਿਚ ਟੀਕਾਕਰਨ ਹੋਰ ਵਧਾਉਣਾ ਹੈ। ਕੋਵਿਡ -19 ਦੀ ਸੰਭਾਵਤ ਤੀਜੀ ਲਹਿਰ ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਪੀਐਮ ਮੋਦੀ ਨੇ ਕਿਹਾ, “ਆਉਣ ਵਾਲੇ ਤਿਉਹਾਰਾਂ ਵਿਚ ਸਾਨੂੰ ਕੋਰੋਨਾ ਨੂੰ ਨਹੀਂ ਭੁੱਲਣਾ ਚਾਹੀਦਾ, ਸਾਨੂੰ ਤੀਜੀ ਲਹਿਰ ਨੂੰ ਆਉਣ ਤੋਂ ਰੋਕਣਾ ਪਏਗਾ। ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਮਾਸਕ, ਟੀਕਾ, ਦੋ ਗਜ ਕੀ ਦੂਰੀ, ਬਹੁਤ ਹੈ ਜ਼ਰੂਰੀ।”

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement