
ਪੁਲਿਸ ਨੇ ਹੋਸਟਲ ਮਾਲਕ ਸਮੇਤ 6 ਵਿਰੁਧ ਦਰਜ ਕੀਤਾ ਕਤਲ ਦਾ ਮਾਮਲਾ
ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਸੀ 17 ਸਾਲ ਮਨਜੋਤ ਛਾਬੜਾ
ਕੋਟਾ ਵਿਖੇ ਲੈ ਰਿਹਾ ਸੀ NEET ਦੀ ਕੋਚਿੰਗ
ਕੋਟਾ : ਨੀਟ ਦੀ ਕੋਚਿੰਗ ਲੈਣ ਰਾਜਸਥਾਨ ਦੇ ਕੋਟਾ ਵਿਖੇ ਗਏ ਇਕ ਵਿਦਿਆਰਥੀ ਦੀ ਹੋਸਟਲ ਦੇ ਕਮਰੇ ਵਿਚੋਂ ਲਾਸ਼ ਬਰਾਮਦ ਹੋਈ ਹੈ ਜਿਸ ਵਿਚ ਪੁਲਿਸ ਨੇ 6 ਲੋਕਾਂ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਮਹਿੰਗੇ ਟਮਾਟਰਾਂ ਕਾਰਨ ਵਧਣ ਲੱਗੀਆਂ ਚੋਰੀ ਦੀਆਂ ਘਟਨਾਵਾਂ, ਚੋਰਾਂ ਨੇ ਭੰਨ੍ਹੇ 66 ਦੁਕਾਨਾਂ ਦੇ ਜਿੰਦਰੇ
ਮ੍ਰਿਤਕ ਦੀ ਪਛਾਣ ਮਨਜੋਤ ਛਾਬੜਾ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 17 ਸਾਲ ਸੀ। ਮਨਜੋਤ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਕਤਲ ਦੀ ਰਿਪੋਰਟ ਦਰਜ ਕਰ ਲਈ ਹੈ।
ਇਹ ਵੀ ਪੜ੍ਹੋ: ਟੀਮ ਇੰਡੀਆ ਨੇ ਮਲੇਸ਼ੀਆ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ 'ਚ 5-0 ਨਾਲ ਹਰਾਇਆ
ਜਾਣਕਾਰੀ ਅਨੁਸਾਰ ਜਦੋਂ ਮਨਜੋਤ ਦੀ ਲਾਸ਼ ਮਿਲੀ ਤਾਂ ਉਸ ਦਾ ਚਿਹਰਾ ਪਲਾਸਟਿਕ ਦੀ ਥੈਲੀ ਨਾਲ ਲਿਪਟਿਆ ਹੋਇਆ ਅਤੇ ਹੱਥ ਬੱਝੇ ਹੋਏ ਸਨ। ਮੁਢਲੀ ਜਾਂਚ ਵਿਚ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਸੀ। ਹਾਲਾਂਕਿ ਵਿਦਿਆਰਥੀ ਦੇ ਪਿਤਾ ਅਤੇ ਪ੍ਰਵਾਰਕ ਜੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।
ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਗਿਆਨ ਨਗਰ ਥਾਣੇ ’ਚ ਮਨਜੋਤ ਦੇ ਇਕ ਜਮਾਤੀ, ਹੋਸਟਲ ਮਾਲਕ ਕੇ.ਐਸ. ਸ਼ਾਹ, ਮੈਨੇਜਰ ਉਮੇਸ਼ ਕੁਮਾਰ, ਸਟਾਫ਼ ਮੁਕੇਸ਼ ਸ਼ਰਮਾ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁਧ ਕਤਲ ਅਤੇ ਹੋਰ ਅਪਰਾਧਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।